Beauty Tips: ਚਿਹਰਾ ਧੋਂਦੇ ਸਮੇਂ ਕੀਤੀਆਂ ਗਈਆਂ ਗ਼ਲਤੀਆਂ ਬਣਦੀਆਂ ਹਨ ਝੁਰੜੀਆਂ ਦਾ ਕਾਰਨ

ਏਜੰਸੀ

ਜੀਵਨ ਜਾਚ, ਸਿਹਤ

ਇਸ ਤਰ੍ਹਾਂ ਧੋਵੋ ਚਿਹਰਾ

Mistakes made while washing your face can cause wrinkles

Health News: ਜਿਵੇਂ-ਜਿਵੇਂ ਉਮਰ ਵਧਦੀ ਜਾਂਦੀ ਹੈ ਉਵੇਂ-ਉਵੇਂ ਚਿਹਰਾ ਅਪਣਾ ਨੂਰ ਗੁਆ ਦਿੰਦਾ ਹੈ। 40 ਦੇ ਹੁੰਦੇ ਹੀ ਔਰਤਾਂ ਦੇ ਚਿਹਰੇ ’ਤੇ ਸਾਫ਼ ਝੁਰੜੀਆਂ ਦਿਖਾਈ ਦਿੰਦੀਆਂ ਹਨ। ਪਰ ਅੱਜਕਲ ਦੀ ਜੀਵਨ ਸ਼ੈਲੀ ਵਿਚ ਤਾਂ ਨੌਜਵਾਨ ਕੁੜੀਆਂ ਦੇ ਚਿਹਰੇ ’ਤੇ ਵੀ ਝੁਰੜੀਆਂ ਹੋ ਜਾਂਦੀਆਂ ਹਨ। ਤੁਸੀਂ ਝੁਰੜੀਆਂ ਅਤੇ ਛਾਈਆਂ ਨੂੰ ਦੂਰ ਕਰਨ ਲਈ ਬਹੁਤ ਸਾਰੀਆਂ ਚੀਜ਼ਾਂ ਦੀ ਵਰਤੋਂ ਕਰਦੇ ਹੋਵੋਗੇ ਪਰ ਅੱਜ ਅਸੀਂ ਤੁਹਾਨੂੰ ਕੋਈ ਪੈਕ ਦਸਣ ਲਈ ਨਹੀਂ ਆਏ ਬਲਕਿ ਤੁਹਾਨੂੰ ਉਨ੍ਹਾਂ ਗ਼ਲਤੀਆਂ ਬਾਰੇ ਦੱਸਾਂਗੇ ਜੋ ਤੁਸੀਂ ਅਕਸਰ ਰੁਟੀਨ ਵਿਚ ਕਰਦੇ ਹੋ ਅਤੇ ਉਹ ਹੀ ਚਿਹਰੇ ’ਤੇ ਝੁਰੜੀਆਂ ਆਉਣ ਦਾ ਕਾਰਨ ਵੀ ਬਣਦੀਆਂ ਹਨ।

ਤੁਸੀਂ ਚਿਹਰਾ ਕਿਉਂ ਧੋਂਦੇ ਹੋ? ਤਾਕਿ ਇਹ ਸਾਫ਼ ਹੋ ਜਾਵੇ ਅਤੇ ਇਸ ਵਿਚੋਂ ਗੰਦਗੀ ਨਿਕਲ ਜਾਵੇ ਪਰ ਜੇ ਇਹੀ ਤਰੀਕਾ ਤੁਹਾਡੇ ਉਤੇ ਭਾਰੀ ਪੈ ਜਾਵੇ? ਜੇ ਤੁਸੀਂ ਝੁਰੜੀਆਂ ਮੁਕਤ ਚਮੜੀ ਚਾਹੁੰਦੇ ਹੋ ਤਾਂ ਤੁਹਾਨੂੰ ਇਹ ਗ਼ਲਤੀਆਂ ਨਹੀਂ ਕਰਨੀਆਂ ਚਾਹੀਦੀਆਂ: ਚਿਹਰੇ ਨੂੰ ਤੇਜ਼ੀ ਨਾਲ ਧੋਣਾ, ਫ਼ੇਸ ਵਾਸ਼ ਲਗਾਉਂਦੇ ਸਮੇਂ ਚਿਹਰੇ ਨੂੰ ਜ਼ੋਰ-ਜ਼ੋਰ ਨਾਲ ਰਗੜਨਾ, ਜ਼ਿਆਦਾ ਠੰਢੇ ਅਤੇ ਗਰਮ ਪਾਣੀ ਨਾਲ ਚਿਹਰਾ ਧੋਣਾ।

ਇਸ ਤਰ੍ਹਾਂ ਧੋਵੋ ਚਿਹਰਾ: ਚਿਹਰਾ ਹੌਲੀ-ਹੌਲੀ ਧੋਵੋ, ਰੂੰ ਦੇ ਫੋਹੇ ਨਾਲ ਕਰੋ ਚਿਹਰਾ ਸਾਫ਼, ਦੁੱਧ ਅਤੇ ਗੁਲਾਬ ਦੇ ਪਾਣੀ ਨਾਲ ਕਰੋ ਚਿਹਰਾ ਸਾਫ਼, ਹਲਕੇ ਹੱਥਾਂ ਨਾਲ ਕਰੋ ਚਿਹਰੇ ਦੀ ਮਸਾਜ ਕੁੜੀਆਂ ਚਿਹਰੇ ’ਤੇ ਚਮਕ ਪਾਉਣ ਲਈ ਬਲੀਚ ਦੀ ਵਰਤੋਂ ਕਰਦੀਆਂ ਹਨ। ਹਾਲਾਂਕਿ ਬਲੀਚ ਚਿਹਰੇ ਨੂੰ ਸਾਫ਼ ਕਰਦੀ ਹੈ ਪਰ ਇਹ ਬਹੁਤ  ਸਖ਼ਤ ਹੁੰਦੀ ਹੈ ਜਿਸ ਕਾਰਨ ਤੁਹਾਡੇ ਚਿਹਰੇ ’ਤੇ ਝੁਰੜੀਆਂ ਪੈਦਾ ਹੋ ਜਾਂਦੀਆਂ ਹਨ ਇਸ ਲਈ ਜ਼ਿਆਦਾ ਬਲੀਚ ਤੋਂ ਵੀ ਬਚੋ।

ਜੇ ਤੁਸੀਂ ਖ਼ੁਦ ਮਸਾਜ ਕਰਦੇ ਹੋ ਜਾਂ ਬਾਹਰੋਂ ਕਰਵਾਉਂਦੇ ਹੋ ਤਾਂ ਇਸ ਗੱਲ ਦਾ ਖ਼ਾਸ ਧਿਆਨ ਰੱਖੋ ਕਿ ਅਜਿਹੀ ਕੋਈ ਵੀ ਚੀਜ਼ ਨਾ ਵਰਤੋਂ ਜੋ ਸਖ਼ਤ ਹੋਵੇ। ਨਾਲ ਹੀ ਉਨ੍ਹਾਂ ਹੱਥਾਂ ਨਾਲ ਮਸਾਜ ਨਾ ਕਰਵਾਉ ਜੋ ਸਾਫਟ ਨਾ ਹੋਣ ਕਿਉਂਕਿ ਜੇ ਤੁਸੀਂ ਸਖ਼ਤ ਹੱਥਾਂ ਨਾਲ ਮਸਾਜ ਕਰੋਗੇ ਤਾਂ ਚਿਹਰੇ ’ਤੇ ਝੁਰੜੀਆਂ ਪੈ ਜਾਣਗੀਆਂ। ਇਨ੍ਹਾਂ ਤਰੀਕਿਆਂ ਨਾਲ ਤੁਸੀਂ ਨਾ ਸਿਰਫ਼ ਤੰਦਰੁਸਤ ਬਲਕਿ ਤੁਸੀਂ ਝੁਰੜੀਆਂ ਮੁਕਤ ਚਮੜੀ ਵੀ ਕਾਇਮ ਰੱਖ ਸਕਦੇ ਹੋ।