Health News: ਦਿਲ ਸਬੰਧੀ ਬੀਮਾਰੀਆਂ ਨੂੰ ਬਚਾਉਣ ਵਿਚ ਮਦਦ ਕਰਦਾ ਹੈ ਹਰਾ ਪਿਆਜ਼

ਏਜੰਸੀ

ਜੀਵਨ ਜਾਚ, ਸਿਹਤ

Health News:  ਹਰੇ ਪਿਆਜ਼ ਵਿਚ ਵਿਟਾਮਿਨ-ਸੀ ਅਤੇ ਕੇ ਮਿਲਦਾ ਹੈ, ਜੋ ਹੱਡੀਆਂ ਦਾ ਸੁਚਾਰੂ ਰੂਪ ਵਿਚ ਕੰਮ ਕਰਨ ’ਚ ਮਦਦਗਾਰ ਹੁੰਦਾ ਹੈ

Green onion helps to prevent heart related diseases

 

Health News:  ਹਰਾ ਪਿਆਜ਼ ਖਾਣ ਨਾਲ ਸਰੀਰ ਵਿਚੋਂ ਕੈਲੇਸਟਰੋਲ ਦੀ ਮਾਤਰਾ ਘੱਟ ਹੋਣੀ ਸ਼ੁਰੂ ਹੋ ਜਾਂਦੀ ਹੈ। ਇਹ ਦਿਲ ਸਬੰਧੀ ਬੀਮਾਰੀਆਂ ਤੋਂ ਬਚਾਉਣ ਵਿਚ ਮਦਦ ਕਰਦਾ ਹੈ। ਇਸ ਵਿਚ ਮੌਜੂਦ ਵਿਟਾਮਿਨ-ਸੀ ਕੈਲੇਸਟਰੋਲ ਤੇ ਬਲੱਡ ਸ਼ੂਗਰ ਲੈਵਲ ਨੂੰ ਘੱਟ ਕਰਦਾ ਹੈ ਜਿਸ ਨਾਲ ਦਿਲ ਨੂੰ ਹੋਣ ਵਾਲੀਆਂ ਬੀਮਾਰੀਆਂ ਦਾ ਖ਼ਤਰਾ ਘੱਟ ਜਾਂਦਾ ਹੈ। ਹਰਾ ਪਿਆਜ਼ ਖਾਣ ਨਾਲ ਹੋਣ ਵਾਲੇ ਫ਼ਾਇਦੇ:

 ਹਰੇ ਪਿਆਜ਼ ਵਿਚ ਵਿਟਾਮਿਨ-ਸੀ ਅਤੇ ਕੇ ਮਿਲਦਾ ਹੈ, ਜੋ ਹੱਡੀਆਂ ਦਾ ਸੁਚਾਰੂ ਰੂਪ ਵਿਚ ਕੰਮ ਕਰਨ ’ਚ ਮਦਦਗਾਰ ਹੁੰਦਾ ਹੈ। ਵਿਟਾਮਿਨ-ਸੀ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ।

ਹਰੇ ਪਿਆਜ਼ ਵਿਚ ਐਂਟੀ-ਬੈਕਟੀਰੀਅਲ ਅਤੇ ਐਂਟੀ-ਵਾਇਰਲ ਪਾਇਆ ਜਾਂਦਾ ਹੈ, ਜੋ ਫਲੂ, ਇਨਫ਼ੈਕਸ਼ਨ ਅਤੇ ਵਾਇਰਲ ਦੇ ਵਾਇਰਸ ਤੋਂ ਸਰੀਰ ਨੂੰ ਬਚਾਅ ਕੇ ਰਖਦਾ ਹੈ। ਹਰਾ ਪਿਆਜ਼ਾ ਸਰੀਰ ਦੇ ਸਾਹ ਤੰਤਰ ਨੂੰ ਵੀ ਸਿਹਤਮੰਦ ਰਖਣ ਵਿਚ ਮਦਦ ਕਰਦਾ ਹੈ।

ਹਰਾ ਪਿਆਜ਼ ਖਾਣ ਨਾਲ ਕੈਲੇਸਟਰੋਲ ਦੀ ਮਾਤਰਾ ਘੱਟ ਹੁੰਦੀ ਹੈ। ਇਸ ਨਾਲ ਦਿਲ ਸਬੰਧੀ ਹੋਣ ਵਾਲੀਆਂ ਬੀਮਾਰੀਆਂ ਤੋਂ ਬਚਾਅ ਕੀਤਾ ਜਾ ਸਕਦਾ ਹੈ।

ਹਰੇ ਪਿਆਜ਼ ਵਿਚ ਮਿਲਣ ਵਾਲਾ ਸਲਫ਼ਰ ਕੰਪਾਊਂਡ ਸਰੀਰ ਦੇ ਬਲੱਡ ਸ਼ੂਗਰ ਪੱਧਰ ਨੂੰ ਕੰਟਰੋਲ ਕਰਨ ਵਿਚ ਮਦਦ ਕਰਦੇ ਹਨ। 

ਹਰੇ ਪਿਆਜ਼ ਵਿਚ ਕੈਲੋਰੀ ਦੀ ਮਾਤਰਾ ਘੱਟ ਹੁੰਦੀ ਹੈ, ਜੋ ਭਾਰ ਘੱਟ ਕਰਨ ਵਿਚ ਫ਼ਾਇਦੇਮੰਦ ਹੁੰਦੀ ਹੈ।

ਹਰੇ ਪਿਆਜ਼ ਵਿਚ ਵਿਟਾਮਿਨ-ਸੀ ਹੁੰਦਾ ਹੈ। ਇਸ ਦੀ ਵਰਤੋਂ ਕਰਨ ਨਾਲ ਸਰੀਰਕ ਕਮਜ਼ੋਰੀ ਦੂਰ ਹੁੰਦੀ ਹੈ ਅਤੇ ਸਰੀਰ ਨੂੰ ਐਨਰਜੀ ਮਿਲਦੀ ਹੈ।

ਹਰੇ ਪਿਆਜ਼ ਵਿਚ ਫ਼ਾਈਬਰ ਜ਼ਿਆਦਾ ਹੁੰਦਾ ਹੈ, ਜੋ ਪਾਚਨ ਕ੍ਰਿਆ ਨੂੰ ਠੀਕ ਕਰਨ ਵਿਚ ਮਦਦ ਕਰਦਾ ਹੈ।