ਸ਼ੂਗਰ ਤੋਂ ਪੀੜਿਤ ਹੋ ? ਤਾਂ ਕਾਲਾ ਟਮਾਟਰ ਦੇਵੇਗਾ ਨਿਜਾਤ 

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਜੇਕਰ ਤੁਸੀ ਸ਼ੂਗਰ ਨਾਲ ਲੜ੍ਹ ਕੇ ਥੱਕ ਚੁੱਕੇ ਹੋ ਤਾਂ ਕਾਲਾ ਟਮਾਟਰ ਤੁਹਾਡੇ ਲਈ ਬਹੁਤ ਚੰਗਾ ਸਾਬਤ ਹੋ ਸਕਦਾ ਹੈ ।

Black tomato

ਜੇਕਰ ਤੁਸੀ ਸ਼ੂਗਰ ਨਾਲ ਲੜ੍ਹ ਕੇ ਥੱਕ ਚੁੱਕੇ ਹੋ ਤਾਂ ਕਾਲਾ ਟਮਾਟਰ ਤੁਹਾਡੇ ਲਈ ਬਹੁਤ ਚੰਗਾ ਸਾਬਤ ਹੋ ਸਕਦਾ ਹੈ ।  ਉਂਝ ਤਾਂ ਇਹ ਭਾਰਤ ਵਿੱਚ ਨਹੀਂ ਉਗਾਇਆ ਜਾਂਦਾ ਪਰ ਸ਼ੂਗਰ ਦੇ ਮਰੀਜ਼ਾਂ ਲਈ ਉੱਥੋਂ ਮੰਗਾਇਆ ਜਾਂਦਾ ਹੈ ।  ਕਾਲੇ ਟਮਾਟਰ ਨੂੰ ਸਭ ਤੋਂ ਪਹਿਲਾਂ ਬਰੀਟੇਨ ਵਿੱਚ ਉਗਾਇਆ ਗਿਆ ।  ਇਸ ਟਮਾਟਰ ਨੂੰ ਜੈਨੇਟਿਕ ਮਿਊਟੇਸ਼ਨ ਦੇ ਦੁਆਰਾ ਬਣਾਇਆ ਗਿਆ ਹੈ । ਤਾਂ ਤੁਹਾਨੂੰ ਇਸ ਦੇ ਜ਼ਬਰਦਸਤ ਫਾਇਦਿਆਂ ਬਾਰੇ ਦਸਦੇ ਹਾਂ। 

ਕਾਲੇ ਟਮਾਟਰ ਵਿੱਚ ਫਰੀ ਰੈਡੀਕਲਸ ਨਾਲ ਲੜਨ ਦੀ ਤਾਕਤ ਹੁੰਦੀ ਹੈ ।  ਫਰੀ ਰੈਡੀਕਲਸ ਬਹੁਤ ਜ਼ਿਆਦਾ ਸਰਗਰਮ ਸੈਲਸ ਹੁੰਦੇ ਹਨ, ਜੋ ਤੰਦਰੁਸਤ ਸੈਲਸ ਨੂੰ ਨੁਕਸਾਨ ਪਹੁੰਚਾਂਉਂਦੇ ਹਨ ।  ਇਸ ਤਰ੍ਹਾਂ ਇਹ ਟਮਾਟਰ ਕੈਂਸਰ ਤੋਂ ਰੋਕਥਾਮ ਕਰਨ ਦੀ ਯੋਗਤਾ ਵੀ ਰੱਖਦਾ ਹੈ।  

ਇਹ ਟਮਾਟਰ ਅੱਖਾਂ ਲਈ ਵੀ ਬਹੁਤ ਫਾਇਦੇਮੰਦ ਹਨ ।  ਇਹ ਸਰੀਰ ਦੀ ਵਿਟਾਮਿਨ ਏ ਅਤੇ ਵਿਟਾਮਿਨ ਸੀ ਦੀ ਲੋੜ ਨੂੰ ਪੂਰਾ ਕਰਦਾ ਹੈ ।  ਵਿਟਾਮਿਨ ਏ ਅੱਖਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ । 

ਜੇਕਰ ਤੁਸੀ ਨਿਯਮਤ ਰੂਪ ਨਾਲ ਕਾਲੇ ਟਮਾਟਰਾਂ ਦਾ ਸੇਵਨ ਕਰਦੇ ਹੋ, ਤਾਂ ਤੁਸੀ ਦਿਲ ਨਾਲ ਜੁੜੀਆਂ ਬਿਮਾਰੀਆਂ ਤੋਂ ਵੀ ਬਚੇ ਰਹਿ ਸਕਦੇ ਹੋ ।  ਇਸ ਵਿੱਚ ਪਾਏ ਜਾਣ ਵਾਲੇ ਐਥੋਸਾਈਨਿਨ ਤੁਹਾਨੂੰ ਹਾਰਟ ਅਟੈਕ ਤੋਂ ਬਚਾਉਂਦਾ ਹੈ ਅਤੇ ਤੁਹਾਡੇ ਦਿਲ ਨੂੰ ਸੁਰੱਖਿਆ ਪ੍ਰਦਾਨ ਕਰਦਾ ਹੈ । 

ਇਸ ਟਮਾਟਰ ਵਿੱਚ ਐਂਟੀਅਕਸਾਈਡ ਮਿਨਰਲਸ ਜਿਵੇਂ ਮੈਗਨੀਸ਼ੀਅਮ ਅਤੇ ਪੋਟੇਸ਼ੀਅਮ ਵੀ ਪਾਇਆ ਜਾਂਦਾ ਹੈ, ਜੋ ਤੁਹਾਡੇ ਖੂਨ ਦੇ ਸੰਚਾਰ ਨੂੰ ਚੰਗਾ ਬਣਾਉਂਦਾ ਹੈ ਅਤੇ ਬਲਡ ਪ੍ਰੈਸ਼ਰ ਦੀਆਂ ਸਮਸਿਆਵਾਂ ਤੋਂ ਨਿਜਾਤ ਦਿਵਾਉਂਦਾ ਹੈ। 

ਇਸ ਤੋਂ ਇਲਾਵਾ ਇਹ ਟਮਾਟਰ ਮੋਟਾਪਾ ਦੂਰ ਕਰਨ ਵਿੱਚ ਵੀ ਕਾਰਗਰ ਹੈ ।  ਇਸ ਨੂੰ ਖਾਣ ਨਾਲ ਬੁਰਾ ਕੋਲੇਸਟਰੋਲ ਘੱਟ ਹੁੰਦਾ ਹੈ ਜਿਸ ਦੇ ਨਾਲ ਭਾਰ ਘੱਟ ਹੁੰਦਾ ਹੈ ।