ਸਰੀਰ ਵਿਚ ਵਿਟਾਮਿਨ-ਕੇ ਨਾਲ ਹੋਣ ਵਾਲੇ ਫ਼ਾਇਦੇ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਵਿਟਾਮਿਨ-ਕੇ ਨਾਲ ਹੱਡੀਆਂ ਰਹਿੰਦੀਆਂ ਹਨ ਮਜ਼ਬੂਤ

vitamin k

 ਮੁਹਾਲੀ: ਵਿਟਮਿਨ-ਕੇ ਸਾਡੇ ਖ਼ੂਨ ਨੂੰ ਸੰਘਣਾ ਹੋਣ ਤੋਂ ਰੋਕਦਾ ਹੈ। ਇਸ ਕਰ ਕੇ ਸਾਡੇ ਸਰੀਰ ਵਿਚ ਖ਼ੂਨ ਦੀ ਰਵਾਨੀ ਬਣੀ ਰਹਿੰਦੀ ਹੈ ਅਤੇ ਸਰੀਰ ਵਿਚ ਖ਼ੂਨ ਇਕੱਠਾ ਨਹੀਂ ਹੁੰਦਾ। ਸਰੀਰ ਤੇ ਕਿਤੇ ਵੀ ਸੱਟ ਲੱਗਣ ਤੇ ਜਦੋਂ ਖ਼ੂਨ ਨਿਕਲਦਾ ਹੈ ਤਾਂ ਕੁੱਝ ਦੇਰ ਬਾਅਦ ਉਸ ਥਾਂ ਤੇ ਖ਼ੂਨ ਦੀ ਇਕ ਲੇਅਰ ਬਣ ਕੇ ਸੁਕ ਜਾਂਦੀ ਹੈ ਤਾਂਕਿ ਸਰੀਰ ਵਿਚੋਂ ਹੋਰ ਖ਼ੂਨ ਨਾ ਨਿਕਲੇ। ਇਹ ਕੰਮ ਖ਼ੂੂਨ ਵਿਚ ਮੌਜੂਦ ਪ੍ਰੋਥੋਬਿੰਨ ਨਾਮ ਦੇ ਪ੍ਰੋਟੀਨ ਕਾਰਨ ਹੁੰਦਾ ਹੈ। ਇਸ ਪ੍ਰੋਟੀਨ ਦੇ ਨਿਰਮਾਣ ਲਈ ਸਰੀਰ ਨੂੰ ਵਿਟਾਮਿਨ-ਕੇ ਦੀ ਜ਼ਰੂਰਤ ਹੁੰਦੀ ਹੈ। ਯਾਨੀ ਵਿਟਾਮਿਨ-ਕੇ 2 ਤਰ੍ਹਾਂ ਨਾਲ ਕੰਮ ਕਰਦਾ ਹੈ।

ਸਰੀਰ ਅੰਦਰ ਖ਼ੂਨ ਨੂੰ ਜੰਮਣ ਨਹੀਂ ਦਿੰਦਾ ਅਤੇ ਸਰੀਰ ਦੇ ਬਾਹਰ ਖ਼ੂਨ ਨੂੰ ਵਹਿਣ ਨਹੀਂ ਦਿੰਦਾ। ਸਰੀਰ ਵਿਚ ਵਿਟਾਮਿਨ-ਕੇ ਦੀ ਕਮੀ ਹੋਣਾ ਕੋਈ ਆਮ ਸਮੱਸਿਆ ਨਹੀਂ ਹੈ। ਬਹੁਤ ਹੀ ਰੇਅਰ ਕੇਸਾਂ ਵਿਚ ਸਰੀਰ ਵਿਚ ਇਸ ਦੀ ਕਮੀ ਹੁੰਦੀ ਹੈ ਪਰ ਜਦੋਂ ਹੋ ਜਾਂਦੀ ਹੈ ਤਾਂ ਕਿਸੇ ਨਾ ਕਿਸੇ ਗੰਭੀਰ ਬੀਮਾਰੀ ਦਾ ਕਾਰਨ ਬਣ ਜਾਂਦੀ ਹੈ।

ਇਸ ਦੀ ਕਮੀ ਨਾਲ ਖ਼ੂਨ ਲਗਾਤਾਰ ਜੰਮਣ ਲੱਗ ਜਾਂਦਾ ਹੈ ਤੇ ਇਸ ਨਾਲ ਜਾਨਲੇਵਾ ਖ਼ਤਰਾ ਵੀ ਹੋ ਸਕਦਾ ਹੈ। ਵਿਟਾਮਿਨ-ਕੇ ਦੀ ਜ਼ਰੂਰਤ ਸਾਡੀਆਂ ਹੱਡੀਆਂ ਨੂੰ ਵੀ ਰਹਿੰਦੀ ਹੈ ਕਿਉਂਕਿ ਇਸ ਨਾਲ ਹੱਡੀਆਂ ਮਜ਼ਬੂਤ ਰਹਿੰਦੀਆਂ ਹਨ। ਵਿਟਾਮਿਨ-ਕੇ ਮਿਲਣ ਨਾਲ ਹੱਡੀਆਂ ਨਾ ਤਾਂ ਜ਼ਿਆਦਾ ਕੋਮਲ ਹੁੰਦੀਆਂ ਹਨ ਅਤੇ ਨਾ ਹੀ ਕਮਜ਼ੋਰ। ਅਜਿਹੇ ਵਿਚ ਫ਼੍ਰੈਕਚਰ ਹੋਣ ਦਾ ਡਰ ਵੀ ਘੱਟ ਹੋ ਜਾਂਦਾ ਹੈ। ਇਸ ਲਈ ਹਰੀਆਂ ਪੱਤੇਦਾਰ ਸਬਜ਼ੀਆਂ, ਅੰਡਾ, ਦੁੱਧ, ਡ੍ਰਾਈਫ਼ਰੂਟਜ਼ ਅਪਣੀ ਡਾਇਟ ਵਿਚ ਜ਼ਰੂਰ ਸ਼ਾਮਲ ਕਰਨੇ ਚਾਹੀਦੇ ਹਨ।