Health News: ਕੜ੍ਹੀ ਪੱਤੇ ਦਾ ਪਾਣੀ ਸਿਹਤ ਲਈ ਹੈ ਫ਼ਾਇਦੇਮੰਦ
ਕੜ੍ਹੀ ਪੱਤੇ 'ਚ ਐਂਟੀਆਕਸੀਡੈਂਟਸ ਦੀ ਮਾਤਰਾ ਵਧੇਰੇ ਹੁੰਦੀ ਹੈ ਜੋ ਕੈਲੇਸਟਰੋਲ ਦੇ ਪੱਧਰ ਨੂੰ ਘਟਾਉਣ 'ਚ ਮਦਦ ਕਰ ਸਕਦੇ ਹਨ।
Curry leaf water is beneficial for Health News: ਕੜ੍ਹੀ ਪੱਤੇ ਦੀ ਵਰਤੋਂ ਆਮ ਤੌਰ ’ਤੇ ਭੋਜਨ ਦਾ ਸੁਆਦ ਵਧਾਉਣ ਲਈ ਕੀਤੀ ਜਾਂਦੀ ਹੈ। ਇਨ੍ਹਾਂ ਹਰੇ ਪੱਤਿਆਂ ਦੀ ਵਰਤੋਂ ਸਬਜ਼ੀ, ਪੋਹਾ, ਕੜ੍ਹੀ ਸਮੇਤ ਕਈ ਪਕਵਾਨਾਂ ’ਚ ਕੀਤੀ ਜਾਂਦੀ ਹੈ। ਇਹ ਪੱਤੇ ਸਵਾਦ ਹੋਣ ਦੇ ਨਾਲ-ਨਾਲ ਸਿਹਤ ਲਈ ਵੀ ਭਰਪੂਰ ਹੁੰਦੇ ਹਨ। ਆਉ ਜਾਣਦੇ ਹਾਂ ਕਿ ਰੋਜ਼ਾਨਾ ਸਵੇਰੇ ਕੜ੍ਹੀ ਪੱਤੇ ਦਾ ਪਾਣੀ ਪੀਣ ਦੇ ਫ਼ਾਇਦਿਆਂ ਬਾਰੇ: ਤੰਦਰੁਸਤ ਰਹਿਣ ਲਈ ਪਾਚਨ ਕਿਰਿਆ ਦਾ ਸਿਹਤਮੰਦ ਹੋਣਾ ਬਹੁਤ ਜ਼ਰੂਰੀ ਹੈ। ਕੜ੍ਹੀ ਪੱਤੇ ਵਿਚ ਕੁੱਝ ਐਨਜ਼ਾਈਮ ਹੁੰਦੇ ਹਨ ਜੋ ਪਾਚਨ ਸ਼ਕਤੀ ਨੂੰ ਵਧਾਉਂਦੇ ਹਨ।
ਜੇਕਰ ਰੋਜ਼ਾਨਾ ਸਵੇਰੇ ਕੜ੍ਹੀ ਪੱਤੇ ਦਾ ਪਾਣੀ ਪੀਂਦੇ ਹੋ ਤਾਂ ਇਸ ਨਾਲ ਅੰਤੜੀਆਂ ਦੀ ਹਰਕਤ ਆਸਾਨ ਹੋ ਜਾਂਦੀ ਹੈ ਤੇ ਪਾਚਨ ਸਬੰਧੀ ਸਮੱਸਿਆਵਾਂ ਤੋਂ ਬਚ ਸਕਦੇ ਹੋ। ਅੱਜ-ਕਲ੍ਹ ਤਣਾਅ ਦੀ ਸਮੱਸਿਆ ਆਮ ਹੁੰਦੀ ਜਾ ਰਹੀ ਹੈ। ਤਣਾਅ ਤੋਂ ਰਾਹਤ ਦਿਵਾਉਣ ’ਚ ਕੜ੍ਹੀ ਦੇ ਪੱਤੇ ਤੁਹਾਡੀ ਮਦਦ ਕਰ ਸਕਦੇ ਹਨ। ਕੜ੍ਹੀ ਪੱਤੇ ਦਾ ਪਾਣੀ ਪੀਣ ਨਾਲ ਦਿਮਾਗ਼ ਸ਼ਾਂਤ ਹੋ ਸਕਦਾ ਹੈ। ਅਜਿਹੇ ’ਚ ਤੁਸੀਂ ਚੰਗਾ ਮਹਿਸੂਸ ਕਰ ਸਕਦੇ ਹੋ। ਕੜ੍ਹੀ ਪੱਤੇ ’ਚ ਐਂਟੀਆਕਸੀਡੈਂਟਸ ਦੀ ਮਾਤਰਾ ਵਧੇਰੇ ਹੁੰਦੀ ਹੈ ਜੋ ਕੈਲੇਸਟਰੋਲ ਦੇ ਪੱਧਰ ਨੂੰ ਘਟਾਉਣ ’ਚ ਮਦਦ ਕਰ ਸਕਦੇ ਹਨ।
ਕੜ੍ਹੀ ਪੱਤੇ ਦਾ ਪਾਣੀ ਰੋਜ਼ਾਨਾ ਪੀਣ ਨਾਲ ਸਰੀਰ ’ਚ ਮਾੜੇ ਕੈਲੇਸਟਰੋਲ ਨੂੰ ਘੱਟ ਕੀਤਾ ਜਾ ਸਕਦਾ ਹੈ ਜਿਸ ਨਾਲ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਘੱਟ ਹੁੰਦਾ ਹੈ।ਸ਼ੂਗਰ ਦੀ ਸਮੱਸਿਆ ’ਚ ਕੜ੍ਹੀ ਪੱਤੇ ਕਾਰਗਰ ਸਾਬਤ ਹੋ ਸਕਦੇ ਹਨ। ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਲਈ ਰੋਜ਼ਾਨਾ ਸਵੇਰੇ ਕੜ੍ਹੀ ਪੱਤੇ ਦਾ ਪਾਣੀ ਪੀ ਸਕਦੇ ਹੋ। ਇਹ ਪੱਤੇ ਕਾਰਬਾਜ਼ੋਲ ਐਲਕਾਲਾਇਡਜ਼ ਦਾ ਇਕ ਭਰਪੂਰ ਸਰੋਤ ਹਨ ਜੋ ਟਾਈਪ 2 ਸ਼ੂਗਰ ਦੇ ਮਰੀਜ਼ਾਂ ’ਚ ਗਲੂਕੋਜ਼ ਦੇ ਪੱਧਰ ਦਾ ਪ੍ਰਬੰਧਨ ਕਰਨ ਵਿਚ ਮਦਦ ਕਰ ਸਕਦੇ ਹਨ।
(For more news apart from “Curry leaf water is beneficial for Health News, ” stay tuned to Rozana Spokesman.)