ਗਰਮੀ 'ਚ ਦਿਨ ਭਰ ਜੁਰਾਬਾਂ ਪਾਉਣ ਨਾਲ ਹੋ ਸਕਦੀਆਂ ਹਨ ਕਈ ਦਿੱਕਤਾਂ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਜੁਰਾਬਾਂ ਸਾਡੇ ਪਹਿਰਾਵੇ ਦਾ ਜ਼ਰੂਰੀ ਹਿੱਸਾ ਹੈ ਪਰ ਗਰਮੀਆਂ 'ਚ ਕਾਫ਼ੀ ਦੇਰ ਤਕ ਜੁਰਾਬਾਂ ਪਾਉਣਾ ਜਾਂ ਬੇਹੱਦ ਕਸਿਆ ਹੋਇਆ ਜੁਰਾਬਾਂ ਪਾਉਣਾ ਤੁਹਾਨੂੰ ਪਰੇਸ਼ਾਨ ਕਰ ਸਕਦਾ ਹੈ..

Socks

ਜੁਰਾਬਾਂ ਸਾਡੇ ਪਹਿਰਾਵੇ ਦਾ ਜ਼ਰੂਰੀ ਹਿੱਸਾ ਹੈ ਪਰ ਗਰਮੀਆਂ 'ਚ ਕਾਫ਼ੀ ਦੇਰ ਤਕ ਜੁਰਾਬਾਂ ਪਾਉਣਾ ਜਾਂ ਬੇਹੱਦ ਕਸਿਆ ਹੋਇਆ ਜੁਰਾਬਾਂ ਪਾਉਣਾ ਤੁਹਾਨੂੰ ਪਰੇਸ਼ਾਨ ਕਰ ਸਕਦਾ ਹੈ। ਕਈ ਲੋਕ ਸੋਣ ਸਮੇਂ ਵੀ ਜੁਰਾਬਾਂ ਪਾ ਕੇ ਰੱਖਦੇ ਹਨ। ਇਹ ਵੀ ਗ਼ਲਤ ਹੈ। ਪੈਰਾਂ ਨੂੰ ਅਰਾਮ ਦੇਣ ਲਈ ਰਾਤ 'ਚ ਜੁਰਾਬਾਂ ਉਤਾਰ ਕੇ ਹੀ ਸੋਣਾ ਚਾਹਿਦਾ ਹੈ। 

ਖ਼ੂਨ ਦਾ ਵਹਾਅ ਹੁੰਦਾ ਹੈ ਪ੍ਰਭਾਵਤ 
ਸਰੀਰ ਦੇ ਹਰ ਹਿੱਸੇ ਨੂੰ ਕੰਮ ਕਰਨ ਲਈ ਖ਼ੂਨ ਦੀ ਜ਼ਰੂਰਤ ਪੈਂਦੀ ਹੈ। ਬੇਹੱਦ ਤੰਗ ਜੁਰਾਬਾਂ ਪਾਉਣ ਨਾਲ ਪੈਰਾਂ ਦੀਆਂ ਨਸਾਂ ਦੱਬ ਜਾਂਦੀਆਂ ਹਨ। ਦੱਬੀ ਹੋਈ ਨਸਾਂ 'ਚ ਖ਼ੂਨ ਦਾ ਵਹਾਅ ਠੀਕ ਤਰੀਕੇ ਨਾਲ ਨਹੀਂ ਹੋ ਪਾਉਂਦਾ।

ਇਸ ਕਾਰਨ ਪੂਰੇ ਸਰੀਰ ਦਾ ਖ਼ੂਨ ਦਾ ਵਹਾਅ ਪ੍ਰਭਾਵਤ ਹੁੰਦਾ ਹੈ। ਪੈਰਾਂ - ਅੱਡੀਆਂ ਦਾ ਸੁੰਨ ਹੋ ਜਾਣਾ, ਦਰਦ, ਸੋਜ ਜਾਂ ਭਾਰਾਪਣ ਇਸ ਗੱਲ ਦਾ ਇਸ਼ਾਰਾ ਹੈ ਕਿ ਤੁਸੀਂ ਬੇਹੱਦ ਕਸੀਆਂ ਜੁਰਾਬਾਂ ਪਾ ਰੱਖਿਆਂ ਹਨ। ਇਸ ਤੋਂ ਕਈ ਵਾਰ ਬੇਚੈਨੀ ਮਹਿਸੂਸ ਹੋ ਸਕਦੀ ਹੈ। ਦਿਨਭਰ ਜੁਰਾਬਾਂ ਪਾਉਣ ਨਾਲ ਅੱਡੀ ਦੇ ਹਿੱਸੇ 'ਚ ਖ਼ੂਨ ਘੱਟ ਪਹੁੰਚ ਪਾਉਂਦਾ ਹੈ। ਇਸੇ ਕਾਰਨ ਕਈ ਵਾਰ ਅੱਡੀ ਸੁੰਨ ਪੈ ਜਾਂਦੀ ਹੈ ਅਤੇ ਪੈਰ ਕੰਮ ਕਰਨਾ ਬੰਦ ਕਰ ਦਿੰਦੇ ਹਨ।  

ਏਡੀਮਾ ਹੋ ਸਕਦਾ ਹੈ 
ਸਰੀਰ ਦੇ ਕਿਸੇ ਹਿੱਸੇ 'ਚ ਤਰਲ ਪਦਾਰਥ ਦਾ ਇਕ ਜਗ੍ਹਾ ਜਮਣਾ ਅਤੇ ਉਸ ਨਾਲ ਉਸ ਹਿੱਸੇ 'ਚ ਸੋਜ ਆਉਣਾ,  ਏਡੀਮਾ ਦਾ ਲੱਛਣ ਹੈ। ਇਸ 'ਚ ਤਰਲ ਪਦਾਰਥ ਚਮੜੀ ਦੇ ਹੇਠਾਂ ਦੇ ਟਿਸ਼ੂ 'ਚ ਖਾਲੀ ਥਾਂ 'ਚ ਜਮ ਜਾਂਦਾ ਹੈ। ਇਸ ਕਾਰਨ ਉਸ ਹਿੱਸੇ 'ਚ ਸੋਜ ਆ ਜਾਂਦੀ ਹੈ। ਇਹ ਸੋਜ ਅੱਡੀ ਤੋਂ ਹੌਲੀ - ਹੌਲੀ ਉੱਤੇ ਵਧਣ ਲਗਦੀ ਹੈ। ਇਸ ਨਾਲ ਪੈਰ ਸੁੰਨ ਹੋਣ ਲਗਦੇ ਹਨ। ਇਸ ਨੂੰ ਬੇਹੱਦ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।

ਆਮ ਤੌਰ 'ਤੇ ਲੰਬੇ ਸਮੇਂ ਤਕ ਇਕੋ ਸਥਿਤੀ ਵਿਚ ਬੈਠਣਾ ਜਾਂ ਖੜੇ ਰਹਿਣ ਨਾਲ ਪੈਰ ਸੁੰਨ ਹੋ ਜਾਂਦੇ ਹਨ। ਜੇਕਰ ਅਜਿਹਾ ਨਾ ਹੋਣ ਦੇ ਬਾਵਜੂਦ ਪੈਰ ਸੁੰਨ ਹੋ ਰਹੇ ਹੋਣ ਤਾਂ ਇਹ ਜੁਰਾਬਾਂ ਦੀ ਗਡ਼ਬਡ਼ੀ ਦਾ ਇਸ਼ਾਰਾ ਵੀ ਹੋ ਸਕਦਾ ਹੈ।