Health News: ਸਰ੍ਹੋਂ ਦਾ ਤੇਲ ਸਿਹਤ ਲਈ ਹੁੰਦਾ ਹੈ ਲਾਭਦਾਇਕ
Health News: ਜੇਕਰ ਕੰਨ ਵਿਚ ਦਰਦ ਹੁੰਦਾ ਹੈ ਤਾਂ ਵੀ ਸਰ੍ਹੋਂ ਦੇ ਤੇਲ ਦੀ ਵਰਤੋਂ ਕੀਤੀ ਜਾਂਦੀ ਹੈ
Mustard oil is beneficial for Health News: ਸਰੋਂ ਦਾ ਤੇਲ ਤਾਂ ਹਰ ਘਰ ਵਿਚ ਵਰਤਿਆ ਜਾਂਦਾ ਹੈ। ਸਰੋ੍ਹਂ ਦੇ ਤੇਲ ਨਾਲ ਕਦੇ ਤੁਸੀਂ ਅਪਣੇ ਸਿਰ ਦੀ ਮਾਲਸ਼ ਕਰਦੇ ਹੋ ਤਾਂ ਕਦੇ ਅਪਣੀ ਸਬਜ਼ੀ ਨੂੰ ਤੜਕਾ ਲਾਉਂਦੇ ਹੋ। ਇਸ ਤੇਲ ਨੂੰ ਤੁਸੀਂ ਚਾਹੇ ਖਾਊ ਜਾਂ ਫਿਰ ਮਾਲਸ਼ ਕਰੋ ਇਹ ਹਮੇਸ਼ਾ ਫ਼ਾਇਦੇਮੰਦ ਹੈ। ਇਸ ਤੇਲ ਦੀ ਵਰਤੋਂ ਜ਼ਿਆਦਾਤਰ ਉੱਤਰ ਪ੍ਰਦੇਸ਼ ਜਾਂ ਫਿਰ ਬਿਹਾਰ ਵਿਚ ਕੀਤੀ ਜਾਂਦੀ ਹੈ। ਸਰ੍ਹੋਂ ਦੇ ਤੇਲ ਵਿਚ ਪਾਇਆ ਆਚਾਰ ਵੀ ਕਦੇ ਖ਼ਰਾਬ ਨਹੀਂ ਹੁੰਦਾ।
ਜੇਕਰ ਤੁਹਾਨੂੰ ਭੁੱਖ ਘੱਟ ਲਗਦੀ ਹੈ ਤਾਂ ਖਾਣਾ ਬਣਾਉਣ ਵਿਚ ਸਰ੍ਹੋਂ ਦੇ ਤੇਲ ਦੀ ਵਰਤੋਂ ਕਰੋ। ਇਹ ਸਾਡੇ ਪੇਟ ਵਿਚ ਐਪਿਟਾਈਜ਼ਰ ਦਾ ਕੰਮ ਕਰਦਾ ਹੈ। ਜੇਕਰ ਕੰਨ ਵਿਚ ਦਰਦ ਹੁੰਦਾ ਹੈ ਤਾਂ ਵੀ ਸਰ੍ਹੋਂ ਦੇ ਤੇਲ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਸਰ੍ਹੋਂ ਦੇ ਤੇਲ ਵਿਚ ਲੱਸਣ ਗਰਮ ਕਰ ਕੇ ਕੰਨ ਵਿਚ ਪਾਉਣ ਨਾਲ ਵੀ ਕੰਨ ਦੇ ਦਰਦ ਨੂੰ ਆਰਾਮ ਮਿਲਦਾ ਹੈ। ਸਰ੍ਹੋਂ ਦੇ ਤੇਲ ਵਿਚ ਸਫ਼ੈਦ ਨਮਕ ਮਿਲਾ ਕੇ ਦੰਦ ਵੀ ਸਾਫ਼ ਕੀਤੇ ਜਾ ਸਕਦੇ ਹਨ। ਇਸ ਨਾਲ ਦੰਦ ਦਰਦ ਵੀ ਦੂਰ ਹੁੰਦਾ ਹੈ। ਸਰ੍ਹੋਂ ਦੇ ਤੇਲ ਵਿਚ ਮੌਜੂਦ ਗਲੂਕੋਜਿਲੋਲੇਟ ਸਰੀਰ ਵਿਚ ਕੈਂਸਰ ਅਤੇ ਟਿਊਮਰ ਦੀ ਗੰਢ ਨੂੰ ਬਣਨ ਤੋਂ ਰੋਕਦਾ ਹੈ। ਜੇਕਰ ਤੁਹਾਡੇ ਬੁਲ੍ਹ ਫਟਦੇ ਹਨ ਤਾਂ ਹਰ ਰੋਜ਼ ਰਾਤ ਨੂੰ ਦੋ ਬੂੰਦਾਂ ਸਰ੍ਹੋਂ ਦੇ ਤੇਲ ਦੀਆਂ ਧੁੰਨੀ ਵਿਚ ਲਗਾ ਕੇ ਪਾਉ, ਸਵੇਰ ਤਕ ਬੁਲ੍ਹ ਮੁਲਾਇਮ ਹੋਣਗੇ।
ਸਰੋਂ੍ਹ ਦੇ ਤੇਲ ਵਿਚ ਕਪੂਰ ਪਾ ਕੇ ਮਾਲਸ਼ ਕਰਨ ਨਾਲ ਗਠੀਏ ਦਾ ਦਰਦ ਵੀ ਦੂਰ ਹੁੰਦਾ ਹੈ। ਵੇਸਣ, ਹਲਦੀ, ਪੀਸਿਆ ਹੋਇਆ ਕਪੂਰ ਸਰ੍ਹੋਂ ਦੇ ਤੇਲ ਵਿਚ ਮਿਲਾ ਕੇ ਚਿਹਰੇ ਤੇ ਲਗਾਉਣ ਨਾਲ ਚਿਹਰੇ ਦਾ ਰੰਗ ਸਾਫ਼ ਹੁੰਦਾ ਹੈ। ਜੇਕਰ ਤੁਹਾਡੇ ਵਾਲ ਰੁੱਖੇ, ਦੋ ਮੂੰਹੇਂ ਜਾਂ ਫਿਰ ਵਾਲ ਝੜਦੇ ਹਨ ਤਾਂ ਅਪਣੇ ਵਾਲਾਂ ਨੂੰ ਸਰੋ੍ਹਂ ਦਾ ਤੇਲ ਲਗਾਉ ਕਿਉਂਕਿ ਇਸ ਤੇਲ ਵਿਚ ਸਾਰੇ ਵਿਟਾਮਿਨ, ਮਿਨਰਲਜ਼, ਬੀਟਾ ਕੈਰੋਟੀਨ, ਕੈਲਸ਼ੀਅਮ, ਮੈਗਨੀਸ਼ੀਅਮ, ਆਇਰਨ ਅਤੇ ਫ਼ੈਟੀ ਐਸਿਡ ਹੁੰਦੇ ਹਨ।
(For more news apart from “Mustard oil is beneficial for Health News, ” stay tuned to Rozana Spokesman.)