ਕੀ ਗਿੱਲੇ ਵਾਲਾਂ ’ਚ ਕੰਘੀ ਕਰਨੀ ਚਾਹੀਦੀ ਹੈ ਜਾਂ ਨਹੀਂ? ਆਉ ਜਾਣਦੇ ਹਾਂ

ਏਜੰਸੀ

ਜੀਵਨ ਜਾਚ, ਸਿਹਤ

ਵਾਲ ਸਾਡੀ ਸ਼ਖ਼ਸੀਅਤ ਨੂੰ ਬਿਹਤਰ ਦਿਖਾਉਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਜੇਕਰ ਵਾਲਾਂ ਨੂੰ ਚੰਗੀ ਤਰ੍ਹਾਂ ਨਾਲ...

Should wet hair be combed or not? Let's find out

 

ਵਾਲ ਸਾਡੀ ਸ਼ਖ਼ਸੀਅਤ ਨੂੰ ਬਿਹਤਰ ਦਿਖਾਉਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਜੇਕਰ ਵਾਲਾਂ ਨੂੰ ਚੰਗੀ ਤਰ੍ਹਾਂ ਨਾਲ ਕੰਘੀ ਕੀਤਾ ਜਾਵੇ ਤਾਂ ਇਹ ਸਾਡੀ ਦਿੱਖ ਨੂੰ ਨਿਖਾਰਦਾ ਹੈ। ਵਾਲਾਂ ਨੂੰ ਕੰਘੀ ਕਰਨ ਨਾਲ ਨਾ ਸਿਰਫ਼ ਇਹ ਮਜ਼ਬੂਤ ਅਤੇ ਨਰਮ ਰਹਿੰਦੇ ਹਨ, ਸਗੋਂ ਖੋਪੜੀ ਦੀ ਸਿਹਤ ਅਤੇ ਖ਼ੂਨ ਦੇ ਗੇੜ ਵਿਚ ਵੀ ਸੁਧਾਰ ਹੁੰਦਾ ਹੈ। ਪਰ, ਕੀ ਤੁਸੀਂ ਜਾਣਦੇ ਹੋ ਕਿ ਵਾਲਾਂ ਨੂੰ ਕਿਸ ਸਮੇਂ ਕੰਘੀ ਕਰਨੀ ਚਾਹੀਦੀ ਹੈ ਅਤੇ ਕੀ ਗਿੱਲੇ ਵਾਲਾਂ ਨੂੰ ਕੰਘੀ ਕਰਨਾ ਸਹੀ ਹੈ ਜਾਂ ਨਹੀਂ। ਇਸ ਵਿਸ਼ੇ ਬਾਰੇ ਸ਼ਾਇਦ ਬਹੁਤ ਘੱਟ ਲੋਕ ਜਾਣਦੇ ਹੋਣਗੇ। ਜਾਣੋ ਵਾਲਾਂ ਨਾਲ ਜੁੜੀਆਂ ਕੁੱਝ ਜ਼ਰੂਰੀ ਗੱਲਾਂ:

ਸਰਦੀਆਂ ਦਾ ਮੌਸਮ ਅਪਣੇ ਆਪ ਵਿਚ ਚੁਣੌਤੀ ਭਰਪੂਰ ਹੁੰਦਾ ਹੈ। ਇਸ ਮੌਸਮ ’ਚ ਜਿਸ ਤਰ੍ਹਾਂ ਖਾਣ-ਪੀਣ ਦਾ ਖ਼ਾਸ ਧਿਆਨ ਰਖਣਾ ਪੈਂਦਾ ਹੈ, ਉਸੇ ਤਰ੍ਹਾਂ ਵਾਲਾਂ ਦੀ ਵੀ ਖ਼ਾਸ ਦੇਖਭਾਲ ਦੀ ਲੋੜ ਹੁੰਦੀ ਹੈ। ਤੁਸੀਂ ਬਹੁਤ ਸਾਰੇ ਲੋਕਾਂ ਨੂੰ ਦੇਖਿਆ ਹੋਵੇਗਾ ਕਿ ਉਹ ਨਹਾਉਣ ਤੋਂ ਤੁਰਤ ਬਾਅਦ ਅਪਣੇ ਵਾਲਾਂ ਵਿਚ ਕੰਘੀ ਕਰਨਾ ਸ਼ੁਰੂ ਕਰ ਦਿੰਦੇ ਹਨ। ਦਫ਼ਤਰ ਲਈ ਦੇਰੀ ਹੋ ਜਾਵੇ ਤਾਂ ਲੋਕ ਗਿੱਲੇ ਵਾਲਾਂ ਵਿਚ ਹੀ ਕੰਘੀ ਕਰ ਕੇ ਬਾਹਰ ਨਿਕਲ ਜਾਂਦੇ ਹਨ। ਹਾਲਾਂਕਿ, ਅਜਿਹਾ ਕਰਨ ਨਾਲ ਵਾਲਾਂ ਦੀ ਘਣਤਾ ਘੱਟ ਹੋ ਸਕਦੀ ਹੈ ਅਤੇ ਵਾਲ ਕਮਜ਼ੋਰ ਹੋ ਸਕਦੇ ਹਨ।

ਗਿੱਲੇ ਵਾਲਾਂ ਨੂੰ ਕਦੇ ਵੀ ਕੰਘੀ ਨਹੀਂ ਕਰਨੀ ਚਾਹੀਦੀ ਕਿਉਂਕਿ ਇਹ ਉਨਾ ਨੂੰ ਕਮਜ਼ੋਰ ਬਣਾ ਦਿੰਦੇ ਹਨ ਅਤੇ ਆਸਾਨੀ ਨਾਲ ਟੁਟ ਜਾਂਦੇ ਹਨ। ਜੇਕਰ ਕਿਸੇ ਦੇ ਵਾਲ ਘੁੰਗਰਾਲੇ ਹਨ ਤਾਂ ਸਮੱਸਿਆ ਹੋਰ ਵੀ ਵਧ ਸਕਦੀ ਹੈ। ਨਹਾਉਣ ਤੋਂ ਬਾਅਦ ਵਾਲਾਂ ਨੂੰ ਹਮੇਸ਼ਾ ਸੁਕਣ ਦਿਉ ਅਤੇ ਫਿਰ ਕੰਘੀ ਕਰੋ। ਦਿਨ ਵਿਚ ਦੋ ਵਾਰ ਕੰਘੀ ਕਰਨਾ ਵਾਲਾਂ ਲਈ ਚੰਗਾ ਹੈ। ਜੇਕਰ ਤੁਸੀਂ ਕਿਸੇ ਦਿਨ ਅਪਣੇ ਵਾਲਾਂ ਨੂੰ ਸ਼ੈਂਪੂ ਕਰਨ ਜਾ ਰਹੇ ਹੋ, ਤਾਂ ਵਾਲ ਧੋਣ ਤੋਂ ਪਹਿਲਾਂ ਅਪਣੇ ਵਾਲਾਂ ਨੂੰ ਕੰਘੀ ਕਰੋ। ਇਸ ਨਾਲ ਵਾਲ ਬੇਰੰਗ ਹੋ ਜਾਂਦੇ ਹਨ ਅਤੇ ਸ਼ੈਂਪੂ ਕਰਦੇ ਸਮੇਂ ਟੁਟਦੇ ਨਹੀਂ ਅਤੇ ਵਾਲਾਂ ਦੀ ਗੰਦਗੀ ਵੀ ਦੂਰ ਹੁੰਦੀ ਹੈ।