ਇਨ੍ਹਾਂ ਫ਼ਲਾਂ ਤੇ ਸਬਜ਼ੀਆਂ ਨੂੰ ਖ਼ਾਣਾ ਹੋ ਸਕਦੈ ਖ਼ਤਰਨਾਕ
ਐਨਵਾਇਮੈਂਟਲ ਵਰਕਿੰਗ ਗਰੁਪ ਮੁਤਾਬਕ 70% ਤਕ ਫ਼ਲ ਅਤੇ ਸਬਜੀਆਂ 'ਚ 230 ਤੋਂ ਜ਼ਿਆਦਾ ਕੀਟਨਾਸ਼ਕਾਂ ਦੀ ਵਰਤੋਂ ਕੀਤੀ ਜਾਂਦੀ ਹੈ। ਅਮਰੀਕਾ ਦੇ ਖੇਤੀਬਾੜੀ ਵਿਭਾਗ ਦੀ...
ਐਨਵਾਇਮੈਂਟਲ ਵਰਕਿੰਗ ਗਰੁਪ ਮੁਤਾਬਕ 70% ਤਕ ਫ਼ਲ ਅਤੇ ਸਬਜੀਆਂ 'ਚ 230 ਤੋਂ ਜ਼ਿਆਦਾ ਕੀਟਨਾਸ਼ਕਾਂ ਦੀ ਵਰਤੋਂ ਕੀਤੀ ਜਾਂਦੀ ਹੈ।
ਅਮਰੀਕਾ ਦੇ ਖੇਤੀਬਾੜੀ ਵਿਭਾਗ ਦੀ ਰਿਪੋਰਟ ਮੁਤਾਬਕ ਸਟ੍ਰਾਬੈਰੀ ਅਤੇ ਪਾਲਕ 'ਚ ਸੱਭ ਤੋਂ ਜ਼ਿਆਦਾ ਕੀਟਨਾਸ਼ਕਾਂ ਦੀ ਵਰਤੋਂ ਕੀਤੀ ਜਾਂਦੀ ਹੈ।
ਪ੍ਰਿਖਣ 'ਚ ਸਟ੍ਰਾਬੈਰੀ 'ਚ 20 ਤੋਂ ਜ਼ਿਆਦਾ ਕੀਟਨਾਸ਼ਕ ਪਾਏ ਗਏ ਹਨ।
Environmental Working Group (ਅਮਰੀਕਾ ਦੀ ਖੇਤੀਬਾੜੀ ਸੰਸਥਾ) ਨੇ 12 ਸਬਜ਼ੀਆਂ ਅਤੇ ਫ਼ਲਾਂ ਦੀ ਸੂਚੀ ਜਾਰੀ ਕੀਤੀ ਹੈ ਜਿਨ੍ਹਾਂ 'ਚ ਸੱਭ ਤੋਂ ਜ਼ਿਆਦਾ ਕੀਟਨਾਸ਼ਕਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਨ੍ਹਾਂ ਨੂੰ Dirty Dozen ਨਾਂਅ ਦਿਤਾ ਗਿਆ ਹੈ।
ਇਸ ਤੋਂ ਅਸੀਂ ਸਮਝ ਸਕਦੇ ਹਨ ਕਿ ਇਹਨਾਂ ਸਬਜ਼ੀਆਂ ਨੂੰ ਕਿਵੇਂ ਉਗਾਇਆ ਜਾਂਦਾ ਹੋਵੇਗਾ ਅਤੇ ਇਹ ਸਾਡੀ ਸਿਹਤ ਲਈ ਕਿੰਨੀ ਨੁਕਸਾਨਦਾਇਕ ਹੈ।
ਵਾਤਾਵਰਨ ਸੁਰੱਖਿਆ ਏਜੰਸੀ ਮੁਤਾਬਕ ਫ਼ਸਲਾਂ 'ਚ ਖ਼ਤਰਨਾਕ ਕੀਟਨਾਸ਼ਕਾਂ ਦੀ ਵਰਤੋਂ ਕੀਤੀ ਜਾਂਦੀ ਹੈ। ਪੈਸਟਿਸਾਈਡ ਐਕਸ਼ਨ ਨੈੱਟਵਰਕ ਯੂਕੇ ਮੁਤਾਬਕ ਕੀਟਨਾਸ਼ਕ ਜ਼ਹਿਰ ਹੈ।
ਕੀਟਨਾਸ਼ਕ ਸਿਹਤ 'ਤੇ ਮਾੜਾ ਪ੍ਰਭਾਵ ਹੀ ਨਹੀਂ ਪਾਉਂਦੇ ਸਗੋਂ ਇਹ ਗੰਭੀਰ ਬੀਮਾਰੀਆਂ ਦਾ ਕਾਰਨ ਬਣ ਸਕਦੇ ਹਨ। ਇਹ ਕੈਂਸਰ ਲਈ ਵੀ ਜ਼ਿੰਮੇਵਾਰ ਬਣ ਸਕਦੇ ਹਨ।