Medicines Ban News: ਕੇਂਦਰ ਸਰਕਾਰ ਨੇ ਸਿਹਤ ਲਈ ਖ਼ਤਰਨਾਕ 156 ਦਵਾਈਆਂ ’ਤੇ ਲਗਾਈ ਪਾਬੰਦੀ
Medicines Ban News: ਐਂਟੀਬਾਇਓਟਿਕਸ, ਐਲਰਜੀ ਦੀਆਂ ਦਵਾਈਆਂ, ਦਰਦ ਨਿਵਾਰਕ, ਮਲਟੀਵਿਟਾਮਿਨ ਅਤੇ ਬੁਖ਼ਾਰ ਅਤੇ ਹਾਈ ਬਲੱਡ ਪ੍ਰੈਸ਼ਰ ਲਈ ਦਿਤੀਆਂ ਜਾਣ ਵਾਲੀਆਂ ਦਵਾਈਆਂ ਸ਼ਾਮਲ
Ban imposed on 156 medicines News: ਕੇਂਦਰ ਸਰਕਾਰ ਨੇ ਐਂਟੀਬਾਇਓਟਿਕਸ, ਦਰਦ ਨਿਵਾਰਕ ਅਤੇ ਮਲਟੀਵਿਟਾਮਿਨ ਸਮੇਤ 156 ਦਵਾਈਆਂ ਦੇ ਫਿਕਸਡ ਡੋਜ ਕੰਬੀਨੇਸ਼ਨ ’ਤੇ ਪਾਬੰਦੀ ਲਗਾ ਦਿਤੀ ਹੈ। ਸਰਕਾਰ ਨੇ ਇਹ ਫ਼ੈਸਲਾ ਇਸ ਲਈ ਲਿਆ ਹੈ ਕਿਉਂਕਿ ਇਹ ਦਵਾਈਆਂ ਸਿਹਤ ਲਈ ਖ਼ਤਰਨਾਕ ਹਨ। ਕੇਂਦਰੀ ਸਿਹਤ ਅਤੇ ਪ੍ਰਵਾਰ ਭਲਾਈ ਮੰਤਰਾਲੇ ਨੇ ਇਨ੍ਹਾਂ ਦਵਾਈਆਂ ਦੇ ਉਤਪਾਦਨ, ਵਿਕਰੀ ਅਤੇ ਵੰਡ ’ਤੇ ਪਾਬੰਦੀ ਲਗਾਉਣ ਲਈ ਇਕ ਗਜ਼ਟ ਨੋਟੀਫ਼ਿਕੇਸ਼ਨ ਜਾਰੀ ਕੀਤਾ ਹੈ।
ਕੇਂਦਰ ਸਰਕਾਰ ਨੇ ਕਈ ਦਵਾਈਆਂ ਦੇ ਮਿਸ਼ਰਨ ਨਾਲ ਬਣੀਆਂ ਦਵਾਈਆਂ ’ਤੇ ਪਾਬੰਦੀ ਲਗਾ ਦਿਤੀ ਹੈ। ਇਨ੍ਹਾਂ ਵਿਚ ਐਂਟੀਬਾਇਓਟਿਕਸ, ਐਲਰਜੀ ਦੀਆਂ ਦਵਾਈਆਂ, ਦਰਦ ਨਿਵਾਰਕ, ਮਲਟੀਵਿਟਾਮਿਨ ਅਤੇ ਬੁਖ਼ਾਰ ਅਤੇ ਹਾਈ ਬਲੱਡ ਪ੍ਰੈਸ਼ਰ ਲਈ ਦਿਤੀਆਂ ਜਾਣ ਵਾਲੀਆਂ ਦਵਾਈਆਂ ਸ਼ਾਮਲ ਹਨ। ਇਹ ਫ਼ੈਸਲਾ ਡਰੱਗ ਟੈਕਨੀਕਲ ਐਡਵਾਈਜਰੀ ਬੋਰਡ ਅਤੇ ਕੇਂਦਰ ਸਰਕਾਰ ਵਲੋਂ ਗਠਿਤ ਮਾਹਰ ਕਮੇਟੀ ਦੀਆਂ ਸਿਫ਼ਾਰਸ਼ਾਂ ਤੋਂ ਬਾਅਦ ਲਿਆ ਗਿਆ ਹੈ। (ਏਜੰਸੀ)