ਬੱਚੇ ਦੇ ਕੰਨ 'ਚੋਂ ਕੱਢਣੀ ਹੈ ਮੈਲ ਤਾਂ ਵਰਤੋਂ ਇਹ ਸਾਵਧਾਨੀਆਂ
ਬੱਚੇ ਦੇ ਕੰਨ ਨੂੰ ਸਾਫ਼ ਕਰਨ ਲਈ ਥੋੜ੍ਹਾ ਜਿਹਾ ਕੋਸਾ ਪਾਣੀ ਲੈ ਕੇ ਉਸ ਵਿਚ ਰੂੰ ਭਿਓ ਦਿਓ
ਨਵੀਂ ਦਿੱਲੀ - ਬੱਚਿਆਂ ਦੀ ਚਮੜੀ ਕੋਮਲ ਹੁੰਦੀ ਹੈ। ਅਜਿਹੇ ਵਿਚ ਉਨ੍ਹਾਂ ਨੂੰ ਨੁਹਾਉਂਦੇ ਹੋਏ ਉਨ੍ਹਾਂ ਦੇ ਨਹੂੰਆਂ ਅਤੇ ਕੰਨਾਂ ਦੀ ਸਫ਼ਾਈ ਕਰਦੇ ਸਮੇਂ ਕਾਫ਼ੀ ਸਾਵਧਾਨੀ ਵਰਤਣਾ ਪੈਂਦੀ ਹੈ। ਅਕਸਰ ਵੇਖਿਆ ਜਾਂਦਾ ਹੈ ਕਿ ਬੱਚਿਆਂ ਦੇ ਕੰਨ ਸਾਫ਼ ਕਰਨ ਲਈ ਰੂੰ ਜਾਂ ਈਅਰ ਬਡ ਦਾ ਇਸਤੇਮਾਲ ਕੀਤਾ ਜਾਂਦਾ ਹੈ ਪਰ ਅਜਿਹਾ ਕਰਨਾ ਬਿਲਕੁੱਲ ਵੀ ਸਹੀ ਨਹੀਂ ਹੈ।
ਜਾਣੋ ਕਿਵੇਂ ਕੀਤੇ ਜਾ ਸਕਦੇ ਹਨ ਬੱਚੇ ਦੇ ਕੰਨ ਸਾਫ਼
ਬੱਚੇ ਦੇ ਕੰਨ ਨੂੰ ਸਾਫ਼ ਕਰਨ ਲਈ ਥੋੜ੍ਹਾ ਜਿਹਾ ਕੋਸਾ ਪਾਣੀ ਲੈ ਕੇ ਉਸ ਵਿਚ ਰੂੰ ਭਿਓ ਦਿਓ। ਇਸ ਤੋਂ ਬਾਅਦ ਉਸ ਨੂੰ ਨਚੋੜ ਕੇ ਹਲਕੇ ਹੱਥਾਂ ਨਾਲ ਬੱਚੇ ਦੇ ਕੰਨਾਂ ਦੀ ਸਫ਼ਾਈ ਕਰੋ। ਤੁਸੀਂ ਚਾਹੋ ਤਾਂ ਰੂੰ ਦੀ ਜਗ੍ਹਾ ਕਿਸੇ ਸਾਫ਼ ਸੂਤੀ ਕੱਪੜੇ ਨਾਲ ਵੀ ਬੱਚੇ ਦੇ ਕੰਨ ਦੇ ਪਿਛਲੇ ਅਤੇ ਆਸਪਾਸ ਦੇ ਹਿੱਸੇ ਨੂੰ ਸਾਫ਼ ਕਰ ਸਕਦੇ ਹੋ। ਇਸ ਗੱਲ ਦਾ ਧਿਆਨ ਰੱਖੋ ਕਿ ਰੂੰ ਦਾ ਥੋੜ੍ਹਾ ਜਿਹਾ ਵੀ ਹਿੱਸਾ ਕੰਨ ਦੇ ਅੰਦਰ ਨਾ ਰਹਿ ਜਾਵੇ। ਇਸ ਨਾਲ ਬੱਚੇ ਦੇ ਕੰਨ ਨੂੰ ਨੁਕਸਾਨ ਹੋ ਸਕਦਾ ਹੈ।
ਚੌਕੰਨੇ ਹੋ ਕੇ ਕਰੋ ਈਅਰ ਡਰਾਪਸ ਦਾ ਇਸਤੇਮਾਲ
ਜੇਕਰ ਤੁਸੀਂ ਈਅਰ ਡਰਾਪਸ ਜ਼ਰੀਏ ਆਪਣੇ ਬੱਚੇ ਦੇ ਕੰਨਾਂ ਵਿਚ ਜੰਮੀ ਮੈਲ ਸਾਫ਼ ਕਰ ਰਹੇ ਹੋ ਤਾਂ ਉਸ ਵਿਚ ਵੀ ਸਾਵਧਾਨੀ ਜ਼ਰੂਰ ਵਰਤੋ। ਬੱਚੇ ਦੇ ਕੰਨ ਵਿਚ ਈਅਰ ਡਰਾਪਸ ਪਾਉਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲਓ। ਇਸ ਦੇ ਬਾਅਦ ਡਾਕਟਰ ਦੇ ਕਹੇ ਅਨੁਸਾਰ ਬੱਚੇ ਦੇ ਕੰਨ ਵਿਚ ਈਅਰ ਡਰਾਪਸ ਦੀਆਂ ਬੂੰਦਾਂ ਪਾਓ ਅਤੇ ਬੱਚੇ ਨੂੰ 10 ਮਿੰਟ ਤੱਕ ਇਕ ਹੀ ਪੋਜੀਸ਼ਨ ਵਿਚ ਰੱਖੋ।
ਕੰਨ ਵਿਚ ਮੈਲ ਜੰਮਣ ਦਾ ਕਾਰਨ
ਅਜਿਹਾ ਕਾਫ਼ੀ ਘੱਟ ਹੁੰਦਾ ਹੈ ਕਿ ਜਦੋਂ ਨਵਜੰਮੇ ਬੱਚੇ ਦੇ ਕੰਨ ਵਿਚ ਮੈਲ ਜੰਮੇ। ਉਂਝ ਤਾਂ ਕੰਨ ਵਿਚ ਠੀਕ ਮਾਤਰਾ ਵਿਚ ਮੈਲ ਬਣਦੀ ਹੈ ਪਰ ਕਈ ਵਾਰ ਜ਼ਿਆਦਾ ਮੈਲ ਬਨਣ ਕਾਰਨ ਸੁਣਦਾ ਵੀ ਗੱਟ ਹੈ ਅਤੇ ਕੰਨ ਵਿਚ ਦਰਦ ਵੀ ਹੁੰਦਾ ਹੈ। ਇਸ ਲਈ ਹਮੇਸ਼ਾ ਡਾਕਟਰ ਦੀ ਸਲਾਹ 'ਤੇ ਹੀ ਬੱਚੇ ਦੇ ਕੰਨ ਨੂੰ ਸਾਫ਼ ਕਰਨਾ ਚਾਹੀਦਾ ਹੈ।