Home Remedies: ਘਰੇਲੂ ਨੁਸਖ਼ਿਆਂ ਨਾਲ ਠੀਕ ਕਰ ਸਕਦੇ ਹਾਂ ਉਲਟੀਆਂ ਦੀ ਸਮੱਸਿਆ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਇਨ੍ਹਾਂ ਨੁਸਖ਼ਿਆਂ ਦਾ ਕੋਈ ਵੀ ਨੁਕਸਾਨ ਨਹੀਂ ਹੁੰਦਾ ਪਰ ਦਵਾਈਆਂ ਦੇ ਬਹੁਤ ਸਾਰੇ ਨੁਕਸਾਨ ਹੋ ਸਕਦੇ ਹਨ।

Home Remedies for Vomiting

Home Remedies: ਉਲਟੀ ਕਦੇ ਵੀ ਅਤੇ ਕਿਸੇ ਵੀ ਸਮੇਂ ਆ ਸਕਦੀ ਹੈ। ਇਹ ਇਕ ਗੰਭੀਰ ਬੀਮਾਰੀ ਨਹੀਂ ਹੁੰਦੀ ਪਰ ਜੇਕਰ ਉਲਟੀਆਂ ਦੀ ਸਮੱਸਿਆ ਬਹੁਤ ਜ਼ਿਆਦਾ ਹੋ ਰਹੀ ਹੈ ਤਾਂ ਇਹ ਇਕ ਗੰਭੀਰ ਸਮੱਸਿਆ ਬਣ ਸਕਦੀ ਹੈ । ਬਹੁਤ ਸਾਰੇ ਲੋਕ ਉਲਟੀ ਨੂੰ ਰੋਕਣ ਲਈ ਉਲਟੀ ਦੀ ਦਵਾਈ ਲੈਂਦੇ ਹਨ ਪਰ ਅਸੀਂ ਬਹੁਤ ਸਾਰੇ ਘਰੇਲੂ ਨੁਸਖ਼ਿਆਂ ਨਾਲ ਉਲਟੀਆਂ ਦੀ ਸਮੱਸਿਆ ਠੀਕ ਕਰ ਸਕਦੇ ਹਾਂ। ਇਨ੍ਹਾਂ ਨੁਸਖ਼ਿਆਂ ਦਾ ਕੋਈ ਵੀ ਨੁਕਸਾਨ ਨਹੀਂ ਹੁੰਦਾ ਪਰ ਦਵਾਈਆਂ ਦੇ ਬਹੁਤ ਸਾਰੇ ਨੁਕਸਾਨ ਹੋ ਸਕਦੇ ਹਨ।

ਅੱਜ ਅਸੀਂ ਤੁਹਾਨੂੰ ਦਸਾਂਗੇ ਉਲਟੀ ਰੋਕਣ ਲਈ ਕੁੱਝ ਘਰੇਲੂ ਨੁਸਖ਼ੇ:
ਉਲਟੀ ਆਉਣ ਦੇ ਕਾਰਨ:
ਢਿੱਡ ਸਬੰਧੀ ਸਮੱਸਿਆਵਾਂ, ਖਾਣ ਵਾਲੀਆਂ ਵਸਤੂਆਂ ਤੋਂ ਐਲਰਜੀ, ਮਾਈਗ੍ਰੇਨ, ਗਰਭ ਅਵਸਥਾ, ਸਫ਼ਰ ਦੇ ਸਮੇਂ, ਢਿੱਡ ਵਿਚ ਗੈਸ ਦੀ ਸਮੱਸਿਆ, ਕਿਡਨੀ ਸਟੋਨ ਦੀ ਬੀਮਾਰੀ, ਜ਼ਿਆਦਾ ਸਮਾਂ ਭੁੱਖੇ ਰਹਿਣ ਕਾਰਨ, ਸਰਦੀ ਜ਼ੁਕਾਮ ਜਾਂ ਫਿਰ ਬੁਖ਼ਾਰ ਦੇ ਕਾਰਨ।

ਉਲਟੀ ਰੋਕਣ ਦੇ ਘਰੇਲੂ ਨੁਸਖ਼ੇ: ਉਲਟੀ ਦੀ ਸਮੱਸਿਆ ਹੋਣ ਤੇ ਅਦਰਕ ਬਹੁਤ ਜ਼ਿਆਦਾ ਲਾਭਕਾਰੀ ਹੁੰਦਾ ਹੈ ਕਿਉਂਕਿ ਅਦਰਕ ਵਿਚ ਮੌਜੂਦ ਐਂਟੀ-ਇੰਫਲੀਮੇਟਰੀ ਗੁਣ ਉਲਟੀ ਰੋਕਦੇ ਹਨ। ਇਸ ਲਈ ਅਦਰਕ ਦੇ ਰਸ ਵਿਚ ਨਿੰਬੂ ਦਾ ਰਸ ਮਿਲਾ ਕੇ ਵਰਤੋਂ ਕਰੋ ਜਾਂ ਫਿਰ ਅਦਰਕ ਦੀ ਚਾਹ ਵਿਚ ਸ਼ਹਿਦ ਮਿਲਾ ਕੇ ਵੀ ਪੀ ਸਕਦੇ ਹੋ। ਜਿਥੇ ਤੁਹਾਨੂੰ ਬਹੁਤ ਜ਼ਿਆਦਾ ਉਲਟੀਆਂ ਦੀ ਸਮੱਸਿਆ ਹੋ ਰਹੀ ਹੈ ਤਾਂ ਪੁਦੀਨੇ ਦੇ ਪੱਤੇ ਗਰਮ ਪਾਣੀ ਵਿਚ ਮਿਲਾ ਕੇ ਉਬਾਲੋ। ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਇਸ ਪਾਣੀ ਨੂੰ ਛਾਣ ਕੇ ਚਾਹ ਦੀ ਤਰ੍ਹਾਂ ਪੀਉ। ਉਲਟੀਆਂ ਦੀ ਸਮੱਸਿਆ ਨੂੰ ਘੱਟ ਕਰਨ ਲਈ ਤੁਸੀਂ ਪੁਦੀਨੇ ਦੇ ਪੱਤੇ ਚਬਾ ਕੇ ਵੀ ਖਾ ਸਕਦੇ ਹੋ। ਇਕ ਵੱਡਾ ਚਮਚ ਸੌਂਫ ਦੇ ਬੀਜਾਂ ਦਾ ਪਾਊਡਰ ਇਕ ਕੱਪ ਗਰਮ ਪਾਣੀ ਵਿਚ ਉਬਾਲੋ। ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਇਸ ਨੂੰ ਛਾਣ ਕੇ ਪੀਉ। ਦਿਨ ਵਿਚ ਇਕ ਦੋ ਕੱਪ ਵਰਤੋਂ ਕਰੋ। ਉਲਟੀਆਂ ਦੀ ਸਮੱਸਿਆ ਘੱਟ ਹੋ ਜਾਵੇਗੀ।

ਜ਼ੀਰਾ: ਡੇਢ ਚਮਚੇ ਜ਼ੀਰੇ ਪਾਊਡਰ ਨੂੰ ਇਕ ਗਲਾਸ ਪਾਣੀ ਵਿਚ ਮਿਲਾ ਕੇ ਵਰਤੋਂ ਕਰੋ। ਇਸ ਦੀ ਵਰਤੋਂ ਦਿਨ ਵਿਚ ਇਕ ਤੋਂ ਦੋ ਵਾਰ ਜ਼ਰੂਰ ਕਰੋ ਉਲਟੀਆਂ ਦੀ ਸਮੱਸਿਆ ਠੀਕ ਹੋ ਜਾਵੇਗੀ ਕਿਉਂਕਿ ਜ਼ੀਰਾ ਢਿੱਡ ਅਤੇ ਪਾਚਨ ਤੰਤਰ ਲਈ ਬਹੁਤ ਜ਼ਿਆਦਾ ਫ਼ਾਇਦੇਮੰਦ ਹੁੰਦਾ ਹੈ।

(For more news apart from Home Remedies for Vomiting, stay tuned to Rozana Spokesman)