ਥਕਾਵਟ ਕਿਉਂ ਹੁੰਦੀ ਹੈ ?

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਚਲਦੇ ਸਮੇ ਥਕਾਵਟ ਤੋਂ ਬਚਣ ਲਈ ਪੱਠਿਆਂ ਨੂੰ ਖ਼ੂਨ ਦੀ ਸਿਹਤਮੰਦ ਸਪਲਾਈ ਦੀ ਲੋੜ ਹੁੰਦੀ ਹੈ.........

Fatigue

ਚਲਦੇ ਸਮੇ ਥਕਾਵਟ ਤੋਂ ਬਚਣ ਲਈ ਪੱਠਿਆਂ ਨੂੰ ਖ਼ੂਨ ਦੀ ਸਿਹਤਮੰਦ ਸਪਲਾਈ ਦੀ ਲੋੜ ਹੁੰਦੀ ਹੈ। ਝੁਕ ਕੇ ਚੱਲਣ ਨਾਲ ਥਕਾਵਟ ਵੱਧ ਹੁੰਦੀ ਹੈ ਤੇ ਪੱਠੇ ਤਣੇ ਰਹਿੰਦੇ ਹਨ। ਪਿੱਠ ਦਾ ਦਰਦ, ਗਰਦਨ ਦੇ ਪਿੱਛੇ ਦਾ ਦਰਦ ਤੇ ਸਿਰ ਦਰਦ ਵੀ ਹੋ ਸਕਦਾ ਹੈ। ਇਉਂ ਚਲੋ ਕਿ ਥਕਾਵਟ ਮਹਿਸੂਸ ਨਾ ਹੋਵੇ ਤੁਰਦੇ ਸਮੇਂ ਪੂਰਾ ਕਦਮ ਪੁੱਟੋ ਤਾਕਿ ਧੜ ਮੂਹਰੇ ਨਾ ਝੁਕੇ। ਪੈਦਲ ਚੱਲਣ ਲਈ ਭਾਰੀ ਵਜ਼ਨ ਵਾਲੇ ਜੁੱਤੇ ਨਾ ਪਹਿਨੋ।

ਜੁੱਤੇ ਦੇ ਮੋਟੇ ਤਲੇ ਨਾਲ ਪੈਰ ਚੁੱਕਣ ਦਾ ਵਿਰੋਧ ਹੋਵੇਗਾ ਤੇ ਤੁਹਾਨੂੰ ਥਕਾਵਟ ਵੱਧ ਹੋਵੇਗੀ। ਇਕ ਮੀਲ ਚੱਲਣ ਲਈ 1800 ਤੋਂ 2000 ਵਾਰੀ ਪੈਰ ਮੋੜਨੇ ਪੈਂਦੇ ਹਨ। ਅਜਿਹੀ ਜੁੱਤੀ ਨਾ ਪਹਿਨੋ ਜਿਸ ਦਾ ਤਲਾ ਚਿਪਚਿਪਾ ਹੋਵੇ। ਇਸ ਕਾਰਨ ਵੀ ਪੈਕ ਥੱਕ ਜਾਂਦੇ ਹਨ ਤੇ ਪੈਰਾਂ ਵਿਚ ਜ਼ਖ਼ਮੀ ਹੋਣ ਦੀ ਸੰਭਾਵਨਾ ਵੱਧ ਰਹਿੰਦੀ ਹੈ। ਗੱਦੇਦਾਰ ਤਲੇ ਵਾਲੇ ਜੁੱਤੇ ਪਹਿਨ ਕੇ ਥਕਾਵਟ ਘਟਾਈ ਜਾ ਸਕਦੀ ਹੈ।

ਥਕਾਵਟ ਦੇ ਅਸਲੀ ਕਾਰਨਾਂ ਦਾ ਪਤਾ ਲਗਾਉਣ ਵਿਚ ਉਸ ਦੇ ਨਾਲ ਮੌਜੂਦ ਹੋਰ ਲੱਛਣਾਂ ਬਾਰੇ ਜਾਣਕਾਰੀ ਹਾਸਲ ਕਰਨੀ ਵੱਧ ਸਹਾਇਕ ਹੁੰਦੀ ਹੈ। ਜਿਵੇਂ ਬੁਖ਼ਾਰ ਦਾ ਮਤਲਬ ਇਨਫ਼ੈਕਸ਼ਨ ਹੋ ਸਕਦਾ ਹੈ। ਜੇ ਕਿਸੇ ਦੀ ਆਵਾਜ਼ ਫਟਦੀ ਹੋਵੇ ਤਾਂ ਥਾਈਰਾਇਡ ਦੀ ਸਮੱਸਿਆ ਹੋ ਸਕਦੀ ਹੈ। ਥੱਕ ਕੇ ਚੂਰ ਹੋ ਜਾਣ ਕਾਰਨ ਤੇ ਉਸ ਤੋਂ ਉਭਰਨ ਬਾਰੇ ਕੁੱਝ ਸੁਝਾਅ ਦਿਤੇ ਜਾ ਸਕਦੇ ਹਨ।

ਨੀਂਦ ਦੀ ਘਾਟ : ਜ਼ਿਆਦਾਤਰ ਲੋਕਾਂ ਨੂੰ ਰਾਤ ਵੇਲੇ ਸੱਤ ਤੋਂ ਲੈ ਕੇ ਨੌਂ ਘੰਟੇ ਦੀ ਨੀਂਦ ਦੀ ਲੋੜ ਹੁੰਦੀ ਹੈ ਪਰ ਸਾਡੇ ਵਿਚੋਂ ਕਈ ਲੋਕਾਂ ਨੂੰ ਇਹ ਨੀਂਦ ਏਨੀ ਵੀ ਨਹੀਂ ਮਿਲਦੀ। ਅਜਿਹਾ ਅਕਸਰ ਟਰੱਕ ਡਰਾਈਵਰਾਂ ਨਾਲ ਵਾਪਰਦਾ ਹੈ। ਇਹ ਬਹੁਤ ਖ਼ਤਰਨਾਕ ਸਾਬਤ ਹੋ ਸਕਦਾ ਹੈ। ਇਹ ਨੀਂਦ ਦੀਆਂ ਸੂਖ਼ਮ ਤਰੰਗਾਂ ਝਟਕਿਆਂ ਨੂੰ ਜਨਮ ਦਿੰਦੀਆਂ ਹਨ। ਇਕ ਤੋਂ ਦਸ ਸਕਿੰਟ ਲਈ ਉਹ ਖ਼ੁਦ ਅੱਖਾਂ ਖੋਲ੍ਹ ਖੋਲ੍ਹ ਕੇ ਹੀ ਝਪਕੀ ਲੈਂਦੇ ਰਹਿੰਦੇ ਹਨ।

ਆਇਰਨ ਦੀ ਘਾਟ ਕਰ ਕੇ ਖ਼ੂਨ ਦੀ ਕਮੀ : ਬਹੁਤੇ ਭਾਰਤੀ ਜਿਨ੍ਹਾਂ ਵਿਚ ਜ਼ਿਆਦਾਤਰ ਔਰਤਾਂ ਤੇ ਬੱਚੇ ਸ਼ਾਮਲ ਹਨ ਉਨ੍ਹਾਂ ਦੇ ਖ਼ੂਨ ਵਿਚ ਹੀਮੋਗਲੋਬਿਨ ਬਹੁਤ ਘੱਟ ਹੁੰਦਾ ਹੈ (ਜੋ ਅਣੂ ਆਕਸੀਜਨ ਨੂੰ ਸ੍ਰੀਰ ਦੇ ਸੈੱਲਾਂ ਤਕ ਪਹੁੰਚਾਉਂਦਾ ਹੈ)। 

ਦੁਖ ਦੀ ਪ੍ਰਤੀਕਿਰਿਆ : ਕਿਸੇ ਪ੍ਰਵਾਰ ਵਿਚ ਮੌਤ ਵਰਗੀ ਤਰਾਸਦੀ ਪਿੱਛੋਂ ਥਕਾਵਟ ਮਹਿਸੂਸ ਹੋਣੀ ਕੁਦਰਤੀ ਵੀ ਹੈ ਤੇ ਲਾਜ਼ਮੀ ਵੀ। ਦਿਲ ਦਾ ਜ਼ਖ਼ਮ ਤਾਜ਼ਾ ਹੁੰਦਾ ਹੈ। ਲੋਕਾਂ ਨੂੰ ਜਾਂ ਤਾਂ ਬਹੁਤ ਨੀਂਦ ਆਉਂਦੀ ਹੈ ਜਾਂ ਫਿਰ ਆਉਂਦੀ ਹੀ ਨਹੀਂ। ਆਮ ਤੌਰ ਉਤੇ ਬਹੁਤੇ ਲੋਕ ਇਕ ਸਦਮੇ ਵਿਚੋਂ ਇਕ ਸਾਲ ਦੇ ਅੰਦਰ-ਅੰਦਰ ਉੱਭਰ ਆਉਂਦੇ ਹਨ ਪਰ ਜੇ ਮੌਤ ਅਜਿਹੇ ਬੰਦੇ ਦੀ ਹੋਈ ਹੋਵੇ ਜਿਸ ਨਾਲ ਉਸ ਨੂੰ ਪਿਆਰ ਹੋਵੇ ਤਾਂ ਤਿੰਨ ਸਾਲ ਵੀ ਲੱਗ ਜਾਂਦੇ ਹਨ। 
 

ਸਲੀਪ ਐਪਨੀਆ (ਨਿੰਦਰਾ ਸਾਹ ਰੋਕੂ) : ਇਸ ਰੋਗ ਵਿਚ ਸੋਂਦੇ ਸਮੇਂ ਗਲੇ ਦੀਆਂ ਮਾਸਪੇਸ਼ੀਆਂ ਸਿਥਲ ਹੋ ਜਾਂਦੀਆਂ ਹਨ ਤੇ ਲਟਕ ਵੀ ਜਾਂਦੀਆਂ ਹਨ। ਸਿੱਟੇ ਵਜੋਂ ਰੋਗੀ ਨੂੰ ਸਾਹ ਲੈਣ ਵਿਚ ਮੁਸ਼ਕਲ ਪੈਦਾ ਹੋ ਜਾਂਦੀ ਹੈ ਤੇ ਕੁੱਝ ਸਮੇਂ ਲਈ ਸੱਭ ਰੁਕ ਜਾਂਦਾ ਹੈ। ਇਸ ਦਾ ਸੰਕੇਤ ਜ਼ੋਰਦਾਰ ਘਰਾੜਿਆਂ ਤੋਂ ਮਿਲਦਾ ਹੈ। ਇਸ ਵਿਚੋਂ ਹਫ਼ਣਾ ਤੇ ਜਾਗਣਾ ਪੈਂਦਾ ਹੈ। ਸਾਹ ਰੋਗ ਤੋਂ ਪੀੜਤ ਰੋਗੀ ਰਾਤ ਨੂੰ ਇਸ ਤਰ੍ਹਾਂ ਸੌ ਵਾਰੀ ਜਾਗ ਸਕਦੇ ਹਨ

ਪਰ ਉਨ੍ਹਾਂ ਨੂੰ ਇਸ ਦਾ ਪਤਾ ਵੀ ਨਹੀਂ ਲਗਦਾ। ਨੀਂਦ ਕਾਰਨ ਉਨ੍ਹਾਂ ਨੂੰ ਹਮੇਸ਼ਾ ਥਕਾਵਟ ਬਣੀ ਰਹਿੰਦੀ ਹੈ। ਜੇ ਤੁਸੀ ਇਸ ਰੁਕਾਵਟ ਤੇ ਨੀਂਦ ਟੁੱਟਣ ਤੋਂ ਪੀੜਤ ਹੋ ਤਾਂ ਡਾਕਟਰ ਇਸ ਦਾ ਪਤਾ ਨੀਂਦ ਲੈਬਾਰਟਰੀ ਵਿਚ ਅਪਣੀ ਜਾਂਚ ਕਰ ਕੇ ਲਗਾ ਸਕਦਾ ਹੈ। ਹਲਕੇ ਮਾਮਲਿਆਂ ਵਿਚ ਸ੍ਰੀਰ ਦੇ ਵਜ਼ਨ ਨੂੰ ਘਟਾ ਕੇ ਸੁਧਾਰ ਲਿਆਂਦਾ ਜਾ ਸਕਦਾ ਹੈ। 

ਉਦਾਸੀ : ਡਾਕਟਰਾਂ ਕੋਲ ਆਉਣ ਵਾਲੇ ਥਕਾਵਟ ਦੇ ਕੇਸਾਂ ਵਿਚ ਇਕ ਕਾਰਨ ਉਦਾਸੀ ਹੁੰਦਾ ਹੈ। ਇਹ ਗੰਭੀਰ ਪਰ ਇਲਾਜ ਨਾਲ ਹੱਲ ਹੋ ਸਕਣ ਵਾਲੀ ਦਵਾਈ ਏਨੀ ਆਮ ਹੈ ਕਿ ਇਸ ਨੂੰ ਮਾਨਸਕ ਵਿਕਾਰ ਦਾ ਇਕ ਮੁਕਾਮ ਹੀ ਕਿਹਾ ਜਾ ਸਕਦਾ ਹੈ। ਬੰਦੇ ਦੇ ਜੀਵਨ ਕਾਲ ਵਿਚ ਲਗਭਗ 24 ਫ਼ੀ ਸਦੀ ਔਰਤਾਂ ਤੇ 15 ਫ਼ੀ ਸਦੀ ਮਰਦਾਂ ਨੂੰ ਉਦਾਸੀ ਦੇ ਇਕ ਜਾਂ ਵੱਧ ਦੌਰਿਆਂ ਵਿਚੋਂ ਕਦੇ ਨਾ ਕਦੇ ਲੰਘਣਾ ਪੈਂਦਾ ਹੈ।

ਥਕਾਵਟ ਦੀ ਪੁਰਾਣੀ ਬਿਮਾਰੀ : ਇਸ ਬੀਮਾਰੀ ਨਾਲ ਪੀੜਤ ਲੋਕ ਸਿਰਫ਼ ਥਕਦੇ ਹੀ ਨਹੀਂ ਸਗੋਂ ਥਕਾਵਟ ਉਨ੍ਹਾਂ ਨੂੰ ਕਮਜ਼ੋਰ ਬਣਾ ਦਿੰਦੀ ਹੈ। ਇਹ ਉਨ੍ਹਾਂ ਨੂੰ ਛੇ ਮਹੀਨੇ ਜਾਂ ਵੱਧ ਸਮੇਂ ਤਕ ਕੰਮ ਧੰਦੇ ਤੇ ਖੇਡ-ਕੁੱਦ, ਮਨੋਰੰਜਨ ਤੋਂ ਦੂਰ ਰਖਦੀ ਹੈ। ਇਸ ਨਾਲ ਅਜੀਬੋ ਗ਼ਰੀਬ ਲੱਛਣ ਵੀ ਆਉਂਦੇ ਹਨ, ਜਿਵੇਂ ਪੱਠਿਆਂ ਵਿਚ ਦਰਦ, ਗਲੇ ਵਿਚ ਖ਼ਾਰਸ਼, ਲਸੀਕਾ ਜੋੜਾਂ ਦਾ ਢਿੱਲਾ ਪੈਣਾ, ਸਿਰ ਦਰਦ ਤੇ ਯਾਦਾਸ਼ਤ ਦਾ ਨੁਕਸਾਨ।

ਕਿਸੇ ਕਾਰਨ ਵੱਸ ਕਸਰਤ ਵੀ ਇਕੋ ਵੇਲੇ ਤਿੰਨ ਦਿਨ ਬਾਅਦ ਥਕਾਵਟ ਪੈਦਾ ਕਰ ਸਕਦੀ ਹੈ। ਡਾਕਟਰ ਅਜੇ ਤਕ ਤਹਿ ਨਹੀਂ ਕਰ ਸਕੇ ਹਨ ਆਖ਼ਰ ਥਕਾਵਟ ਦੇ ਪੁਰਾਣੇ ਰੋਗ ਦੇ ਕਾਰਨ ਕੀ ਹਨ? ਪਰ ਕੁੱਝ ਮਾਹਰਾਂ ਦਾ ਮੰਨਣਾ ਹੈ ਕਿ ਭਾਰਤ ਵਿਚ ਲੱਖਾਂ ਲੋਕ ਇਸ ਰੋਗ ਤੋਂ ਪੀੜਤ ਹਨ। 

ਫ਼ਲੂ ਤੋਂ ਪਿੱਛੋਂ ਦੀ ਕਮਜ਼ੋਰੀ : ਅਸੀ ਡਾਕਟਰ ਅਕਸਰ ਵੇਖਦੇ ਹਾਂ ਕਿ ਬਿਮਾਰ ਲੋਕ ਚੰਗੇ ਹੋ ਜਾਂਦੇ ਹਨ ਪਰ ਜਦ ਉਨ੍ਹਾਂ ਦੀ ਥਕਾਵਟ ਖ਼ਤਮ ਨਹੀਂ ਹੁੰਦੀ ਤਾਂ ਉਹ ਘਬਰਾਉਣ ਲਗਦੇ ਹਨ। ਫ਼ਲੂ ਤੋਂ ਬਾਅਦ ਦੀ ਕਮਜ਼ੋਰੀ ਦਰਅਸਲ ਸਾਡੀ ਸ੍ਰੀਰ ਦੀ ਰਖਿਆ ਪ੍ਰਣਾਲੀ ਕਾਰਨ ਹੁੰਦੀ ਹੈ। ਜਦੋਂ ਤੁਹਾਨੂੰ ਕੋਈ ਇਨਫ਼ੈਕਸ਼ਨ ਹੁੰਦਾ ਹੈ ਤਾਂ ਸਾਡੇ ਸ੍ਰੀਰ ਵਿਚ ਸਾਈਟੋਕਾਇਨ ਨਾਮਕ ਪ੍ਰੋਟੀਨ ਪੈਦਾ ਹੋਣ ਲਗਦਾ ਹੈ, ਜੋ ਜੀਵਣੂਆਂ ਤੇ ਦੂਜੇ ਹਮਲਾਵਰਾਂ ਨੂੰ ਖ਼ਤਮ ਕਰਨ ਵਿਚ ਚਿੱਟੇ ਖ਼ੂਨ ਦੇ ਕਣਾਂ ਦੀ ਮਦਦ ਕਰਦਾ ਹੈ, ਜੋ ਤੁਹਾਨੂੰ ਵੀ ਪਤਲਾ ਕਰ ਦਿੰਦੇ ਹਨ।

ਥੋੜਾ ਜਿਹਾ ਠੀਕ ਹੁੰਦਿਆਂ ਹੀ ਅਪਣੇ ਰੋਜ਼ਾਨਾ ਦੇ ਕੰਮਾਂਕਾਰਾਂ ਵਿਚ ਕੁਦ ਪੈਣ ਨਾਲ ਤੁਸੀ ਫਿਰ ਉਸੇ ਦਿਸ਼ਾ ਵਿਚ ਜਾ ਸਕਦੇ ਹੋ। ਇਸ ਲਈ ਜੇਕਰ ਤੁਸੀ ਦੇਰ ਤਕ ਬੀਮਾਰ ਹੋ ਤਾਂ ਆਪ ਅਪਣੇ ਕੰਮ ਹੌਲੀ ਹੌਲੀ ਸ਼ੁਰੂ ਕਰੋ ਤੇ ਜ਼ਿਆਦਾਤਰ ਆਰਾਮ ਕਰੋ। ਅਕਸਰ ਵੇਖਿਆ ਗਿਆ ਹੈ ਕਿ ਕੰਮ ਨੂੰ ਚਲਾਊ ਤਰੀਕੇ ਨਾਲ ਨਿਪਟਾਉਣ ਦੇ ਰੁਝਾਨ ਕਰ ਕੇ ਬਹੁਤ ਡਾਕਟਰ ਥਕਾਵਟ ਦੇ ਇਨ੍ਹਾਂ ਬਹੁਤੇ ਰੋਗੀਆਂ ਨੂੰ ਸਹੀ ਮਦਦ ਮੁਹਈਆ ਨਹੀਂ ਕਰਵਾ ਸਕਦੇ। 

ਥਕਾਵਟ ਰਹਿਤ ਚਾਲ : ਅਕਸਰ ਅਸੀ ਚਲਦੇ ਸਮੇਂ ਥਕਾਵਟ ਮਹਿਸੂਸ ਕਰਦੇ ਹਾਂ। ਕਾਰਨ ਇਹ ਹੈ ਕਿ ਅਸੀ ਆਕਸੀਜਨ ਦੀ ਪੂਰਤੀ ਕੀਤੇ ਬਗ਼ੈਰ ਮਾਸਪੇਸ਼ੀਆਂ ਨੂੰ ਗ਼ਲਤ ਤਰੀਕੇ ਨਾਲ ਵਰਤਦੇ ਹਾਂ ਜਦਕਿ ਅਸਲ ਵਿਚ ਸ੍ਰੀਰ ਦੇ 650 ਪੱਠਿਆਂ ਵਿਚੋਂ ਅੱਧੇ ਹੀ ਚੱਲਣ ਵਿਚ ਭੂਮਿਕਾ ਅਦਾ ਕਰਦੇ ਹਨ, ਤਾਂ ਤੁਸੀਂ ਸਮਝ ਸਕਦੇ ਹੋ ਕਿ ਥਕਾਵਟ ਦੀ ਰੋਕਥਾਮ ਲਈ ਆਕਸੀਜਨ ਸਹੀ ਮਾਤਰਾ ਵਿਚ ਲੈਣੀ ਕਿੰਨੀ ਜ਼ਰੂਰੀ ਹੈ। ਜਦ ਪੱਠਿਆਂ ਨੂੰ ਆਕਸੀਜਨ ਸਹੀ ਮਾਤਰਾ ਵਿਚ ਨਹੀਂ ਮਿਲਦੀ ਤਾਂ ਉਸ ਦਾ ਲਚਕੀਲਾਪਣ ਖ਼ਤਮ ਹੋ ਜਾਂਦਾ ਹੈ। ਤੁਰਦੇ ਸਮੇਂ ਅਪਣੇ ਦੋਵੇਂ ਹੱਥਾਂ ਨੂੰ ਪਿੱਛੇ ਫੜ ਕੇ ਚਲੋਗੇ ਤਾਂ ਮੋਢੇ ਸਿੱਧੇ ਰਹਿਣਗੇ ਤੇ ਛਾਤੀ ਫੈਲੇਗੀ।

ਇਸ ਨਾਲ ਮੋਢਿਆਂ ਵਿਚ ਹਵਾ ਲੈਣ ਦੀ ਸਮਰੱਥਾ ਵਧੇਗੀ। ਚਲਦੇ ਸਮੇ ਥਕਾਵਟ ਤੋਂ ਬਚਣ ਲਈ ਪੱਠਿਆਂ ਨੂੰ ਖ਼ੂਨ ਦੀ ਸਿਹਤਮੰਦ ਸਪਲਾਈ ਦੀ ਲੋੜ ਹੁੰਦੀ ਹੈ। ਝੁਕ ਕੇ ਚੱਲਣ ਨਾਲ ਥਕਾਵਟ ਵੱਧ ਹੁੰਦੀ ਹੈ ਤੇ ਪੱਠੇ ਤਣੇ ਰਹਿੰਦੇ ਹਨ। ਪਿੱਠ ਦਾ ਦਰਦ, ਗਰਦਨ ਦੇ ਪਿੱਛੇ ਦਾ ਦਰਦ ਤੇ ਸਿਰ ਦਰਦ ਵੀ ਹੋ ਸਕਦਾ ਹੈ। ਇਉਂ ਚਲੋ ਕਿ ਥਕਾਵਟ ਮਹਿਸੂਸ ਨਾ ਹੋਵੇ ਤੇ ਤੁਰਦੇ ਸਮੇਂ ਪੂਰਾ ਕਦਮ ਪੁੱਟੋ ਤਾਕਿ ਧੜ ਮੂਹਰੇ ਨਾ ਝੁਕੇ।

ਪੈਦਲ ਚੱਲਣ ਲਈ ਭਾਰੀ ਵਜ਼ਨ ਵਾਲੇ ਜੁੱਤੇ ਨਾ ਪਹਿਨੋ। ਜੁਤੇ ਦੇ ਮੋਟੇ ਤਲੇ ਨਾਲ ਪੈਰ ਚੁੱਕਣ ਦਾ ਵਿਰੋਧ ਹੋਵੇਗਾ ਤੇ ਤੁਹਾਨੂੰ ਥਕਾਵਟ ਵੱਧ ਹੋਵੇਗੀ। ਇਕ ਮੀਲ ਚੱਲਣ ਲਈ 1800 ਤੋਂ 2000 ਵਾਰੀ ਪੈਰ ਮੋੜਨੇ ਪੈਂਦੇ ਹਨ। ਅਜਿਹੀ ਜੁੱਤੀ ਨਾ ਪਹਿਨੋ ਜਿਸ ਦਾ ਤਲ ਚਿਪਚਿਪਾ ਹੋਵੇ। ਇਸ ਕਾਰਨ ਵੀ ਪੈਕ ਥੱਕ ਜਾਂਦੇ ਹਨ ਤੇ ਪੈਰਾਂ ਵਿਚ ਜ਼ਖ਼ਮੀ ਹੋਣ ਦੀ ਸੰਭਾਵਨਾ ਵੱਧ ਰਹਿੰਦੀ ਹੈ। ਗੱਦੇਦਾਰ ਤਲੇ ਵਾਲੇ ਜੁੱਤੇ ਪਹਿਨ ਕੇ ਥਕਾਵਟ ਘਟਾਈ ਜਾ ਸਕਦੀ ਹੈ।

ਡਾ. ਅਜੀਤਪਾਲ ਸਿੰਘ ਐਮ ਡੀ                                 
ਸੰਪਰਕ : 98156-29301