ਇੱਥੇ ਦਵਾਈਆਂ ਨਾਲ ਨਹੀਂ ਸਗੋਂ ਸਰੀਰ ਤੇ ਅੱਗ ਲਗਾ ਕੇ ਕੀਤਾ ਜਾਂਦਾ ਹੈ ਬੀਮਾਰੀਆਂ ਦਾ ਇਲਾਜ

ਏਜੰਸੀ

ਜੀਵਨ ਜਾਚ, ਸਿਹਤ

ਹੁਣ ਤੱਕ ਤਾਂ ਤੁਸੀਂ ਦਵਾਈਆਂ ਜਾਂ ਜੜ੍ਹੀਆਂ - ਬੂਟੀਆਂ ਨਾਲ ਹੀ ਬਿਮਾਰੀਆਂ ਦਾ ਇਲਾਜ ਕਰਦੇ ਡਾਕਟਰਾਂ ਨੂੰ ਦੇਖਿਆ ਹੋਵੇਗਾ ਪਰ ਕੀ ਕਦੇ ਤੁਸੀਂ ਸਰੀਰ 'ਚ

Fire therapy in china

ਚੀਨ : ਹੁਣ ਤੱਕ ਤਾਂ ਤੁਸੀਂ ਦਵਾਈਆਂ ਜਾਂ ਜੜ੍ਹੀਆਂ - ਬੂਟੀਆਂ ਨਾਲ ਹੀ ਬਿਮਾਰੀਆਂ ਦਾ ਇਲਾਜ ਕਰਦੇ ਡਾਕਟਰਾਂ ਨੂੰ ਦੇਖਿਆ ਹੋਵੇਗਾ ਪਰ ਕੀ ਕਦੇ ਤੁਸੀਂ ਸਰੀਰ 'ਚ ਅੱਗ ਲਗਾ ਕੇ ਬਿਮਾਰੀਆਂ ਦਾ ਇਲਾਜ ਕਰਦੇ ਕਿਸੇ ਨੂੰ ਵੇਖਿਆ ਹੈ ?  ਜੀ ਹਾਂ ਚੀਨ 'ਚ ਕੁੱਝ ਅਜਿਹਾ ਹੀ ਹੁੰਦਾ ਹੈ। ਇਹ ਇੱਕ ਅਜਿਹੀ ਵਿਧਾ ਹੈ, ਜੋ ਪਿਛਲੇ 100 ਤੋਂ ਵੀ ਜ਼ਿਆਦਾ ਸਾਲਾਂ ਤੋਂ ਚੀਨ 'ਚ ਇਸਤੇਮਾਲ ਹੋ ਰਹੀ ਹੈ। ਜਾਣਕਾਰੀ ਮੁਤਾਬਿਕ ਇਸ ਵਿਧੀ ਨੂੰ ਉੱਥੇ ਫਾਇਰ ਥੈਰੇਪੀ ਕਿਹਾ ਜਾਂਦਾ ਹੈ।

ਇਸ ਵਿਧੀ ਰਾਹੀ ਲੋਕਾਂ ਦਾ ਇਲਾਜ ਕਰਨ ਵਾਲੇ ਝਾਂਗ ਫੇਂਗਾਓ ਆਪਣੇ ਕੰਮ ਲਈ ਕਾਫੀ ਪਸੰਦੀਦਾ ਹਨ। ਇਸ ਵਿਧੀ ਰਾਹੀਂ ਲੋਕਾਂ ਦਾ ਇਲਾਜ਼ ਕਰਨ ਨੂੰ ਕਾਫੀ ਖਾਸ ਸਮਝਿਆ ਜਾਂਦਾ ਹੈ ਜਿਸ ਵਿੱਚ ਤਣਾਅ, ਬਦਹਜ਼ਮੀ ਅਤੇ ਬਾਂਝਪਣ ਤੋਂ ਲੈ ਕੇ ਕੈਂਸਰ ਤੱਕ ਦਾ ਇਲਾਜ਼ ਸੰਭਵ ਮੰਨਿਆ ਜਾਂਦਾ ਹੈ। ਇੱਥੇ ਹੀ ਬੱਸ ਨਹੀਂ ਮੀਡੀਆ ‘ਚ ਆਈਆਂ ਖਬਰਾਂ ਮੁਤਾਬਕ ਇਸ ਵਿਧੀ ਦੌਰਾਨ ਪਹਿਲਾਂ ਮਰੀਜ਼ ਦੀ ਪਿੱਠ 'ਤੇ ਜੜ੍ਹੀ ਬੂਟੀਆਂ ਨਾਲ ਬਣਿਆ ਹੋਇਆ ਇੱਕ ਲੇਪ ਲਗਾਇਆ ਜਾਂਦਾ ਹੈ ਅਤੇ ਫਿਰ ਉਸ ਨੂੰ ਤੌਲੀਏ ਨਾਲ ਢਕ ਦਿੱਤਾ ਜਾਂਦਾ ਹੈ। 

ਇਲਾਜ਼ ਦਾ ਇਹ ਤਰੀਕਾ ਪ੍ਰਚੀਨ ਸਮਿਆਂ ਤੋਂ ਇੱਥੇ ਪ੍ਰਚਲਿਤ ਹੈ। ਝਾਂਗ ਫੇਂਗਾਓ ਅਨੁਸਾਰ ਸ਼ਰੀਰ ਦੀ ਉਪਰੀ ਸਤ੍ਹਾ ਨੂੰ ਗਰਮ ਕਰਕੇ ਅੰਦਰ ਦੀ ਠੰਡਕ ਦੂਰ ਕੀਤੀ ਜਾਂਦੀ ਹੈ। ਇਸ ਥੈਰੇਪੀ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਵੀ ਖੜ੍ਹੇ ਹੋ ਰਹੇ ਹਨ। ਇਸ ਵਿੱਚ ਸਭ ਤੋਂ ਅਹਿਮ ਸਵਾਲ ਇਹ ਖੜ੍ਹਾ ਹੋ ਰਿਹਾ ਹੈ ਕਿ ਕੀ ਇਲਾਜ਼ ਕਰਨ ਵਾਲਿਆਂ ਕੋਲ ਸਰਟੀਫਿਕੋਟ ਹੈ ਜਾਂ ਨਹੀਂ? ਇਲਾਜ਼ ਦੌਰਾਨ ਕਿਸੇ ਤਰ੍ਹਾਂ ਦੀ ਦੁਰਘਟਨਾ ਤੋਂ ਬਚਣ ਲਈ ਕਿਸ ਤਰ੍ਹਾਂ ਦਾ ਪ੍ਰਬੰਧ ਹੈ?

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।