ਹਸਪਤਾਲ 'ਚ ਥਰਮਾਮੀਟਰ ਦੀ ਵਰਤੋਂ ਨਾਲ ਫੈਲ ਰਿਹਾ ਸੁਪਰਬੱਗ  :  ਸੋਧ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਸੁਪਰਬੱਗ ਦੇ ਕੀਟਾਣੂ ਤੋਂ ਸਿਹਤ ਮਾਹਰ ਕਾਫ਼ੀ ਚੇਤੰਨ ਰਹਿੰਦੇ ਹਨ। ਇਕ ਨਵੇਂ ਅਧਿਐਨ 'ਚ ਸੁਪਰਬੱਗ ਲਈ ਹਸਪਤਾਲਾਂ 'ਚ ਕਈ ਮਰੀਜ਼ਾਂ ਦੁਆਰਾ ਇਕ ਹੀ ਥਰਮਾਮੀਟਰ ਦਾ ਇਸਤੇਮਾਲ...

Superbug

ਸੁਪਰਬੱਗ ਦੇ ਕੀਟਾਣੂ ਤੋਂ ਸਿਹਤ ਮਾਹਰ ਕਾਫ਼ੀ ਚੇਤੰਨ ਰਹਿੰਦੇ ਹਨ। ਇਕ ਨਵੇਂ ਅਧਿਐਨ 'ਚ ਸੁਪਰਬੱਗ ਲਈ ਹਸਪਤਾਲਾਂ 'ਚ ਕਈ ਮਰੀਜ਼ਾਂ ਦੁਆਰਾ ਇਕ ਹੀ ਥਰਮਾਮੀਟਰ ਦਾ ਇਸਤੇਮਾਲ ਕੀਤੇ ਜਾਣ ਨੂੰ ਜ਼ਿੰਮੇਵਾਰ ਦਸਿਆ ਗਿਆ ਹੈ। ਹਸਪਤਾਲਾਂ 'ਚ ਖ਼ਤਰਨਾਕ ਸੁਪਰਬੱਗ ਦੇ ਫੈਲਣ ਪਿਛੇ ਮਾਹਰਾਂ ਨੇ ਵੱਖ - ਵੱਖ ਮਰੀਜ਼ਾਂ ਲਈ ਇਕ ਹੀ ਥਰਮਾਮੀਟਰ ਦੀ ਵਰਤੋਂ ਨੂੰ ਕਾਰਨ ਦਸਿਆ ਹੈ। ਮਾਹਰਾਂ ਦਾ ਕਹਿਣਾ ਹੈ ਕਿ ਇਸ ਕਾਰਨ ਜਪਾਨੀ ਫੰਗਲ ਇਨਫ਼ੈਕਸ਼ਨ ਵੱਧ ਗਿਆ ਹੈ। ਇਹ ਅਧਿਐਨ ਆਕਸਫ਼ੋਰਡ ਯੂਨੀਵਰਸਿਟੀ ਨੇ ਕੀਤਾ ਹੈ।

ਅਧਿਐਨ ਦੌਰਾਨ ਖੋਜੀਆਂ ਨੇ ਦੇਖਿਆ ਕਿ ਜ਼ਿਆਦਾਤਰ ਰੋਗੀ ਬਾਹਾਂ 'ਚ ਲਗਾਉਣ ਵਾਲੇ ਇਕ ਹੀ ਥਰਮਾਮੀਟਰ ਦੀ ਵਰਤੋਂ ਕਰ ਰਹੇ ਸਨ। ਇਹ ਰੋਗ ਹੁਣ ਤਕ ਬ੍ਰੀਟੇਨ ਦੇ 55 ਹਸਪਤਾਲਾਂ ਦੇ ਦੋ ਸੌ ਮਰੀਜ਼ਾਂ ਨੂੰ ਅਪਣੀ ਲਪੇਟ 'ਚ ਲੈ ਚੁਕਿਆ ਹੈ। ਇਸ ਲਈ ਪਹਿਲਾਂ ਕਰਮਚਾਰੀਆਂ ਦੀ ਕਮੀ ਨੂੰ ਜ਼ਿੰਮੇਵਾਰ ਦਸਿਆ ਗਿਆ ਪਰ ਬਾਅਦ 'ਚ ਥਰਮਾਮੀਟਰ 'ਤੇ ਮਾਹਰਾਂ ਨੇ ਧਿਆਨ ਦਿਤਾ।  

ਮਾਹਰਾਂ ਨੇ ਕਿਹਾ ਕਿ ਜਿਨ੍ਹਾਂ ਮਰੀਜ਼ਾਂ ਦਾ ਰੋਗ ਨੂੰ ਰੋਕਣ ਦੀ ਪ੍ਰਣਾਲੀ ਕਮਜ਼ੋਰ ਹੈ ਉਨ੍ਹਾਂ ਦੇ ਖ਼ੂਨ ਦੇ ਵਹਾਅ 'ਚ ਫ਼ੰਗਸ ਨਾਲ ਸੰਕਰਮਣ ਹੋ ਸਕਦਾ ਹੈ। ਇਹ ਜਾਨਲੇਵਾ ਵੀ ਸਾਬਤ ਹੋ ਸਕਦਾ ਹੈ ਜਾਂ ਇਸ ਕਾਰਨ ਸੁਣਨ ਦੀ ਤਾਕਤ ਖ਼ਤਮ ਹੋ ਸਕਦੀ ਹੈ। ਮਾਹਰਾਂ ਨੇ ਸੰਕਰਮਣ ਵਾਲੇ ਮਰੀਜ਼ਾਂ ਦੀ ਜਾਂਚ 'ਚ ਦੇਖਿਆ ਕਿ ਇਨ੍ਹਾਂ ਨੂੰ ਸੁਪਰਬੱਗ ਦਾ ਇਨਫ਼ੈਕਸ਼ਨ ਹਸਪਤਾਲ 'ਚ ਭਰਤੀ ਹੋਣ ਤੋਂ ਬਾਅਦ ਹੋਇਆ।

ਹਰ ਤਰ੍ਹਾਂ ਦੇ ਤਰੀਕੇ ਅਪਣਾਉਣ ਦੇ ਬਾਵਜੂਦ ਵੀ ਉਨ੍ਹਾਂ ਦੀ ਬਿਮਾਰੀ ਕਾਬੂ ਨਹੀਂ ਕੀਤੀ ਜਾ ਰਹੀ ਸੀ। ਇਸ ਤੋਂ ਬਾਅਦ ਕਈ ਮਰੀਜ਼ਾਂ 'ਚ ਇਸਤੇਮਾਲ ਹੋਣ ਵਾਲੇ ਉਪਕਰਨਾਂ 'ਤੇ ਜਦੋਂ ਧਿਆਨ ਦਿਤਾ ਗਿਆ ਤਾਂ ਕਈ ਮਰੀਜ਼ਾਂ ਦੀ ਹਾਲਤ ਬਿਹਤਰ ਹੋ ਗਈ।