ਗਰਮੀਆਂ 'ਚ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਖ਼ੂਬ ਖਾਉ ਤਰਬੂਜ਼
ਗਰਮੀਆਂ 'ਚ ਤਰਬੂਜ਼ ਤੁਹਾਡੇ ਸਰੀਰ 'ਚ ਪਾਣੀ ਦੀ ਕਮੀ ਨੂੰ ਤਾਂ ਪੂਰਾ ਕਰਦਾ ਹੀ ਹੈ ਨਾਲ ਹੀ ਕਈ ਪੋਸ਼ਣ ਵਾਲੇ ਤੱਤ ਵੀ ਦਿੰਦਾ ਹੈ। ਤੁਹਾਨੂੰ ਦਸ ਦਈਏ ਕਿ..
ਗਰਮੀਆਂ 'ਚ ਤਰਬੂਜ਼ ਤੁਹਾਡੇ ਸਰੀਰ 'ਚ ਪਾਣੀ ਦੀ ਕਮੀ ਨੂੰ ਤਾਂ ਪੂਰਾ ਕਰਦਾ ਹੀ ਹੈ ਨਾਲ ਹੀ ਕਈ ਪੋਸ਼ਣ ਵਾਲੇ ਤੱਤ ਵੀ ਦਿੰਦਾ ਹੈ। ਤੁਹਾਨੂੰ ਦਸ ਦਈਏ ਕਿ ਤਰਬੂਜ਼ 'ਚ ਕੈਲੋਰੀ ਘੱਟ ਅਤੇ ਰੇਸ਼ਾ ਜ਼ਿਆਦਾ ਹੁੰਦਾ ਹੈ। ਇਹੀ ਕਾਰਨ ਹੈ ਕਿ ਇਹ ਤੁਹਾਡੇ ਸਰੀਰ ਨੂੰ ਡਿਟਾਕਸੀਫ਼ਾਈ ਕਰ ਦਿੰਦਾ ਹੈ।
ਇਸ ਤੋਂ ਇਲਾਵਾ ਤਰਬੂਜ਼ 'ਚ ਵਿਟਾਮਿਨ ਏ, ਆਇਰਨ, ਕੈਲਸ਼ੀਅਮ ਅਤੇ ਲਾਇਕੋਪਿਨ ਹੁੰਦਾ ਹੈ ਜੋ ਤੁਹਾਡੀ ਚਮੜੀ ਅਤੇ ਵਾਲਾਂ ਲਈ ਵੀ ਬਹੁਤ ਵਧੀਆ ਹੁੰਦਾ ਹੈ। ਇਸ ਤੋਂ ਇਲਾਵਾ ਇਹ ਦਿਲ ਦੀਆਂ ਬੀਮਾਰੀਆਂ ਦੇ ਖ਼ਤਰੇ ਨੂੰ ਵੀ ਘੱਟ ਕਰਦਾ ਹੈ ਅਤੇ ਪਾਚਣ ਤੰਤਰ ਨੂੰ ਠੀਕ ਰੱਖ ਇੰਫਲਾਮੇਸ਼ਨ ਵਧਾਉਂਦਾ ਹੈ। ਅੱਗੇ ਪੜੋ ਤਰਬੂਜ਼ ਦੇ ਹੋਰ ਫ਼ਾਇਦੇ।
ਦਰਅਸਲ ਤਰਬੂਜ਼ 'ਚ ਪਾਣੀ ਦੀ ਮਾਤਰਾ 92 ਫ਼ੀ ਸਦੀ ਪਾਈ ਜਾਂਦੀ ਹੈ ਜਿਸ ਕਾਰਨ ਪਾਣੀ ਦੀ ਪੂਰਤੀ ਤਾਂ ਹੁੰਦੀ ਹੀ ਹੈ ਨਾਲ ਹੀ ਢਿੱਡ ਭਰਿਆ - ਭਰਿਆ ਲਗਦਾ ਹੈ। ਭਾਰ ਘੱਟ ਕਰਨ ਲਈ ਤਰਬੂਜ਼ ਡਿਟਾਕਸ ਡਾਈਟ ਵੀ ਹੁੰਦੀ ਹੈ ਜਿਸ 'ਚ 4 - 5 ਦਿਨ ਤਕ ਸਿਰਫ਼ ਤਰਬੂਜ਼ ਹੀ ਖਾਣਾ ਹੁੰਦਾ ਹੈ। ਨਿਊਟਰੀਸ਼ਨਿਸਟ ਮੁਾਤਬਕ ਇਸ ਡਾਈਟ ਦਾ ਸਿਰਫ਼ ਛੋਟੇ ਮਿਆਦ ਲਾਭ ਹੁੰਦਾ ਹੈ।
ਦਰਅਸਲ ਡਿਟਾਕਸਿਫਿਕੇਸ਼ਨ ਬਹੁਤ ਲੰਮਾ ਪ੍ਰੋਸੈਸ ਹੈ। ਦੂਜੇ ਮਾਹਰਾਂ ਦੀਆਂ ਮੰਨੀਏ ਤਾਂ 3 ਦਿਨਾਂ ਤਕ ਕੇਵਲ ਤਰਬੂਜ਼ ਖਾਣਾ ਵੀ ਠੀਕ ਨਹੀਂ ਹੈ। ਇਸ ਕਾਰਨ ਤੁਹਾਡੇ ਸਰੀਰ ਨੂੰ ਜ਼ਰੂਰੀ ਪੋਸ਼ਣ ਤੱਤ ਨਹੀਂ ਮਿਲ ਪਾਉਂਦੇ। ਇਸ ਲਈ ਤਰਬੂਜ਼ ਖਾਣ ਦਾ ਠੀਕ ਸਮਾਂ ਹੈ ਦੁਪਹਿਰ 12 ਤੋਂ 1 ਵਜੇ ਦੇ ਵਿਚਕਾਰ।