ਅਨਾਨਾਸ ਜੂਸ ਨਾਲ ਦੋ ਚੀਜ਼ਾਂ ਮਿਲਾ ਕੇ ਪੀਣ ਨਾਲ ਖਾਂਸੀ ਤੋਂ ਮਿਲਦੀ ਹੈ ਰਾਹਤ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਪੀਣ ਵਿਚ ਵੀ ਹੁੰਦਾ ਹੈ ਟੇਸਟੀ

Pineapple

 

ਮੁਹਾਲੀ: ਸਰਦੀਆਂ ਵਿਚ ਖਾਂਸੀ ਹੋਣਾ ਆਮ ਜਿਹੀ ਗੱਲ ਹੈ, ਪਰ ਕਈ ਵਾਰ ਖਾਂਸੀ ਬਹੁਤ ਨੁਕਸਾਨਦਾਇਕ ਹੋ ਸਕਦੀ ਹੈ। ਇਸ ਤਰ੍ਹਾਂ ਦੇ ਹਾਲਾਤ ਵਿਚ ਖਾਂਸੀ ਤੋਂ ਰਾਹਤ ਪਾਉਣ ਲਈ ਅੱਜ ਅਸੀਂ ਤੁਹਾਨੂੰ ਘਰੇਲੂ ਉਪਾਅ ਬਾਰੇ ਜਾਣਕਾਰੀ ਦਿੰਦੇ ਹਾਂ। ਅਨਾਨਾਸ ਖਾਂਸੀ ਨੂੰ ਖ਼ਤਮ ਕਰਨ ਵਿਚ ਬਹੁਤ ਹੀ ਮਦਦਗਾਰ ਹੈ। 

 

 

ਕਫ-ਖਾਂਸੀ ਲਈ ਅਨਾਨਾਸ ਦੇ ਜੂਸ ਦਾ ਇਸਤੇਮਾਲ ਕਰਨ ਦਾ ਸਰਲ ਤਰੀਕਾ ਹੈ। ਇਹ ਵਿਧੀ ਕਾਫ਼ੀ ਹਰਮਨਪਿਆਰੀ ਹੈ ਤੇ ਇਸ ਵਿਚ ਸਿਰਫ਼ ਦੋ ਸਮਗਰੀਆਂ ਸ਼ਾਮਲ ਹਨ। ਅਨਾਨਾਸ ਜੂਸ ਤੇ ਸ਼ਹਿਦ। ਇਸ ਲਈ ਤੁਹਾਨੂੰ ਬਸ ਇਕ ਚਮਚ ਸ਼ਹਿਦ ਤੇ ਅੱਧਾ ਕੱਪ ਗਰਮ ਪਾਣੀ ਅਨਾਨਾਸ ਦਾ ਜੂਸ ਲਉ। ਇਨ੍ਹਾਂ ਦੋਵਾਂ ਨੂੰ ਮਿਲਾ ਲਉ। ਇਸ ਨੂੰ ਪੀਣ ਨਾਲ ਕਾਫ਼ੀ ਲਾਭ ਮਿਲੇਗਾ।

 

 

ਜੇ ਤੁਸੀਂ ਕਾਫ਼ੀ ਲੰਬੇ ਸਮੇਂ ਦੀ ਖਾਂਸੀ ਨਾਲ ਜੂਝ ਰਹੇ ਹੋ ਜਾਂ ਤੁਹਾਨੂੰ ਸੁੱਕੀ ਖਾਂਸੀ ਹੋ ਰਹੀ ਹੈ ਤਾਂ ਤੁਸੀਂ ਅਨਾਨਾਸ ਦੇ ਜੂਸ ਦੇ ਤੌਰ ’ਤੇ ਇਸਤੇਮਾਲ ਕਰ ਸਕਦੇ ਹੋ। 1 ਚਮਚ ਸ਼ਹਿਦ, ਇਕ ਚੁਟਕੀ ਨਮਕ ਅਤੇ ਇਕ ਚੁਟਕੀ ਕਾਲੀ ਮਿਰਚ ਮਿਲਾਉ ਤੇ ਇਸ ਨੂੰ ਮਿਕਸ ਕਰ ਕੇ ਪੀ ਲਉ। ਜੇਕਰ ਕਫ-ਖਾਂਸੀ ਲਈ ਅਨਾਨਾਸ ਦੇ ਜੂਸ ਨੂੰ ਪੀਂਦੇ ਹੋ ਤਾਂ ਤੁਹਾਨੂੰ ਜੂਸ ਪੀਣ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਹੁੰਦੀ ਹੈ ਤਾਂ ਇਸ ਦਾ ਇਸਤੇਮਾਲ ਬੰਦ ਕਰ ਦਿਉ।

 

ਇਸ ਤੋਂ ਇਲਾਵਾ ਜੇ ਕੋਈ ਦਵਾਈ ਚਲ ਰਹੀ ਹੈ ਤਾਂ ਫਿਰ ਡਾਕਟਰ ਦੀ ਸਲਾਹ ਲਉ ਕਿਉਂਕਿ ਡਾਕਟਰ ਦੀ ਸਲਾਹ ਤੋਂ ਬਿਨਾਂ ਇਸ ਦਾ ਸੇਵਨ ਕਰਨਾ ਖ਼ਤਰਨਾਕ ਸਾਬਤ ਹੋ ਸਕਦਾ ਹੈ।