ਹਰੀ ਮਿਰਚ ਵੀ ਕਰ ਸਕਦੀ ਹੈ ਬਿਮਾਰੀਆਂ ਦਾ ਅੰਤ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਹਰੀ ਮਿਰਚ ਖਾਣ ਨਾਲ ਸਰੀਰ ਵਿਚ ਬਣਨ ਵਾਲੀ ਕੈਲੋਰੀ ਬਰਨ ਕਰਦੀ ਹੈ। ਇਸ ਨੂੰ ਖਾਣ ਨਾਲ ਮੇਟਾਬੋਲਿਜ਼ਮ ਦਾ ਸਤਰ ਵਧਦਾ ਹੈ।

mirch

ਖਾਣਾ ਖਾਂਦੇ ਸਮੇਂ ਹਰੀ ਮਿਰਚ ਖਾਣਾ ਤਾਂ ਹਰ ਕੋਈ ਪਸੰਦ ਕਰਦਾ ਹੈ ਪਰ ਸ਼ਾਇਦ ਕਿਸੇ ਨੂੰ ਹੀ ਇਸਦਾ ਪਤਾ ਹੋਵੇ ਕਿ ਹਰੀ ਮਿਰਚ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦੀ ਹੈ। ਇਸ ਵਿਚ ਵਿਟਾਮਿਨ ਏ, ਬੀ, ਸੀ, ਆਇਰਨ, ਕਾਪਰ, ਪੋਟਾਸ਼ੀਅਮ, ਪ੍ਰੋਟੀਨ ਅਤੇ ਕਾਰਬੋਹਾਈਡ੍ਰੇਟ ਭਰਪੂਰ ਮਾਤਰਾ 'ਚ ਹੁੰਦੇ ਹਨ, ਜੋ ਸਰੀਰ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਦੂਰ ਰੱਖਦੇ ਹਨ। ਇਸ ਤੋਂ ਇਲਾਵਾ ਇਸ 'ਚ ਵੀਟਾ ਕੈਰੋਟੀਨ, ਕ੍ਰੀਪੋਟੋਕਸਨਿਥਨ, ਲੁਟੇਨ ਵਰਗੇ ਤੱਤ ਹੁੰਦੇ ਹਨ ਜੋ ਤੁਹਾਡੀ ਸਿਹਤ ਲਈ ਠੀਕ ਹਨ।

ਹਾਲ ਹੀ ਵਿਚ ਇੱਕ ਰਿਪੋਰਟ 'ਚ ਇਸ ਗੱਲ ਦਾ ਖੁਲਾਸਾ ਹੋਇਆ ਕਿ ਹਰੀ ਮਿਰਚ ਖਾਣ ਨਾਲ ਸਿਹਤ ਸੰਬੰਧੀ ਕਈ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਸਕਦਾ ਹੈ।ਪਾਚਨ ਕਿਰਿਆ ਮਜ਼ਬੂਤ: ਰੋਜ਼ਾਨਾ ਹਰੀ ਮਿਰਚ ਖਾਣ ਨਾਲ ਪਾਚਣ ਤੰਤਰ ਠੀਕ ਰਹਿੰਦਾ ਹੈ। ਇਸ ਨਾਲ ਵਿਟਾਮਿਨ ਸੀ ਕਾਫੀ ਮਾਤਰਾ ਵਿਚ ਮੌਜੂਦ ਹੁੰਦਾ ਹੈ। ਜੋ ਸਰੀਰ ਵਿਚ ਮੌਜੂਦ ਦੂਜੇ ਵਿਟਾਮਿਨ ਨੂੰ ਅਵਸ਼ੋਸ਼ਿਤ ਕਰਨ ਵਿਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਰੋਜ਼ਾਨਾ ਇਸ ਨੂੰ ਖਾਣ ਨਾਲ ਸਰੀਰ ਵਿਚ ਐਂਟੀਆਕਸੀਡੈਂਟ ਦੀ ਮਾਤਰਾ ਠੀਕ ਰਹਿੰਦੀ ਹੈ। 


ਭਾਰ ਘਟਾਉਣਾ: ਹਰੀ ਮਿਰਚ ਖਾਣ ਨਾਲ ਸਰੀਰ ਵਿਚ ਬਣਨ ਵਾਲੀ ਕੈਲੋਰੀ ਬਰਨ ਕਰਦੀ ਹੈ। ਇਸ ਨੂੰ ਖਾਣ ਨਾਲ ਮੇਟਾਬੋਲਿਜ਼ਮ ਦਾ ਸਤਰ ਵਧਦਾ ਹੈ।

ਹਾਈ ਬਲੱਡ ਪ੍ਰੈਸ਼ਰ: ਅਕਸਰ ਇਸ ਤਰ੍ਹਾਂ ਦੇ ਮਰੀਜ਼ਾਂ ਨੂੰ ਫਿੱਕਾ ਅਤੇ ਘੱਟ ਤੇਲ ਦਾ ਖਾਣਾ ਖਾਣ ਲਈ ਕਿਹਾ ਜਾਂਦਾ ਹੈ। ਹਰੀ ਮਿਰਚ 'ਚ ਜ਼ਿਆਦਾ ਮਾਤਰਾ ਵਿੱਚ ਬਲੱਡ ਪ੍ਰੈਸ਼ਰ ਨੂੰ ਕੰਟਰੋਲ 'ਚ ਰੱਖਦੇ ਹਨ। ਇਸ ਲਈ ਇਸ ਤਰ੍ਹਾਂ ਦੇ ਮਰੀਜ਼ਾਂ ਨੂੰ ਆਪਣੇ ਆਹਾਰ ਵਿਚ ਦੋ ਤਿੰਨ ਹਰੀ ਮਿਰਚ ਨੂੰ ਜ਼ਰੂਰ ਸ਼ਾਮਿਲ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਇਸ ਨਾਲ ਸ਼ੂਗਰ ਵੀ ਕੰਟਰੋਲ 'ਚ ਰਹਿੰਦਾ ਹੈ।

ਡਾਇਬਟੀਜ਼: ਹਰੀ ਮਿਰਚ ਨੂੰ ਰਾਤ ਨੂੰ ਇਕ ਗਿਲਾਸ ਪਾਣੀ ਵਿਚ ਭਿਓਂ ਕੇ ਸਵੇਰੇ ਖਾਲੀ ਪੇਟ ਇਸ ਨੂੰ ਕੱਢ ਕੇ ਪਾਣੀ ਨੂੰ ਪੀ ਲਓ। ਇਕ ਹਫਤੇ ਤੱਕ ਇਸ ਪਾਣੀ ਨੂੰ ਪੀਣ ਨਾਲ ਸ਼ੂਗਰ ਕੰਟਰੋਲ ਵਿਚ ਰਹਿੰਦੀ ਹੈ। ਇਸ ਤੋਂ ਇਲਾਵਾ ਇਸ ਦੀ ਵਰਤੋਂ ਨਾਲ ਦਮਾ, ਦਿਮਾਗੀ ਬੀਮਾਰੀਆਂ ਅਤੇ ਬੈਕਟੀਰੀਆ ਇਨਫੈਕਸ਼ਨ ਤੋਂ ਦੂਰ ਰੱਖਦੀ ਹੈ।

ਕੈਂਸਰ: ਹਰੀ ਮਿਰਚ ਦੀ ਵਰਤੋਂ ਨਾਲ ਤੁਸੀਂ ਫੇਫੜਿਆਂ ਦੇ ਕੈਂਸਰ ਤੋਂ ਬਚੇ ਰਹੋਗੇ। ਇਸ ਵਿਚ ਮੌਜੂਦ ਐਂਟੀਆਕਸੀਡੈਂਟ ਤੁਹਾਡੇ ਸਰੀਰ ਵਿਚ ਇਮਿਊਨਿਟੀ ਨੂੰ ਵਧਾ ਕੇ ਤੁਹਾਨੂੰ ਕੈਂਸਰ ਨਾਲ ਲੜਨ ਵਿਚ ਮਦਦ ਕਰਦੇ ਹਨ। ਇਸ ਲਈ ਰੋਜ਼ਾਨਾ ਖਾਣੇ ਦੇ ਨਾਲ ਇਸ ਦੀ ਵਰਤੋਂ ਕਰੋ।