ਬੇਲ ਦਾ ਜੂਸ ਫ਼ਾਇਦੇਮੰਦ ਵੀ ਤੇ ਹਾਨੀਕਾਰਕ ਵੀ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਬੇਲ ਦੇ ਰਸ 'ਚ ਕੈਲਸ਼ੀਅਮ, ਫ਼ਾਸਫ਼ੋਰਸ, ਰੇਸ਼ਾ, ਪ੍ਰੋਟੀਨ, ਆਇਰਨ ਆਦਿ ਦੇ ਤੱਤ ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ ਇਸ ਲਈ ਇਸ ਨੂੰ ਸਿਹਤ ਲਈ ਕਾਫ਼ੀ ਫ਼ਾਇਦੇਮੰਦ ਮੰਨਿਆ...

Wood AppleJuice

ਬੇਲ ਦੇ ਰਸ 'ਚ ਕੈਲਸ਼ੀਅਮ, ਫ਼ਾਸਫ਼ੋਰਸ, ਰੇਸ਼ਾ, ਪ੍ਰੋਟੀਨ, ਆਇਰਨ ਆਦਿ ਦੇ ਤੱਤ ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ ਇਸ ਲਈ ਇਸ ਨੂੰ ਸਿਹਤ ਲਈ ਕਾਫ਼ੀ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਇਸ ਨਾਲ ਸਰੀਰ 'ਚ ਪੂਰਾ ਦਿਨ ਠੰਢਕ ਅਤੇ ਊਰਜਾ ਬਣੀ ਰਹਿੰਦੀ ਹੈ। ਇਸ ਦੇ ਫ਼ਾਇਦੇ ਤਾਂ ਸਾਰੇ ਜਾਣਦੇ ਹੀ ਹਨ ਪਰ ਇਸ ਦਾ ਸੇਵਨ ਕੁੱਝ ਲੋਕਾਂ ਲਈ ਨੁਕਸਾਨਦਾਇਕ ਵੀ ਹੋ ਸਕਦਾ ਹੈ। ਅੱਜ ਅਸੀਂ ਤੁਹਾਨੂੰ ਦਸਾਂਗੇ ਕਿਹਨਾਂ - ਕਿਹਨਾਂ ਲੋਕਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ ਬੇਲ ਦਾ ਰਸ। 

1. ਸੂਗਰ ਰੋਗੀਆਂ ਲਈ 
ਬੇਲ ਦਾ ਫਲ ਜ਼ਿਆਦਾ ਮਿੱਠਾ ਹੋਣ ਕਾਰਨ ਸੂਗਰ ਦੇ ਰੋਗੀਆਂ ਲਈ ਨੁਕਸਾਨਦਾਇਕ ਹੁੰਦਾ ਹੈ ਅਤੇ ਬਾਜ਼ਾਰ ਤੋਂ ਮਿਲਣ ਵਾਲੇ ਬੇਲ ਦੇ ਰਸ 'ਚ ਤਾਂ ਕਾਫ਼ੀ ਮਾਤਰਾ 'ਚ ਖੰਡ ਹੁੰਦੀ ਹੈ। ਇਸ ਲਈ ਸੂਗਰ ਰੋਗੀਆਂ ਨੂੰ ਇਸ ਦਾ ਸੇਵਨ ਬਿਲਕੁੱਲ ਨਹੀਂ ਕਰਨਾ ਚਾਹੀਦਾ ਹੈ। 

2. ਸਰਜਰੀ ਦੌਰਾਨ ਨੁਕਸਾਨਦਾਇਕ 
ਜਿਨ੍ਹਾਂ ਲੋਕਾਂ ਦੀ ਸਰਜਰੀ ਹੋਣੀ ਹੋਵੇ ਜਾਂ ਹੋ ਫਿਰ ਚੁਕੀ ਹੋਵੇ,  ਉਨ੍ਹਾਂ ਨੂੰ ਕੁੱਝ ਹਫ਼ਤਿਆਂ ਲਈ ਇਸ ਦਾ ਸੇਵਨ ਨਹੀਂ ਕਰਨਾ ਚਾਹੀਦਾ ਹੈ ਕਿਉਂਕਿ ਇਸ ਦੇ ਸੇਵਨ ਨਾਲ ਬਲਡ ਸੂਗਰ ਪੱਧਰ ਵੱਧ ਜਾਂਦਾ ਹੈ। ਜਿਸ ਨਾਲ ਰੋਗੀ ਨੂੰ ਨੁਕਸਾਨ ਹੋ ਸਕਦਾ ਹੈ। 

3. ਥਾਇਰਾਇਡ ਰੋਗੀਆਂ ਨੂੰ 
ਥਾਇਰਾਇਡ ਦੀ ਦਵਾਈਆਂ ਲੈਣ ਵਾਲੇ ਰੋਗੀਆਂ 'ਤੇ ਇਸ ਦਾ ਮਾੜਾ ਅਸਰ ਪੈ ਸਕਦਾ ਹੈ। ਇਸ ਲਈ ਜੇਕਰ ਕੋਈ ਥਾਇਰਾਇਡ ਦੀ ਦਵਾਈ ਲੈ ਰਿਹਾ ਹੈ ਤਾਂ ਉਸ ਨੂੰ ਇਸ ਦਾ ਸੇਵਨ ਨਹੀਂ ਕਰਨਾ ਚਾਹੀਦਾ। 

4. ਕਬਜ਼ ਰੋਗੀ ਨੂੰ 
ਜਿਨ੍ਹਾਂ ਲੋਕਾਂ ਨੂੰ ਕਬਜ਼ ਦੀ ਸਮੱਸਿਆ ਰਹਿੰਦੀ ਹੈ ਉਨ੍ਹਾਂ ਨੂੰ ਬੇਲ ਦਾ ਰਸ ਨਹੀਂ ਪੀਣਾ ਚਾਹੀਦਾ। ਆਮ ਲੋਕਾਂ ਨੂੰ ਵੀ ਇਕ ਵਾਰ 'ਚ ਇਕ ਗਲਾਸ ਹੀ ਪੀਣਾ ਚਾਹੀਦਾ ਹੈ। ਇਸ ਨੂੰ ਜ਼ਿਆਦਾ ਮਾਤਰਾ 'ਚ ਪੀਣ ਨਾਲ ਢਿੱਡ 'ਚ ਦਰਦ, ਸੋਜ ਅਤੇ ਢਿੱਡ ਫੁੱਲਣ ਦੀ ਸਮੱਸਿਆ ਵੀ ਹੋ ਸਕਦੀ ਹੈ।