Heath News: ਜੇ ਘੱਟ ਕਰਨਾ ਚਾਹੁੰਦੇ ਹੋ ਮੋਟਾਪਾ ਤਾਂ ਰੋਜ਼ਾਨਾ ਪੀਉ ਆਂਵਲੇ ਦੀ ਚਾਹ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

Heath News: ਆਂਵਲਾ ਖਾਣ ਨਾਲ ਲੰਬੇ ਸਮੇਂ ਤਕ ਭੁੱਖ ਨਹੀਂ ਲਗਦੀ ਅਤੇ ਭਾਰ ਕੰਟਰੋਲ ’ਚ ਰਹਿੰਦਾ ਹੈ।

Drink Amla tea daily Heath News

Drink Amla tea daily Heath News: ਆਂਵਲੇ ਵਿਚ ਕਈ ਤਰ੍ਹਾਂ ਦੇ ਵਿਟਾਮਿਨ, ਖਣਿਜ ਅਤੇ ਪੌਸ਼ਟਿਕ ਤੱਤ ਹੁੰਦੇ ਹਨ। ਇਸ ’ਚ ਮੌਜੂਦ ਐਂਟੀਆਕਸੀਡੈਂਟਸ ਬਹੁਤ ਤਾਕਤਵਰ ਹੁੰਦੇ ਹਨ, ਜੋ ਚਮੜੀ, ਅੱਖਾਂ ਅਤੇ ਵਾਲਾਂ ਲਈ ਫ਼ਾਇਦੇਮੰਦ ਹੁੰਦੇ ਹਨ। ਇਹ ਸਰੀਰ ਵਿਚ ਜਮ੍ਹਾਂ ਹੋਈ ਗੰਦਗੀ ਨੂੰ ਵੀ ਦੂਰ ਕਰਦੇ ਹਨ। ਆਂਵਲੇ ’ਚ ਫ਼ਾਈਬਰ ਵੀ ਪਾਇਆ ਜਾਂਦਾ ਹੈ, ਜੋ ਪਾਚਨ ਤੰਤਰ ਨੂੰ ਸੁਧਾਰ ਕੇ ਪੇਟ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕਰਨ ’ਚ ਮਦਦ ਕਰਦਾ ਹੈ।

ਆਂਵਲਾ ਖਾਣ ਨਾਲ ਲੰਬੇ ਸਮੇਂ ਤਕ ਭੁੱਖ ਨਹੀਂ ਲਗਦੀ ਅਤੇ ਭਾਰ ਕੰਟਰੋਲ ’ਚ ਰਹਿੰਦਾ ਹੈ। ਆਂਵਲੇ ਦੀ ਚਾਹ ਹੋਰ ਵੀ ਫ਼ਾਇਦੇਮੰਦ ਹੁੰਦੀ ਹੈ। ਇਸ ਨਾਲ ਪੇਟ ਦੀ ਸਿਹਤ ’ਚ ਸੁਧਾਰ ਹੁੰਦਾ ਹੈ ਅਤੇ ਭਾਰ ਵੀ ਤੇਜ਼ੀ ਨਾਲ ਘੱਟ ਕੀਤਾ ਜਾ ਸਕਦਾ ਹੈ। ਆਉ ਜਾਣਦੇ ਹਾਂ ਆਂਵਲੇ ਦੀ ਚਾਹ ਪੀਣ ਦੇ ਫ਼ਾਇਦਿਆਂ ਬਾਰੇ:

ਆਂਵਲਾ ਚਾਹ ਪਾਚਨ ਪ੍ਰਣਾਲੀ ਨੂੰ ਸੁਧਾਰਦੀ ਹੈ ਅਤੇ ਤੁਹਾਨੂੰ ਲੰਬੇ ਸਮੇਂ ਤਕ ਭੁੱਖ ਮਹਿਸੂਸ ਕਰਨ ਤੋਂ ਰੋਕਦੀ ਹੈ, ਜੋ ਜ਼ਿਆਦਾ ਖਾਣ ਅਤੇ ਭਾਰ ਵਧਣ ਤੋਂ ਬਚਣ ਵਿਚ ਮਦਦ ਕਰਦੀ ਹੈ। ਇਸ ਤੋਂ ਇਲਾਵਾ ਆਂਵਲਾ ਮੈਟਾਬੋਲਿਜ਼ਮ ਨੂੰ ਵਧਾਉਂਦਾ ਹੈ ਅਤੇ ਸਰੀਰ ’ਚ ਜਮ੍ਹਾਂ ਚਰਬੀ ਨੂੰ ਘੱਟ ਕਰਦਾ ਹੈ। ਇਸ ’ਚ ਪਾਇਆ ਜਾਣ ਵਾਲਾ ਡਾਇਟਰੀ ਫ਼ਾਈਬਰ ਭਾਰ ਪ੍ਰਬੰਧਨ ’ਚ ਅਹਿਮ ਭੂਮਿਕਾ ਨਿਭਾਉਂਦਾ ਹੈ। ਆਂਵਲੇ ਦੀ ਚਾਹ ’ਚ ਐਂਟੀ-ਡਾਇਬਟਿਕ ਗੁਣ ਹੁੰਦੇ ਹਨ।

ਇਸ ਨੂੰ ਪੀਣ ਨਾਲ ਬਲੱਡ ਸ਼ੂਗਰ ਲੈਵਲ ਕੰਟਰੋਲ ’ਚ ਰਹਿੰਦਾ ਹੈ। ਅਜਿਹੇ ’ਚ ਇਹ ਚਾਹ ਸ਼ੂਗਰ ਦੇ ਮਰੀਜ਼ਾਂ ਲਈ ਫ਼ਾਇਦੇਮੰਦ ਹੋ ਸਕਦੀ ਹੈ। ਆਂਵਲੇ ’ਚ ਮੌਜੂਦ ਵਿਟਾਮਿਨ ਸੀ, ਏ, ਕਾਰਬੋਹਾਈਡਰੇਟਸ ਅਤੇ ਫਾਈਬਰ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦੇ ਹਨ।

ਇਮਿਊਨਟੀ ਸਿਸਟਮ ਮਜ਼ਬੂਤ ਹੋਵੇਗਾ, ਲੀਵਰ ਸਿਹਤਮੰਦ ਹੋਵੇਗਾ, ਪਾਚਨ ਤੰਤਰ ਮਜ਼ਬੂਤ ਹੋਵੇਗਾ, ਦਿਲ ਦੀ ਸਿਹਤ ’ਚ ਸੁਧਾਰ ਹੋਵੇਗਾ, ਵਾਲ ਝੜਨ ਤੋਂ ਰੋਕਿਆ ਜਾ ਸਕਦਾ ਹੈ, ਅੱਖਾਂ ਦੀ ਰੌਸ਼ਨੀ ਵਧੇਗੀ, ਚਮੜੀ ਚਮਕਦਾਰ ਹੋਵੇਗੀ, ਕਿਡਨੀ ਦੀ ਸਿਹਤ ’ਚ ਸੁਧਾਰ ਹੋਵੇਗਾ, ਕੈਂਸਰ ਦੇ ਖ਼ਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ।