ਕਬਜ਼ ਤੋਂ ਬਚਾਉਂਦਾ ਹੈ ‘ਟਮਾਟਰ’, ਹੋਰ ਵੀ ਨੇ ਕਈ ਫਾਇਦੇ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਦੰਦਾਂ 'ਚੋਂ ਖੂਨ ਦੀ ਸਮੱਸਿਆ ਮਹਿਸੂਸ ਹੋਣ 'ਤੇ ਰੋਜ਼ਾਨਾ 200 ਗ੍ਰਾਮ ਟਮਾਟਰ ਦਾ ਰਸ ਸਵੇਰੇ ਸ਼ਾਮ ਪੀਣਾ ਚਾਹੀਦਾ ਹੈ

File Photo

ਖਾਣੇ ਬਣਾਉਣ ’ਚ ਟਮਾਟਰ ਵਿਸ਼ੇਸ਼ ਤੌਰ 'ਤੇ ਵਰਤਿਆ ਜਾਂਦਾ ਹੈ। ਇਸ ਨੂੰ ਸਬਜ਼ੀ ਬਣਾਉਣ ਤੋਂ ਲੈ ਕੇ ਸੂਪ, ਚਟਣੀ ਅਤੇ ਇੱਥੋਂ ਤੱਕ ਕਿ ਬਿਊਟੀ ਪ੍ਰੋਡਕਟਸ ਦੇ ਰੂਪ ’ਚ ਵੀ ਵਰਤਿਆ ਜਾਂਦਾ ਹੈ। ਸਬਜ਼ੀ ’ਚ ਵਰਤਿਆ ਜਾਣ ਵਾਲਾ ਟਮਾਟਰ ਸੁਆਦ ਹੋਣ ਦੇ ਨਾਲ-ਨਾਲ ਬਹੁਤ ਸਾਰੀਆਂ ਬੀਮਾਰੀਆਂ ਤੋਂ ਵੀ ਰਾਹਤ ਦਵਾਉਂਦਾ ਹੈ।

ਟਮਾਟਰ 'ਚ ਵਿਟਾਮਿਨ-ਸੀ, ਪੋਟਾਸ਼ੀਅਮ, ਕੈਲਸ਼ੀਅਮ, ਫਾਰਫੋਰਸ ਆਦਿ ਕਈ ਤਰ੍ਹਾਂ ਦੇ ਮਿਨਰਲਸ ਪਾਏ ਜਾਂਦੇ ਹਨ। ਇਸ ’ਚ ਕੌਲੈਸਟਰੋਲ ਨੂੰ ਘੱਟ ਕਰਨ ਵਾਲੇ ਤੱਤ ਵੀ ਹੁੰਦੇ ਹਨ। ਟਮਾਟਰ ਖਾਣ ਨਾਲ ਐਸੀਡਿਟੀ, ਮੋਟਾਪਾ, ਕਬਜ਼ ਤੋਂ ਇਲਾਵਾ ਹੋਰ ਵੀ ਕਈ ਬੀਮਾਰੀਆਂ ਤੋਂ ਰਾਹਤ ਮਿਲਦੀ ਹੈ। ਟਮਾਟਰ ਦੀ ਵਰਤੋਂ ਕਰਨ ਨਾਲ ਤੁਸੀਂ ਆਪਣੇ ਚਿਹਰੇ ਨੂੰ ਗਲੋਇੰਗ ਅਤੇ ਜਵਾਨ  ਰੱਖ ਸਕਦੇ ਹੋ। 

ਕਬਜ਼ - ਟਮਾਟਰ ਖਾਣ ਨਾਲ ਪੇਟ ਦੀ ਹਰ ਤਰ੍ਹਾਂ ਦੀ ਸਮੱਸਿਆ ਦੂਰ ਹੋ ਜਾਂਦੀ ਹੈ। ਇਸ ਦੀ ਵਰਤੋਂ ਨਾਲ ਕਬਜ਼ ਦੀ ਸਮੱਸਿਆ ਨੂੰ ਸਭ ਤੋਂ ਵੱਧ ਆਰਾਮ ਮਿਲਦਾ ਹੈ। 

ਕੈਂਸਰ - ਟਮਾਟਰ ਵਿਚ ਮੌਜੂਦ ਅਲਫਾ ਲਿਪੋਈਕ ਐਸਿਡ, ਕੋਲੀਨ, ਫੋਲਿਕ ਐਸਿਡ, ਵੀਟਾ ਕੈਰੋਟੀਨ ਅਤੇ ਲਊਟੇਨ ਵਰਗੇ ਪੋਸ਼ਕ ਤੱਤ ਤੁਹਾਨੂੰ ਪ੍ਰੋਟੈਸਟ ਕੈਂਸਰ ਵਰਗੀਆਂ ਸਮੱਸਿਆਵਾਂ ਤੋਂ ਬਚਾਉਂਦੇ ਹਨ। ਹਾਲ ਹੀ ਵਿਚ ਇਕ ਸੋਧ ਵਿਚ ਪਤਾ ਚਲਿਆ ਹੈ ਕਿ ਰੋਜ਼ਾਨਾ ਇਕ ਟਮਾਟਰ ਖਾਣ ਨਾਲ ਪ੍ਰੋਟੈਸਟ ਕੈਂਸਰ ਵਰਗੀਆਂ ਬੀਮਾਰੀਆਂ ਤੋਂ ਬਚਾ ਹੁੰਦਾ ਹੈ।

ਦੰਦਾਂ 'ਚ ਖੂਨ ਦੀ ਸਮੱਸਿਆ ਨੂੰ ਕਰੇ ਦੂਰ
ਦੰਦਾਂ 'ਚੋਂ ਖੂਨ ਦੀ ਸਮੱਸਿਆ ਮਹਿਸੂਸ ਹੋਣ 'ਤੇ ਰੋਜ਼ਾਨਾ 200 ਗ੍ਰਾਮ ਟਮਾਟਰ ਦਾ ਰਸ ਸਵੇਰੇ ਸ਼ਾਮ ਪੀਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਦੰਦਾਂ ਨੂੰ ਲਾਭ ਹੁੰਦਾ ਹੈ। 

ਚਿਹਰੇ ਲਈ ਫਾਇਦੇਮੰਦ
ਟਮਾਟਰ ’ਚ ਵਿਟਾਮਿਨ-ਏ,ਬੀ,ਸੀ ਅਤੇ ਕੇ ਮੌਜੂਦ ਹੁੰਦਾ ਹੈ। ਇਸ ਚਿਹਰੇ ਦੇ ਦਿਖਾਈ ਦੇਣ ਵਾਲੇ ਵੱਖਰੇ ਤੇਲ ਨੂੰ ਘੱਟ ਕਰਨ ’ਚ ਮਦਦ ਕਰਦਾ ਹੈ। ਇਸ ਨੂੰ ਰੋਜ਼ਾਨਾਂ ਚਿਹਰੇ ’ਤੇ ਲਗਾਉਣ ਨਾਲ ਐਕਨੇ ਦੀ ਪ੍ਰੇਸ਼ਾਨੀ ਖਤਮ ਹੋ ਜਾਂਦੀ ਹੈ।