ਹਰਾ ਬਾਦਾਮ ਕਰਦਾ ਹੈ ਭਾਰ ਘਟਾਉਣ ਵਿਚ ਮਦਦ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਹਰੇ ਬਦਾਮ ਨਟਸ ਹੁੰਦੇ ਹਨ ਜੋ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੇ ਹਨ।

Green almonds help in weight loss

 

ਹਰੇ ਬਦਾਮ ਨਟਸ ਹੁੰਦੇ ਹਨ ਜੋ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੇ ਹਨ। ਸੁੱਕੇ ਬਦਾਮ ਦੀ ਤੁਲਨਾ ਵਿਚ ਇਨ੍ਹਾਂ ਇਚ ਕਈ ਪੋਸ਼ਕ ਤੱਤ ਜ਼ਿਆਦਾ ਹੁੰਦੇ ਹਨ। ਹਰੇ ਬਦਾਮ ਸਿਹਤ ਲਈ ਚੰਗੇ ਹੁੰਦੇ ਹਨ ਕਿਉਂਕਿ ਇਹ ਐਂਟੀਆਕਸੀਡੈਂਟ ਨਾਲ ਭਰਪੂਰ ਹੁੰਦੇ ਹਨ ਅਤੇ ਸਰੀਰ ਤੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢ ਸਕਦੇ ਹਨ। ਇਹ ਬੀਮਾਰੀ ਰੋਕਣ ਵਾਲੀ ਸਮਰੱਥਾ ਨੂੰ ਵਧਾਉਂਦੇ ਹਨ।

ਇਹ ਬਦਾਮ ਭਾਰ ਘਟਾਉਣ ਲਈ ਚੰਗੇ ਹਨ ਕਿਉਂਕਿ ਇਨ੍ਹਾਂ ਵਿਚ ਤੰਦਰੁਸਤ ਚਰਬੀ ਸ਼ਾਮਲ ਹੈ। ਇਸ ਤੋਂ ਇਲਾਵਾ ਚਰਬੀ ਨੂੰ ਬਾਹਰ ਕੱਢਣ ਵਿਚ ਮਦਦ ਕਰਦੇ ਹਨ। ਹਰੇ ਬਦਾਮ ਪੇਟ ਲਈ ਚੰਗੇ ਹੁੰਦੇ ਹਨ ਕਿਉਂਕਿ ਇਨ੍ਹਾਂ ਵਿਚ ਬਹੁਤ ਜ਼ਿਆਦਾ ਫ਼ਾਈਬਰ ਹੁੰਦਾ ਹੈ, ਜੋ ਪਾਚਨ ਪ੍ਰਕਿਰਿਆ ਨੂੰ ਠੀਕ ਰਖਦਾ ਹੈ ਅਤੇ ਕਬਜ਼ ਤੋਂ ਮੁਕਤੀ ਦਿਵਾਉਂਦਾ ਹੈ।

ਇਹ ਵਾਲਾਂ ਲਈ ਵੀ ਫ਼ਾਇਦੇਮੰਦ ਹੈ ਕਿਉਂਕਿ ਇਨ੍ਹਾਂ ਵਿਚ ਵਿਟਾਮਿਨ, ਖਣਿਜ ਅਤੇ ਕਈ ਹੋਰ ਪੋਸ਼ਕ ਤੱਤ ਹੁੰਦੇ ਹਨ।  ਹਰਾ ਬਦਾਮ ਫ਼ੋਲਿਕ ਐਸਿਡ ਦਾ ਚੰਗਾ ਸ੍ਰੋਤ ਹੈ, ਜੋ ਭਰੂਣ ਦੇ ਦਿਮਾਗ ਅਤੇ ਨਿਊਰੋਲਾਜੀਕਲ ਵਿਕਾਸ ਵਿਚ ਮਦਦ ਕਰਦਾ ਹੈ।  ਇਸ ਵਿਚ ਮੌਜੂਦ ਵਿਟਾਮਿਨ ਈ ਬੱਚੇ ਨੂੰ ਅਸਥਮਾ ਦੇ ਜੋਖਮ ਤੋਂ ਬਚਾਉਂਦਾ ਹੈ।