Health News: ਆਯੁਰਵੈਦਿਕ ਦਵਾਈ ਰੀਨੋਗ੍ਰਿਟ ਗੁਰਦੇ ਦੀਆਂ ਬੀਮਾਰੀਆਂ ਲਈ ਪ੍ਰਭਾਵਸ਼ਾਲੀ ਇਲਾਜ : ਅਮਰੀਕੀ ਮੈਗਜ਼ੀਨ

ਸਪੋਕਸਮੈਨ Fact Check

ਖ਼ਬਰਾਂ, ਕੌਮਾਂਤਰੀ

Health News: ਆਯੁਰਵੇਦ ਸੱਚ ਹੈ, ਇਕ ਤੱਥ ਹੈ ਕਿਉਂਕਿ ਖੋਜ ਦੇ ਸਬੂਤ ਹਨ : ਆਚਾਰੀਆ ਬਾਲਕ੍ਰਿਸ਼ਨ

Ayurvedic medicine Renogrit is an effective treatment for kidney diseases Health News

Ayurvedic medicine Renogrit is an effective treatment for kidney diseases Health News: ਦੇਸ਼ ਵਿਚ ਬਿਨਾਂ ਕਿਸੇ ਤੱਥ ਦੇ ਇਹ ਅਫ਼ਵਾਹ ਫੈਲਾਉਣ ਦੀ ਸਾਜ਼ਸ਼ ਰਚੀ ਗਈ ਕਿ ਆਯੁਰਵੈਦਿਕ ਦਵਾਈਆਂ ਨਾਲ ਗੁਰਦਿਆਂ ਨੂੰ ਨੁਕਸਾਨ ਹੁੰਦਾ ਹੈ। ਪਰ, ਆਯੁਰਵੈਦਿਕ ਦਵਾਈ ਰੀਨੋਗ੍ਰਿਟ ਨੇ ਨਾ ਸਿਰਫ਼ ਐਲੋਪੈਥਿਕ ਕੈਂਸਰ ਦਵਾਈ ਸਿਸਪਲੇਟਿਨ ਨਾਲ ਖ਼ਰਾਬ ਹੋਏ ਗੁਰਦਿਆਂ ਨੂੰ ਠੀਕ ਕੀਤਾ, ਸਗੋਂ ਗੁਰਦੇ ਦੇ ਸੈੱਲਾਂ ’ਤੇ ਆਕਸੀਡੇਟਿਵ ਤਣਾਅ ਨੂੰ ਵੀ ਠੀਕ ਕੀਤਾ।

ਅਮਰੀਕਾ ਦੇ ਮਸ਼ਹੂਰ ਰਿਸਰਚ ਜਰਨਲ ਨੇਚਰ ‘ਸਾਇੰਟਿਫਿਕ ਰਿਪੋਰਟਸ’ ’ਚ ਇਹ ਗੱਲ ਆਖੀ ਗਈ ਹੈ। ਇਸ ਖੋਜ ਪੱਤਰ ਨੂੰ ਵਿਸਥਾਰ ਵਿਚ ਇਸ ਲਿੰਕ: https://www.nature.com/articles/s41598-024-69797-3 ’ਤੇ ਵੇਖਿਆ ਜਾ ਸਕਦਾ ਹੈ।

ਆਚਾਰੀਆ ਬਾਲਕ੍ਰਿਸ਼ਨ ਨੇ ਕਿਹਾ ਕਿ ਗੁਰਦਿਆਂ ਦੀਆਂ ਬੀਮਾਰੀਆਂ ਲਈ ਦਵਾਈਆਂ ਆਯੁਰਵੇਦ ਦੇ ਵੱਖ-ਵੱਖ ਗ੍ਰੰਥਾਂ ਵਿਚ ਵਰਣਿਤ ਹਨ ਤੇ ਇਨ੍ਹਾਂ ਬੀਮਾਰੀਆਂ ਦਾ ਇਲਾਜ ਪੁਰਾਣੇ ਸਮੇਂ ਤੋਂ ਹੀ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਆਯੁਰਵੇਦ ਸੱਚ ਹੈ, ਇਕ ਤੱਥ ਹੈ ਕਿਉਂਕਿ ਖੋਜ ਦੇ ਸਬੂਤ ਹਨ।