Health News: ਜ਼ਿਆਦਾ ਕੇਲਾ ਖਾਣ ਨਾਲ ਹੋ ਸਕਦੀ ਹੈ ਮਾਈਗ੍ਰੇਨ ਦੀ ਸਮੱਸਿਆ
Health News: ਕੇਲੇ ਵਿਚ ਸਟਾਰਚ ਹੁੰਦਾ ਹੈ। ਇਸ ਲਈ ਕਦੇ ਵੀ ਖ਼ਾਲੀ ਪੇਟ ਕੇਲਾ ਨਾ ਖਾਉ। ਇਸ ਨਾਲ ਗੈਸ ਦੀ ਸਮੱਸਿਆ ਵੀ ਹੋ ਸਕਦੀ ਹੈ
Eating more bananas can cause migraine problems Health News: ਕੇਲਾ ਵੈਸੇ ਤਾਂ ਇਕ ਪੌਸ਼ਟਿਕ ਭੋਜਨ ਹੈ ਅਤੇ ਇਸ ਵਿਚ ਕਈ ਤਰ੍ਹਾਂ ਦੇ ਵਿਟਾਮਿਨ ਅਤੇ ਖਣਿਜ ਹੁੰਦੇ ਹਨ ਜਿਨ੍ਹਾਂ ਦੀ ਜ਼ਰੂਰਤ ਤੁਹਾਨੂੰ ਇਕ ਚੰਗੀ ਸਿਹਤ ਲਈ ਪੈਂਦੀ ਹੈ। ਕੇਲੇ ਵਿਚ ਵਿਟਾਮਿਨ ਬੀ 6, ਵਿਟਾਮਿਨ ਸੀ ਅਤੇ ਮੈਂਗਨੀਜ਼ ਵੀ ਹੁੰਦੇ ਹਨ। ਪਰ ਕਈ ਵਾਰ ਕੇਲੇ ਦਾ ਸੇਵਨ ਸਰੀਰ ਲਈ ਵੀ ਨੁਕਸਾਨਦੇਹ ਹੋ ਸਕਦਾ ਹੈ। ਕੇਲਾ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤਕ ਹਰ ਕੋਈ ਪਸੰਦ ਕਰਦਾ ਹੈ ਪਰ ਕੇਲਾ ਖਾਣ ਲਈ ਤੁਹਾਨੂੰ ਅਪਣੀ ਲਿਮਿਟ ਸੈੱਟ ਕਰਨੀ ਪਵੇਗੀ। ਉਦਾਹਰਣ ਵਜੋਂ ਜੇ ਤੁਸੀਂ ਇਕ ਦਿਨ ਵਿਚ 1-2 ਕੇਲੇ ਖਾਂਦੇ ਹੋ ਤਾਂ ਜ਼ਿਆਦਾ ਸਮੱਸਿਆ ਨਹੀਂ ਹੈ ਉਥੇ ਹੀ ਜੇ ਤੁਸੀਂ ਜਿੰਮ ਕਰਦੇ ਹੋ ਤਾਂ ਤੁਸੀਂ 3-4 ਕੇਲੇ ਵੀ ਖਾ ਸਕਦੇ ਹੋ ਪਰ ਇਸ ਤੋਂ ਜ਼ਿਆਦਾ ਕੇਲਾ ਖਾਣ ਨਾਲ ਤੁਹਾਡੇ ਸਰੀਰ ਵਿਚ ਸਮੱਸਿਆ ਵੀ ਹੋ ਸਕਦੀ ਹੈ। ਆਉ ਜਾਣਦੇ ਹਾਂ ਕਿਵੇਂ:
ਕਬਜ਼-ਗੈਸ ਦੀ ਸਮੱਸਿਆ: ਪੱਕਿਆ ਕੇਲਾ ਖਾਣ ਨਾਲ ਪੇਟ ਸਾਫ਼ ਹੁੰਦਾ ਹੈ। ਉੱਥੇ ਹੀ ਜੇ ਕੇਲਾ ਥੋੜ੍ਹਾ ਵੀ ਕੱਚਾ ਹੈ ਤਾਂ ਇਸ ਨਾਲ ਤੁਹਾਨੂੰ ਕਬਜ਼ ਅਤੇ ਗੈਸਟਿ੍ਰਕ ਸਮੱਸਿਆ ਹੋ ਸਕਦੀ ਹੈ। ਇਸ ਲਈ ਕੱਚਾ ਕੇਲਾ ਨਾ ਖਾਉ ਅਤੇ ਪੱਕੇ ਕੇਲੇ ਨੂੰ ਇਕ ਲਿਮਿਟ ਵਿਚ ਖਾਉ। ਜ਼ਿਆਦਾ ਕੇਲੇ ਖਾਣ ਨਾਲ ਤੁਹਾਡੇ ਸਰੀਰ ਵਿਚ ਮੋਟਾਪਾ ਆਉਂਦਾ ਹੈ ਕਿਉਂਕਿ ਕੇਲੇ ਵਿਚ ਫ਼ਾਈਬਰ ਅਤੇ ਨੈਚੁਰਲ ਸ਼ੂਗਰ ਹੁੰਦਾ ਹੈ। ਜੇਕਰ ਤੁਸੀਂ ਇਸ ਨੂੰ ਦੁੱਧ ਨਾਲ ਖਾਂਦੇ ਹੋ ਤਾਂ ਭਾਰ ਵਧਦਾ ਹੈ। ਇਸ ਲਈ ਅਪਣੇ ਭਾਰ ਨੂੰ ਧਿਆਨ ਵਿਚ ਰੱਖ ਕੇ ਹੀ ਇਕ ਲਿਮਿਟ ਅੰਦਰ ਕੇਲਾ ਖਾਉ।
ਪੇਟ ਦਰਦ ਦੀ ਸ਼ਿਕਾਇਤ: ਕੇਲੇ ਵਿਚ ਸਟਾਰਚ ਹੁੰਦਾ ਹੈ। ਇਸ ਲਈ ਕਦੇ ਵੀ ਖ਼ਾਲੀ ਪੇਟ ਕੇਲਾ ਨਾ ਖਾਉ। ਇਸ ਨਾਲ ਗੈਸ ਦੀ ਸਮੱਸਿਆ ਵੀ ਹੋ ਸਕਦੀ ਹੈ ਕਿਉਂਕਿ ਇਸ ਨੂੰ ਹਜ਼ਮ ਕਰਨ ਵਿਚ ਸਮਾਂ ਲਗਦਾ ਹੈ ਜਿਸ ਨਾਲ ਪੇਟ ਦਰਦ ਹੋਣ ਦੀ ਸ਼ਿਕਾਇਤ ਹੁੰਦੀ ਹੈ। ਕਈ ਲੋਕਾਂ ਨੂੰ ਇਸ ਨਾਲ ਉਲਟੀ ਵੀ ਹੋ ਜਾਂਦੀ ਹੈ। ਜਿਨ੍ਹਾਂ ਲੋਕਾਂ ਨੂੰ ਸ਼ੂਗਰ ਹੈ ਉਨ੍ਹਾਂ ਨੂੰ ਕੇਲਾ ਖਾਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਕੇਲੇ ਵਿਚ ਨੈਚੂਰਲ ਸ਼ੂਗਰ ਹੁੰਦਾ ਹੈ ਜਿਸ ਨਾਲ ਸ਼ੂਗਰ ਲੈਵਲ ਵਧਾ ਸਕਦਾ ਹੈ। ਇਸ ਲਈ ਜ਼ਿਆਦਾ ਸ਼ੂਗਰ ਵਾਲੇ ਲੋਕਾਂ ਨੂੰ ਕੇਲੇ ਘੱਟ ਖਾਣੇ ਚਾਹੀਦੇ ਹਨ।