Heath News: ਜੇਕਰ ਤੁਸੀਂ ਬੀਮਾਰੀਆਂ ਤੋਂ ਰਹਿਣਾ ਚਾਹੁੰਦੇ ਹੋ ਦੂਰ ਤਾਂ ਰੋਜ਼ਾਨਾ ਖਾਉ ਫਲ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

Heath News: ਇਸ ਨਾਲ ਸਰੀਰ ਨੂੰ ਤਾਕਤ ਮਿਲਦੀ ਹੀ ਹੈ ਨਾਲ ਹੀ ਚਿਹਰੇ ’ਤੇ ਨਿਖਾਰ ਵੀ ਬਣਿਆ ਰਹਿੰਦਾ ਹੈ।

Eat fruits daily Heath News


ਸਰੀਰ ਨੂੰ ਤੰਦਰੁਸਤ ਰੱਖਣ ਲਈ ਫੱਲ ਖਾਣੇ ਬਹੁਤ ਜ਼ਰੂਰੀ ਹੁੰਦੇ ਹਨ। ਇਸ ਨਾਲ ਸਰੀਰ ਨੂੰ ਤਾਕਤ ਮਿਲਦੀ ਹੀ ਹੈ ਨਾਲ ਹੀ ਚਿਹਰੇ ’ਤੇ ਨਿਖਾਰ ਵੀ ਬਣਿਆ ਰਹਿੰਦਾ ਹੈ। ਜੇਕਰ ਅਸੀਂ ਫੱਲ ਖਾਂਦੇ ਰਹੋਗੇੇ ਤਾਂ ਸਾਡਾ ਸਰੀਰ ਬੀਮਾਰੀਆਂ ਤੋਂ ਵੀ ਬਚਿਆ ਰਹੇਗਾ। ਗਰਮੀਆਂ ਵਿਚ ਤਾਂ ਲੋਕ ਫੱਲ ਦੇ ਨਾਲ-ਨਾਲ ਜੂਸ ਵੀ ਪੀਂਦੇ ਹਨ ਪਰ ਸਰਦੀਆਂ ਵਿਚ ਜੂਸ ਪੀਣ ਕਾਰਨ ਕਈ ਲੋਕਾਂ ਨੂੰ ਜ਼ੁਕਾਮ ਅਤੇ ਗਲਾ ਖ਼ਰਾਬ ਹੋਣ ਦੀ ਸਮੱਸਿਆ ਵੀ ਹੋ ਜਾਂਦੀ ਹੈ। ਤਾਂ ਆਉ ਜਾਣਦੇ ਹਾਂ ਸਰਦੀਆਂ ਵਿਚ ਕਿਹੜੇ ਕਿਹੜੇ ਫੱਲ ਖਾਣੇ ਚਾਹੀਦੇ ਹਨ:

ਸੇਬ: ਸੇਬ ਇਕ ਅਜਿਹਾ ਫੱਲ ਹੈ ਜੋ ਸਰਦੀ ਅਤੇ ਗਰਮੀ ਹਰ ਮੌਸਮ ਵਿਚ ਖਾਧਾ ਜਾਣ ਵਾਲਾ ਫੱਲ ਹੈ। ਇਸ ਨਾਲ ਸਰੀਰ ਵਿਚ ਹੀਮੋਗਲੋਬਿਨ, ਆਇਰਨ ਅਤੇ ਖ਼ੂਨ ਦੀ ਕਮੀ ਨਹੀਂ ਹੁੰਦੀ। ਇਸ ਵਿਚ ਮਿਲਣ ਵਾਲੇ ਵਿਟਾਮਿਨ, ਮਿਨਰਲਜ਼, ਫ਼ਾਈਟੋਨਿਊਟਰੀਏਂਟਸ, ਐਂਟੀ ਆਕਸੀਡੈਂਟ ਸਰੀਰ ਵਿਚ ਇੰਫ਼ੈਕਸ਼ਨ ਫੈਲਾਉਣ ਤੋਂ ਬਚਾਅ ਰਖਦੇ ਹਨ।

ਅਨਾਰ: ਇਸ ਵਿਚ ਫ਼ਾਈਟੋਕੈਮੀਕਲਜ਼, ਐਂਟੀ-ਆਕਸੀਡੈਂਟਸ, ਫ਼ਾਈਬਰ, ਆਇਰਨ, ਵਿਟਾਮਿਨ ਹੁੰਦੇ ਹਨ, ਜਿਸ ਨਾਲ ਹਾਈ ਕੈਲੇਸਟੋਰਲ, ਬਲੱਡ ਪ੍ਰੈੱਸ਼ਰ, ਦਿਲ ਦਾ ਦੌਰਾ ਵਰਗੀਆਂ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਜੇਕਰ ਤੁਹਾਡੇ ਖ਼ੂਨ ਦੀ ਕਮੀ ਹੈ ਤਾਂ ਤੁਹਾਨੂੰ ਰੋਜ਼ਾਨਾ ਅਨਾਰ ਖਾਣਾ ਚਾਹੀਦਾ ਹੈ।
ਅਨਾਨਾਸ: ਪਾਈਨਐਪਲ ਸਾਡੀ ਬਾਡੀ ਦੇ ਨਾਲ-ਨਾਲ ਚਿਹਰੇ ਲਈ ਵੀ ਫ਼ਾਇਦੇਮੰਦ ਹੈ। ਇਸ ਨੂੰ ਖਾਣ ਨਾਲ ਚਿਹਰੇ ’ਤੇ ਦਾਗ਼-ਧੱਬੇ ਅਤੇ ਕਿਲ ਛਾਈਆਂ ਵੀ ਦੂਰ ਹੁੰਦੀਆਂ ਹਨ। 

ਅਮਰੂਦ: ਤੁਸੀਂ ਚਾਹੋ ਤਾਂ ਅਮਰੂਦ ਵੀ ਖਾ ਸਕਦੇ ਹੋ। ਇਸ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ। ਨਾਲ ਹੀ ਇਸ ਨਾਲ ਇਮਿਊਨਿਟੀ ਵੀ ਵਧਦੀ ਹੈ।ਕੀਵੀ: ਕੀਵੀ ਸਾਡੇ ਸਰੀਰ ਲਈ ਸੱਭ ਤੋਂ ਵਧੀਆ ਫੱਲ ਹੈ। ਇਸ ਦੀ ਵਰਤੋਂ ਡੇਂਗੂ ਨੂੰ ਦੂਰ ਕਰਨ ਲਈ ਵੀ ਕੀਤੀ ਜਾਂਦੀ ਹੈ। ਇਸ ਨਾਲ ਸਰੀਰ ਵਿਚ ਸੈਲਸ ਦੀ ਕਮੀ ਨਹੀਂ ਹੁੰਦੀ। ਜੇਕਰ ਤੁਹਾਨੂੰ ਸਰਦੀਆਂ ਵਿਚ ਜ਼ੁਕਾਮ, ਖਾਂਸੀ ਦੀ ਸਮੱਸਿਆ ਰਹਿੰਦੀ ਹੈ ਤਾਂ ਤੁਸੀਂ ਕੀਵੀ ਖਾਉ ਅਤੇ ਫਿਰ ਦੇਖੋ ਇਸ ਫੱਲ ਦਾ ਕਮਾਲ।

ਸੰਤਰਾ: ਵਿਟਾਮਿਨਜ਼ ਨਾਲ ਭਰੇ ਇਸ ਫ਼ਲ ਦੀ ਵਰਤੋਂ ਕਰਨੀ ਤੁਹਾਡੇ ਲਈ ਫ਼ਾਇਦੇਮੰਦ ਰਹੇਗੀ। ਇਸ ਨਾਲ ਤੁਹਾਡੀ ਸਰਦੀ ਜ਼ੁਕਾਮ ਵਰਗੀ ਹਰ ਬੀਮਾਰੀ ਦੂਰ ਹੋਵੇਗੀ। ਤੁਸੀਂ ਚਾਹੇ ਤਾਂ ਇਸ ਦਾ ਜੂਸ ਬਣਾ ਕੇ ਵੀ ਪੀ ਸਕਦੇ ਹੋ। ਕੇਲਾ: ਕੇਲਾ 12 ਮਹੀਨੇ ਚਲਣ ਵਾਲਾ ਫੱਲ ਹੈ। ਇਸ ਨਾਲ ਸਰੀਰ ਨੂੰ ਬਹੁਤ ਫ਼ਾਇਦੇ ਹੁੰਦੇ ਹਨ। ਸਰਦੀਆਂ ਵਿਚ ਸਰੀਰ ਨੂੰ ਤੰਦਰੁਸਤ ਰੱਖਣ ਲਈ ਕੇਲਾ ਜ਼ਰੂਰ ਖਾਉ। ਜੇਕਰ ਤੁਸੀਂ ਕੇਲਾ ਨਹੀਂ ਖਾ ਸਕਦੇ ਤਾਂ ਤੁਸੀਂ ਇਸ ਦਾ ਸ਼ੇਕ ਬਣਾ ਕੇ ਵੀ ਪੀ ਸਕਦੇ ਹੋ।