Health News: ਸਵੇਰੇ ਛੇਤੀ ਉਠਣ ਦੇ ਹੁੰਦੇ ਹਨ ਕਈ ਫ਼ਾਇਦੇ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਇਕ ਅਧਿਐਨ ਵਿਚ ਪਤਾ ਲੱਗਾ ਹੈ ਕਿ ਸਵੇਰੇ ਉਠਣ ਵਾਲੇ ਲੋਕਾਂ ਦਾ ਦਿਮਾਗ ਦੇਰ ਤੋਂ ਉਠਣ ਵਾਲੇ ਲੋਕਾਂ ਤੋਂ ਤੇਜ਼ ਹੁੰਦਾ ਹੈ।

Benefits of waking up early in the morning

Health News: ਸਵੇਰੇ ਜਲਦੀ ਉਠਣਾ ਬਹੁਤ ਹੀ ਔਖਾ ਕੰਮ ਲਗਦਾ ਹੈ ਪਰ ਤੁਸੀਂ ਚੁਸਤ-ਦਰੁਸਤ ਰਹਿਣਾ ਚਾਹੁੰਦੇ ਹੋ ਤਾਂ ਤੁਹਾਨੂੰ ਸਵੇਰੇ ਜਲਦੀ ਉਠਣ ਦੀ ਆਦਤ ਪਾਉਣੀ ਚਾਹੀਦੀ ਹੈ। ਇਕ ਅਧਿਐਨ ਵਿਚ ਪਤਾ ਲੱਗਾ ਹੈ ਕਿ ਸਵੇਰੇ ਉਠਣ ਵਾਲੇ ਲੋਕਾਂ ਦਾ ਦਿਮਾਗ ਦੇਰ ਤੋਂ ਉਠਣ ਵਾਲੇ ਲੋਕਾਂ ਤੋਂ ਤੇਜ਼ ਹੁੰਦਾ ਹੈ। ਸਵੇਰੇ ਉਠਣ ਨਾਲ ਅਤੇ ਥੋੜ੍ਹੀ ਕਸਰਤ ਕਰਨ ਨਾਲ ਤੁਸੀਂ ਸਰੀਰਕ ਅਤੇ ਮਾਨਸਕ ਰੂਪ ਨਾਲ ਤੰਦਰੁਸਤ ਰਹਿੰਦੇ ਹੋ।

ਜੇਕਰ ਤੁਸੀਂ ਸਵੇਰੇ ਜਲਦੀ ਉਠਦੇ ਹੋ ਤਾਂ ਤੁਹਾਡਾ ਨਿਤਨੇਮ ਸਹੀ ਅਤੇ ਸਮੇਂ ’ਤੇ ਹੁੰਦਾ ਹੈ। ਇਸ ਨਾਲ ਤੁਹਾਡਾ ਦਿਮਾਗ ਤੇਜ਼ ਹੁੰਦਾ ਹੈ ਅਤੇ ਕੰਮ ਕਰਨ ਤੋਂ ਬਾਅਦ ਵੀ ਤੁਹਾਨੂੰ ਥਕਾਵਟ ਦਾ ਅਹਿਸਾਸ ਨਹੀਂ ਹੁੰਦਾ। ਇਨ੍ਹਾਂ ਗੱਲਾਂ ਤੋਂ ਇਲਾਵਾ ਆਉ ਜਾਣਦੇ ਹਾਂ ਅਜਿਹੇ ਹੀ ਹੋਰ ਸਿਹਤਮੰਦ ਫ਼ਾਇਦਿਆਂ ਬਾਰੇ। ਸਵੇਰੇ ਉਠਣ ਨਾਲ ਮਨੁੱਖ ਦੇ ਦਿਨ ਦੀ ਰੂਟੀਨ ਨਿਯਮਤ ਹੁੰਦੀ ਹੈ ਅਤੇ ਉਹ ਕਸਰਤ, ਇਸ਼ਨਾਨ, ਭੋਜਨ ਅਤੇ ਆਰਾਮ ਲਈ ਉਚਿਤ ਸਮਾਂ ਕੱਢ ਲੈਂਦਾ ਹੈ।

ਸਵੇਰ ਸਮੇਂ ਕਸਰਤ, ਸੈਰ ਜਾਂ ਸਵਿਮਿੰਗ ਆਦਿ ਲਈ ਸਮਾਂ ਕੱਢੋ। ਤਾਜ਼ੀ ਹਵਾ, ਧੁੱਪ ਅਤੇ ਕੁਦਰਤ ਦੇ ਮਾਹੌਲ ਨੂੰ ਮਹਿਸੂਸ ਕਰੋ। ਇਹ ਸੱਭ ਕਰਨ ਨਾਲ ਤੁਹਾਡੇ ਅੰਦਰ ਊਰਜਾ ਆਵੇਗੀ ਜਿਸ ਨਾਲ ਤੁਹਾਡਾ ਸਰੀਰਕ ਅਤੇ ਮਾਨਸਕ ਵਿਕਾਸ ਚੰਗੀ ਤਰ੍ਹਾਂ ਹੁੰਦਾ ਹੈ। ਸਵੇਰੇ ਜਲਦੀ ਉਠਣ ਨਾਲ ਤੁਹਾਨੂੰ ਪੂਰੇ ਦਿਨ ’ਚ ਆਰਾਮ ਕਰਨ ਦਾ ਵੀ ਸਮਾਂ ਮਿਲਦਾ ਹੈ, ਜੋ ਤੁਸੀਂ ਅਪਣੇ ਪ੍ਰਵਾਰ ਵਾਲਿਆਂ ਨਾਲ ਅਤੇ ਦੋਸਤਾਂ ਨਾਲ ਬਿਤਾ ਸਕਦੇ ਹੋ। ਨਾਲ ਹੀ ਤੁਸੀਂ ਉਹ ਕੰਮ ਕਰੋ ਜੋ ਤੁਹਾਨੂੰ ਬਹੁਤ ਪਸੰਦ ਹੋਵੇ। ਇਸ ਨਾਲ ਤੁਸੀਂ ਪੂਰਾ ਦਿਨ ਤਣਾਅ ਤੋਂ ਦੂਰ ਰਹੋਗੇ।

(For more Punjabi news apart from Health News: Benefits of waking up early in the morning, stay tuned to Rozana Spokesman)