ਖਾਲੀ ਪੇਟ ਲਸਣ ਖਾਣ ਦੇ ਫ਼ਾਇਦੇ 

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਲਸਣ ਬਾਰੇ ਤਾਂ ਤੁਸੀਂ ਸਾਰੇ ਚੰਗੀ ਤਰ੍ਹਾਂ ਜਾਂਣਦੇ ਹੋ। ਲਸਣ ਖਾਣ ਦੇ ਅਨੇਕਾਂ ਲਾਭ ਹਨ। ਲਸਣ ਦੀ ਵਰਤੋਂ ਮਸਾਲੇ ਵਜੋਂ ਕੀਤੀ ਜਾਂਦੀ ਹੈ ਪਰ ਤੁਸੀਂ ਜਾਣਦੇ ਹੋ ਲਸਣ ...

Garlic Benefits

ਲਸਣ ਬਾਰੇ ਤਾਂ ਤੁਸੀਂ ਸਾਰੇ ਚੰਗੀ ਤਰ੍ਹਾਂ ਜਾਂਣਦੇ ਹੋ। ਲਸਣ ਖਾਣ ਦੇ ਅਨੇਕਾਂ ਲਾਭ ਹਨ। ਲਸਣ ਦੀ ਵਰਤੋਂ ਮਸਾਲੇ ਵਜੋਂ ਕੀਤੀ ਜਾਂਦੀ ਹੈ ਪਰ ਤੁਸੀਂ ਜਾਣਦੇ ਹੋ ਲਸਣ ਖਾਣ ਨਾਲ ਤੁਸੀਂ ਕਈ ਬੀਮਾਰੀਆਂ ਤੋਂ ਬਚ ਸਕਦੇ ਹਨ।ਇਹ ਸ਼ਰੀਰ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚਾਉਂਦਾ ਹੈ, ਨਾਲ ਹੀ ਈਮਿਊਨ ਸਿਸਟਮ ਨੂੰ ਵੀ ਮਜ਼ਬੂਤ ਕਰਦਾ ਹੈ। ਲਸਣ 'ਚ ਭਰਪੂਰ ਮਾਤਰਾ 'ਚ ਅਜਿਹੇ ਤੱਤ ਪਾਏ ਜਾਂਦੇ ਹਨ, ਜਿਸ ਦਾ ਸੇਵਨ ਕਰਨ ਨਾਲ ਸਰੀਰ 'ਚ ਗਰਮੀ ਆ ਜਾਂਦੀ ਹੈ।

ਜਿਸ ਕਾਰਨ ਤੁਹਾਨੂੰ ਸਰਦੀ-ਜੁਕਾਮ ਤੋਂ ਰਾਹਤ ਮਿਲ ਜਾਂਦੀ ਹੈ। ਲਸਣ ਅਤੇ ਸ਼ਹਿਦ ਦੇ ਪੇਸਟ ਦਾ ਸੇਵਨ ਕਰਨਾ ਤੁਹਾਡੇ ਸ਼ਰੀਫ ਲਈ ਕਾਫੀ ਫਾਇਦੇਮੰਦ ਹੈ। ਇਸ ਦਾ ਸੇਵਨ ਕਰਨ ਨਾਲ ਤੁਹਾਡੇ ਦਿਲ ਦੀਆਂ ਲਹੂ-ਨਾੜੀਆਂ 'ਚ ਜੰਮ੍ਹਿਆ ਫਾਲਤੂ ਪਦਾਰਥ ਬਾਹਰ ਨਿਕਲ ਜਾਂਦਾ ਹੈ। ਜਿਸ ਕਾਰਨ ਬਲੱਡ ਸਰਕੁਲੇਸ਼ਨ ਠੀਕ ਢੰਗ ਨਾਲ ਹੋਣ ਲਗਦਾ ਹੈ। ਜਿਹੜਾ ਕਿ ਦਿਲ ਲਈ ਫਾਇਦੇਮੰਦ ਹੈ। ਆਯੁਰਵੇਦ 'ਚ ਤਾਂ ਲਸਣ ਨੂੰ ਦਵਾਈ ਮੰਨਿਆ ਗਿਆ ਹੈ।

ਕਿਹਾ ਜਾਂਦਾ ਹੈ ਕਿ ਕਿਸੇ ਨਾ ਕਿਸੇ ਰੂਪ 'ਚ ਲਸਣ ਨੂੰ ਅਪਣੀ ਖੁਰਾਕ 'ਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਪ੍ਰੰਤੂ ਸਵੇਰੇ ਖਾਲੀ ਪੇਟ ਲਸਣ ਖਾਣ ਨਾਲ ਬਹੁਤ ਲਾਭ ਹੁੰਦਾ ਹੈ। ਲਸਣ ਖਾਣ ਨਾਲ ਬੀਪੀ ਵੱਧਣ ਤੋਂ ਅਰਾਮ ਮਿਲਦਾ ਹੈ। ਦਰਅਸਲ ਲਸਣ ਬਲੱਡ ਸਰਕੂਲੇਸ਼ਨ ਨੂੰ ਕੰਟਰੋਲ ਕਰਨ 'ਚ ਕਾਫੀ ਮਦਦਗਾਰ ਹੁੰਦੀ ਹੈ। ਬੀਪੀ ਵੱਧਣ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਰੋਜ਼ਾਨਾ ਲਸਣ ਖਾਣ ਦੀ ਸਲਾਹ ਦਿਤੀ ਜਾਂਦੀ ਹੈ।

ਪੇਟ ਨਾਲ ਜੁੜੀਆਂ ਬਿਮਾਰੀਆਂ ਜਿਵੇਂ ਡਾਇਰੀਆ (ਦਸਤ) ਅਤੇ ਕਬਜ਼ ਦੀ ਰੋਕਥਾਮ ਨਹੀਂ ਲਸਣ ਬਹੁਤ ਲਾਭਦਾਇਕ ਹੈ। ਪਾਣੀ ਉਬਾਲਕੇ ਉਸ `ਚ ਲਸਣ ਪਾ ਲਓ। ਖਾਲੀ ਪੇਟ ਇਸ ਪਾਣੀ ਨੂੰ ਪੀਣ ਨਾਲ ਡਾਇਰੀਆ ਅਤੇ ਕਬਜ ਤੋਂ ਆਰਾਮ ਮਿਲਦਾ ਹੈ। ਲਸਣ ਦਿਲ ਨਾਲ ਸਬੰਧ ਸਮੱਸਿਆਵਾਂ ਨੂੰ ਵੀ ਦੂਰ ਕਰਦੀ ਹੈ। ਲਸਣ ਖਾਣ ਨਾਲ ਖੂਨ ਦਾ ਜਮਾਓ ਨਹੀਂ ਹੁੰਦਾ ਅਤੇ ਦਿਲ ਦਾ ਦੌਰਾ ਪੈਣ ਦਾ ਖਤਰਾ ਘੱਟ ਹੁੰਦਾ ਹੈ। ਖਾਲੀ ਪੇਟ ਲਸਣ ਚਬਾਉਣ ਨਾਲ ਤੁਹਾਡੀ ਪਚਨ ਸ਼ਕਤੀ ਚੰਗੀ ਰਹਿੰਦੀ ਹੈ ਅਤੇ ਭੁੱਖ ਵੀ ਲੱਗਦੀ ਹੈ। ਲਸਣ ਖਾਣ ਨਾਲ ਸਰਦੀ- ਜੁਕਾਮ, ਖੰਘ, ਦਮਾ, ਨਿਮੋਨੀਆ, ਬ੍ਰੋਕਾਈਟਿਸ ਦੇ ਇਲਾਜ ਲਈ ਲਾਭਦਾਇਕ ਹੁੰਦਾ ਹੈ।