ਵੱਡੀ ਉਮਰ 'ਚ ਵਧੇਰੇ ਕਰ ਕੇ ਹੁੰਦਾ ਹੈ ਸ਼ੂਗਰ ਰੋਗ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਡਾਕਟਰ ਮਿੱਤਲ ਨੇ ਕਿਹਾ ਕਿ ਡਾਈਵਿਟੀਜ਼ ਵਾਲਾ ਕਮਜ਼ੋਰ ਹੋ ਜਾਂਦਾ ਹੈ ਤੇ ਇਸ ਨਾਲ ਸਰੀਰ ਵਿੱਚ ਹੋਰ ਵੀ ਕਈ ਬੀਮਾਰੀਆਂ ਸ਼ੁਰੂ ਹੋ ਜਾਂਦੀਆਂ ਹਨ।

Diabetes is caused by excess in the elderly

ਪੰਚਕੂਲਾ  (ਪੀ.ਪੀ. ਵਰਮਾ) : ਸੀਨੀਅਰ ਸਿਟੀਜ਼ਨ ਕੌਂਸਲ ਨੇ ਸ਼ੂਗਰ ਰੋਗ ਦੇ ਬਾਰੇ ਗੋਸ਼ਟੀ ਕਰਵਾਈ ਜਿਸ ਵਿੱਚ ਡਾ. ਸਚਿਨ ਮਿੱਤਲ ਨੇ ਕਿਹਾ ਕਿ ਸ਼ੂਗਰ ਰੋਗ 50% ਬਜ਼ੁਰਗਾਂ ਵਿੱਚ ਹੁੰਦਾ ਹੈ। ਇਹ ਰੋਗ ਜ਼ਿਆਦਾਤਰ 50 ਸਾਲ ਦੀ ਉਮਰ ਵਾਲੇ ਲੋਕਾਂ ਨੂੰ ਹੁੰਦਾ ਹੈ। ਉਹਨਾਂ ਕਿਹਾ ਕਿ ਇਸ ਦੇ ਲਈ ਖੁਲ੍ਹ ਕੇ ਪਾਣੀ ਪੀਣਾ ਚਾਹੀਦਾ ਹੈ। ਮਿੱਠੇ ਪਦਾਰਥ ਬੰਦ ਕਰਨੇ ਚਾਹੀਦੇ ਹਨ। ਉਹਨਾਂ ਕਿਹਾ ਕਿ ਡਾਈਵਿਟੀਜ਼ ਵਧੇਰੇ ਉਹਨਾਂ ਲੋਹਾਂ ਨੂੰ ਹੁੰਦੀ ਹੈ ਜਿਹੜੇ ਮਿੱਠੀਆਂ ਚੀਜ਼ਾਂ ਖਾਣ ਤੋਂ ਪ੍ਰਹੇਜ਼ ਨਹੀਂ ਕਰਦੇ।

ਡਾਕਟਰ ਮਿੱਤਲ ਨੇ ਕਿਹਾ ਕਿ ਡਾਈਵਿਟੀਜ਼ ਵਾਲਾ ਕਮਜ਼ੋਰ ਹੋ ਜਾਂਦਾ ਹੈ ਤੇ ਇਸ ਨਾਲ ਸਰੀਰ ਵਿੱਚ ਹੋਰ ਵੀ ਕਈ ਬੀਮਾਰੀਆਂ ਸ਼ੁਰੂ ਹੋ ਜਾਂਦੀਆਂ ਹਨ। ਉਹਨਾਂ ਕਿਹਾ ਕਿ ਇਸ ਰੋਗ ਨਾਲ ਪੀੜਤ 50% ਬਜ਼ੁਰਗ ਹਨ ਅਤੇ ਇਸ ਕਾਰਨ ਨਜ਼ਰ ਕਮਜ਼ੋਰ ਹੋ ਜਾਂਦੀ ਹੈ, ਗੁਰਦੇ ਦੀ ਬੀਮਾਰੀ ਲੱਗ ਜਾਂਦੀ ਹੈ, ਹੱਥ-ਪੈਰ ਛੁੰਨ ਹੋ ਜਾਂਦੇ ਹਨ। ਇਸ ਦਾ ਬਚਾਓ ਇਹੀ ਹੈ

ਕਿ ਸਿਹਤਮੰਦ ਭੋਜਨ ਖਾਓ, ਕਸਰਤ ਕਰੋ, ਸੈਰ ਕਰੋ ਅਤੇ ਇਹ ਰੋਗ ਵਾਲੇ ਡਾਕਟਰ ਦੀ ਸਲਾਹ ਜ਼ਰੂਰ ਲਵੋ। ਇਸ ਮੌਕੇ ਤੇ ਸੀਨੀਅਰ ਸਿਟੀਜ਼ਨ ਕੌਂਸਲ ਵੱਲੋਂ ਡਾਕਟਰ ਨੂੰ ਸਨਮਾਨਤ ਕੀਤਾ ਗਿਆ ਅਤੇ ਸਮਾਰੋਹ ਦੇ ਅਤੇ ਕੌਂਸਲ ਦੇ ਬੁਲਾਰੇ ਬੀ.ਬੀ. ਸ਼ਰਮਾ ਨੇ ਕਿਹਾ ਕਿ ਸੀਨੀਅਰ ਸੀਟੀਜਨ ਕੌਂਸਲ ਪੰਚਕੂਲਾ ਅਜਿਹੇ ਪ੍ਰੋਗਾਰਮ ਭਵਿੱਖ ਵਿਚ ਵੀ ਕਰਵਾਏਗੀ।