ਅੱਖਾਂ ਦੀ ਰੋਸ਼ਨੀ ਨੂੰ ਤੇਜ਼ ਕਰਨ ਦੇ ਜਾਣੋ ਕੁੱਝ ਖ਼ਾਸ ਸੁਝਾਅ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਅੱਖਾਂ ਸਾਡੇ ਚਿਹਰੇ ਦਾ ਅਹਿਮ ਹਿੱਸਾ ਹੁੰਦੀਆਂ ਹਨ। ਅੱਖਾਂ ਤੋਂ ਬਿਨਾਂ ਅਸੀਂ ਇਸ ਖ਼ੂਬਸੂਰਤ ਦੁਨੀਆਂ ਨੂੰ ਨਹੀਂ ਦੇਖ ਸਕਦੇ। ਕਦੇ - ਕਦੇ ਕੁੱਝ ਲੋਕਾਂ ਦੀਆਂ ਅੱਖਾਂ...

eyesight

ਅੱਖਾਂ ਸਾਡੇ ਚਿਹਰੇ ਦਾ ਅਹਿਮ ਹਿੱਸਾ ਹੁੰਦੀਆਂ ਹਨ। ਅੱਖਾਂ ਤੋਂ ਬਿਨਾਂ ਅਸੀਂ ਇਸ ਖ਼ੂਬਸੂਰਤ ਦੁਨੀਆਂ ਨੂੰ ਨਹੀਂ ਦੇਖ ਸਕਦੇ। ਕਦੇ - ਕਦੇ ਕੁੱਝ ਲੋਕਾਂ ਦੀਆਂ ਅੱਖਾਂ ਦੀ ਰੋਸ਼ਨੀ ਕਮਜ਼ੋਰ ਹੋ ਜਾਂਦੀ ਹੈ, ਜਿਸ ਨਾਲ ਉਨ੍ਹਾਂ ਨੂੰ ਠੀਕ ਤਰੀਕੇ ਨਾਲ ਦਿਖਾਈ ਨਹੀਂ ਦਿੰਦਾ ਹੈ। 

ਲਗਾਤਾਰ ਕੰਪਿਊਟਰ ਅੱਗੇ ਬੈਠਣ, ਕਿਤਾਬ ਪੜ੍ਹਨ, ਮੋਬਾਈਲ ਦੀ ਵਰਤੋਂ  ਕਰਨ ਆਦਿ ਨਾਲ ਅੱਖਾਂ ਥੱਕ ਜਾਂਦੀਆਂ ਹਨ। ਇਸ ਨਾਲ ਅੱਖਾਂ 'ਚ ਲਾਲੀ, ਜਲਨ, ਅੱਖਾਂ 'ਚੋਂ ਪਾਣੀ ਨਿਕਲਣਾ, ਧੁੰਦਲਾ ਜਾਂ ਦੋਹਰਾ ਦਿਖਣ ਵਰਗੀਆਂ ਸਮੱਸਿਆਵਾਂ ਹੋਣ ਲਗਦੀਆਂ ਹਨ। ਅੱਜ ਅਸੀਂ ਤੁਹਾਨੂੰ ਅੱਖਾਂ ਦੀ ਕਮਜ਼ੋਰੀ ਦੂਰ ਕਰਨ ਦੇ ਕੁੱਝ ਤਰੀਕੇ ਦੱਸਣ ਜਾ ਰਹੇ ਹਾਂ। 

ਜੇਕਰ ਤੁਸੀਂ ਅਪਣੀ ਅੱਖਾਂ ਦੀ ਰੌਸ਼ਨੀ ਨੂੰ ਬਰਕਰਾਰ ਰੱਖਣਾ ਚਾਹੁੰਦੇ ਹੋ ਤਾਂ ਲਗਾਤਾਰ ਇਕ ਹੀ ਜਗ੍ਹਾ 'ਤੇ ਨਜ਼ਰ ਟਿਕਾ ਕੇ ਨਾ ਦੇਖੋ। ਕੰਮ ਕਰਦੇ ਸਮੇਂ ਵਿਚ - ਵਿਚ ਅਪਣੀ ਅੱਖਾਂ ਨੂੰ ਥੋੜ੍ਹਾ ਆਰਾਮ ਦਿਉ। ਅੱਖਾਂ 'ਤੇ ਠੰਡੇ ਪਾਣੀ ਦੇ ਛਿੱਟੇ ਮਾਰੋ। ਅਪਣੇ ਖਾਣੇ 'ਚ ਪ੍ਰੋਟੀਨ ਅਤੇ ਵਿਟਾਮਿਨ ਵਾਲੇ ਭੋਜਨ ਨੂੰ ਸ਼ਾਮਲ ਕਰੋ। ਫ਼ਲ, ਕਾਡਲਿਵਰ ਆਇਲ, ਸਬਜ਼ੀਆਂ, ਦੁੱਧ, ਡੇਅਰੀ ਉਤਪਾਦ, ਬਲੂਬੈਰੀ, ਬਦਾਮ, ਅੰਗੂਰ ਆਦਿ ਦਾ ਸੇਵਨ ਕਰੋ। 

ਰੋਜ਼ਾਨਾ ਹਲਕੇ ਹੱਥਾਂ ਨਾਲ ਅਪਣੇ ਹੱਥਾਂ ਦੀ ਮਸਾਜ਼ ਕਰੋ। ਇਸ ਦੇ ਲਈ ਅਪਣੀ ਅੱਖਾਂ ਨੂੰ ਬੰਦ ਕਰ ਕੇ ਇਸ 'ਤੇ ਹਲਕੀ ਉਂਗਲੀਆਂ ਨੂੰ ਗੋਲ-ਗੋਲ ਘੁਮਾਉ। ਅਜਿਹਾ ਕਰਨ ਨਾਲ ਤੁਹਾਡੀਆਂ ਅੱਖਾਂ 'ਚ ਖ਼ੂਨ ਦਾ ਵਹਾਅ ਠੀਕ ਰਹੇਗਾ ਅਤੇ ਅੱਖਾਂ ਦੇ ਨੇੜੇ-ਤੇੜੇ ਦੀਆਂ ਮਾਸਪੇਸ਼ੀਆਂ ਨੂੰ ਰਾਹਤ ਮਿਲੇਗੀ। ਗਰਮੀਆਂ ਦੇ ਮੌਸਮ 'ਚ ਤੇਜ਼ ਧੁੱਪ ਕਾਰਨ ਅੱਖਾਂ ਦਾ ਪਾਣੀ ਸੁੱਕਣ ਲਗਦਾ ਹੈ, ਇਸ ਲਈ ਭਰਪੂਰ ਮਾਤਰਾ 'ਚ ਪਾਣੀ ਦਾ ਸੇਵਨ ਕਰੋ।