ਜੇਕਰ ਤੁਹਾਡੀਆਂ ਲੱਤਾਂ ਦੀਆਂ ਨਾੜੀਆਂ ’ਚ ਹੁੰਦੈ ਦਰਦ ਤਾਂ ਜ਼ਰੂਰ ਅਪਣਾਉ ਇਹ ਦੇਸੀ ਨੁਸਖ਼ੇ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਮਸਾਜ ਕਰਨ ਨਾਲ ਮਾਸਪੇਸ਼ੀਆਂ ’ਚ ਹੋਣ ਵਾਲੀ ਸਮੱਸਿਆ ਤੋਂ ਰਾਹਤ ਮਿਲਦੀ ਹੈ

photo

 

 ਮੁਹਾਲੀ: ਲੱਤਾਂ ਦੀਆਂ ਨਾੜੀਆਂ ’ਚ ਹੋਣ ਵਾਲੇ ਦਰਦ ਤੋਂ ਰਾਹਤ ਪਾਉਣਾ ਬਹੁਤ ਜ਼ਰੂਰੀ ਹੈ| ਜੇਕਰ ਤੁਹਾਡੀਆਂ ਲੱਤਾਂ ਦੀਆਂ ਨਸਾਂ ਵਿਚ ਦਰਦ ਹੈ ਤਾਂ ਇਨ੍ਹਾਂ ਘਰੇਲੂ ਨੁਸਖ਼ਿਆਂ ਦੀ ਮਦਦ ਨਾਲ ਠੀਕ ਕੀਤਾ ਜਾ ਸਕਦਾ ਹੈ| ਲੱਤਾਂ ਦੀਆਂ ਨਸਾਂ ’ਚ ਦਰਦ ਹੋਣ ’ਤੇ ਤੁਸੀਂ ਹਲਦੀ ਦੇ ਲੇਪ ਦੀ ਵਰਤੋਂ ਕਰ ਸਕਦੇ ਹੋ| ਹਲਦੀ ਵਿਚ ਮੌਜੂਦ ਐਂਟੀਆਕਸੀਡੈਂਟ ਅਤੇ ਐਂਟੀ-ਇੰਫਲੇਮੇਟਰੀ ਗੁਣ ਲੱਤਾਂ ਦੀਆਂ ਨਾੜੀਆਂ ਵਿਚ ਹੋਣ ਵਾਲੇ ਦਰਦ ਨੂੰ ਦੂਰ ਕਰਨ ’ਚ ਕਾਰਗਰ ਸਾਬਤ ਹੋ ਸਕਦੇ ਹਨ| ਇਸ ਦੀ ਵਰਤੋਂ ਕਰਨ ਲਈ ਹਲਦੀ ਵਿਚ ਥੋੜ੍ਹਾ ਜਿਹਾ ਸਰ੍ਹੋਂ ਦਾ ਤੇਲ ਮਿਲਾ ਕੇ ਪੈਰਾਂ ’ਤੇ ਲਗਾਉ| ਇਸ ਨਾਲ ਕਾਫ਼ੀ ਰਾਹਤ ਮਿਲੇਗੀ| ਇਸ ਤੋਂ ਇਲਾਵਾ ਹਲਦੀ ਵਾਲਾ ਦੁੱਧ ਪੀਣ ਨਾਲ ਲੱਤਾਂ ਦੀਆਂ ਨਾੜੀਆਂ ’ਚ ਹੋਣ ਵਾਲੇ ਦਰਦ ਤੋਂ ਵੀ ਰਾਹਤ ਮਿਲਦੀ ਹੈ|

ਮਸਾਜ ਕਰਨ ਨਾਲ ਮਾਸਪੇਸ਼ੀਆਂ ’ਚ ਹੋਣ ਵਾਲੀ ਸਮੱਸਿਆ ਤੋਂ ਰਾਹਤ ਮਿਲਦੀ ਹੈ| ਇਸ ਲਈ ਜੇਕਰ ਤੁਸੀਂ ਮਾਸ਼ਪੇਸ਼ੀਆਂ ਦੀ ਸਮੱਸਿਆ ਘੱਟ ਕਰਨਾ ਚਾਹੁੰਦੇ ਹੋ ਤਾਂ ਘੱਟ ਤੋਂ ਘੱਟ ਦਸ ਮਿੰਟ ਅਪਣੀਆਂ ਲੱਤਾਂ ਦੀ ਮਸਾਜ ਕਰੋ| ਇਸ ਨਾਲ ਖ਼ੂਨ ਦੇ ਵਹਾਅ ਵਿਚ ਸੁਧਾਰ ਆਵੇਗਾ ਅਤੇ ਮਾਸਪੇਸ਼ੀਆਂ ਮਜ਼ਬੂਤ ਹੋ ਜਾਣਗੀਆਂ| ਮਸਾਜ ਦੇ ਲਈ ਨਾਰੀਅਲ ਦਾ ਤੇਲ , ਜੈਤੂਨ ਦਾ ਤੇਲ ਅਤੇ ਸਰ੍ਹੋਂ ਦਾ ਤੇਲ ਲਗਾ ਸਕਦੇ ਹੋ|

ਜੇਕਰ ਤੁਹਾਡੀਆਂ ਲੱਤਾਂ ਕਮਜ਼ੋਰ ਹੋ ਗਈਆਂ ਹਨ ਅਤੇ ਤੁਸੀਂ ਇਸ ਕਮਜ਼ੋਰੀ ਨੂੰ ਦੂਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਅਪਣੇ ਆਹਾਰ ਵਿਚ ਪ੍ਰੋਟੀਨ, ਪੋਟਾਸ਼ੀਅਮ, ਮੈਗਨੀਸ਼ੀਅਮ, ਵਿਟਾਮਿਨ ਵਾਲੀਆਂ ਚੀਜ਼ਾਂ ਸ਼ਾਮਲ ਕਰੋ| ਇਸ ਲਈ ਤੁਸੀਂ ਸੁੱਕੇ ਮੇਵੇ, ਆਲੂ, ਮੇਥੀ, ਸੌਗੀ, ਟਮਾਟਰ ਲੈ ਸਕਦੇ ਹੋ ਅਤੇ ਪ੍ਰੋਟੀਨ ਲਈ ਆਂਡਾ ਦਹੀਂ ਲਉ| ਮੈਗਨੀਸ਼ੀਅਮ ਦੀ ਕਮੀ ਨੂੰ ਪੂਰਾ ਕਰਨ ਲਈ ਕੱਦੂ ਦੇ ਬੀਜ, ਸੂਰਜਮੁਖੀ ਦੇ ਬੀਜ , ਪਾਲਕ, ਦਾਲ ਅਪਣੇ ਆਹਾਰ ਵਿਚ ਸ਼ਾਮਲ ਕਰੋ| ਮਾਸਪੇਸ਼ੀਆਂ ਨੂੰ ਮਜ਼ਬੂਤ ਕਰਨ ਲਈ ਪੈਦਲ ਚਲਣਾ ਬਹੁਤ ਜ਼ਰੂਰੀ ਹੁੰਦਾ ਹੈ| ਇਸ ਨਾਲ ਸਾਡੇ ਸਰੀਰ ਵਿਚ ਖ਼ੂਨ ਦਾ ਵਹਾਅ ਵਧਦਾ ਹੈ ਅਤੇ ਸਾਡੀ ਜੋੜ ਮਜ਼ਬੂਤ ਹੁੰਦੇ ਹਨ| ਇਸ ਲਈ ਅਪਣੀ ਰੁਟੀਨ ਵਿਚ ਕਸਰਤ, ਸਾਈਕਲੰਿਗ ਅਤੇ ਸੈਰ ਕਰੋ|