Health News: ਜੇਕਰ ਤੁਹਾਡੀ ਚਮੜੀ ’ਤੇ ਪੈ ਗਏ ਹਨ ਧੱਫੜ ਤਾਂ ਅਪਣਾਉ ਇਹ ਘਰੇਲੂ ਨੁਸਖ਼ੇ

ਏਜੰਸੀ

ਜੀਵਨ ਜਾਚ, ਸਿਹਤ

Health News: ਅੱਜ ਅਸੀਂ ਤੁਹਾਨੂੰ ਕੁੱਝ ਘਰੇਲੂ ਨੁਸਖ਼ੇ ਦਸਾਂਗੇ ਜੋ ਤੁਹਾਡੀ ਮਦਦ ਕਰਨਗੇ:

If you have rashes on your skin then follow these home remedies

 

Health News: ਮੀਂਹ ਦਾ ਮੌਸਮ ਸ਼ੁਰੂ ਹੁੰਦਿਆਂ ਹੀ ਸਾਨੂੰ ਗਰਮੀ ਤੋਂ ਥੋੜ੍ਹੀ ਰਾਹਤ ਤਾਂ ਜ਼ਰੂਰ ਮਿਲਦੀ ਹੈ ਪ੍ਰੰਤੂ ਉਹ ਸਮਾਂ ਵੀ ਹੁੰਦਾ ਹੈ ਜਦੋਂ ਬਹੁਤ ਸਾਰੇ ਲੋਕਾਂ ਨੂੰ ਨਮੀ ਤੇ ਹੁੰਮਸ ਵਧਣ ਕਾਰਨ ਚਮੜੀ ’ਤੇ ਧੱਫੜ ਦਾ ਅਨੁਭਵ ਹੁੰਦਾ ਹੈ। ਚਮੜੀ ’ਤੇ ਧੱਫੜ, ਰੈਸ਼ਿਜ਼, ਸੋਜ, ਜਲਨ ਅਤੇ ਖੁਜਲੀ ਦਾ ਕਾਰਨ ਬਣ ਸਕਦੇ ਹਨ ਜਿਸ ਨਾਲ ਬੇਅਰਾਮੀ ਹੋ ਸਕਦੀ ਹੈ।

ਹਾਲਾਂਕਿ ਲੋਕ ਅਕਸਰ ਰਾਹਤ ਲਈ ਕਈ ਤਰ੍ਹਾਂ ਦੇ ਪਾਊਡਰ ਅਤੇ ਕਰੀਮਾਂ ਦਾ ਸਹਾਰਾ ਲੈਂਦੇ ਹਨ, ਪਰ ਇਹ ਕਈ ਵਾਰ ਚਮੜੀ ਨੂੰ ਠੀਕ ਨਹੀਂ ਕਰਦੇ ਤੇ ਇਸ ਕਾਰਨ ਚਮੜੀ ਦੀ ਹੋਰ ਸਮੱਸਿਆ ਹੋ ਸਕਦੀ ਹੈ।

ਅੱਜ ਅਸੀਂ ਤੁਹਾਨੂੰ ਕੁੱਝ ਘਰੇਲੂ ਨੁਸਖ਼ੇ ਦਸਾਂਗੇ ਜੋ ਤੁਹਾਡੀ ਮਦਦ ਕਰਨਗੇ:

ਐਲੋਵੇਰਾ ਜੈੱਲ ਐਂਟੀ-ਬੈਕਟੀਰੀਅਲ, ਐਂਟੀ-ਫੰਗਲ ਅਤੇ ਐਂਟੀ-ਵਾਇਰਲ ਗੁਣਾਂ ਵਾਲਾ ਇਕ ਕੁਦਰਤੀ ਹੱਲ ਹੈ। ਇਸ ਦਾ ਕੂਲਿੰਗ ਪ੍ਰਭਾਵ ਚਮੜੀ ਦੇ ਧੱਫੜਾਂ ਲਈ ਆਰਾਮਦਾਇਕ ਹੋ ਸਕਦਾ ਹੈ। ਐਲੋਵੇਰਾ ਜੈੱਲ ਨੂੰ ਪ੍ਰਭਾਵਤ ਥਾਂ ’ਤੇ ਲਗਾਉ ਅਤੇ 5 ਮਿੰਟਾਂ ਤਕ ਲੱਗਾ ਰਹਿਣ ਦਿਉ ਤੇ ਫਿਰ ਇਸ ਨੂੰ ਪਾਣੀ ਨਾਲ ਧੋ ਲਵੋ। ਇਹ ਉਪਾਅ ਚਮੜੀ ਦੇ ਧੱਫੜਾਂ ਦੀ ਸਮੱਸਿਆ ਨੂੰ ਜਲਦੀ ਹੱਲ ਕਰਨ ਵਿਚ ਅਦਭੁਤ ਕੰਮ ਕਰੇਗਾ।

ਨਿੰਮ ਦੀਆਂ ਪੱਤੀਆਂ ਵਿਚ ਸ਼ਕਤੀਸ਼ਾਲੀ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ ਜੋ ਚਮੜੀ ਦੀ ਇਨਫ਼ੈਕਸ਼ਨ ਦਾ ਮੁਕਾਬਲਾ ਕਰ ਸਕਦੇ ਹਨ। ਬਰਸਾਤ ਦੇ ਮੌਸਮ ਵਿਚ ਚਮੜੀ ਦੇ ਧੱਫੜਾਂ ਨਾਲ ਨਜਿੱਠਣ ਲਈ, 10-15 ਨਿੰਮ ਦੀਆਂ ਪੱਤੀਆਂ ਦੀ ਵਰਤੋਂ ਕਰ ਕੇ ਇਕ ਪੇਸਟ ਬਣਾਉ। ਇਸ ਪੇਸਟ ਨੂੰ ਪ੍ਰਭਾਵਤ ਥਾਂ ’ਤੇ ਲਗਭਗ 10 ਮਿੰਟ ਲਈ ਲਗਾਉ ਅਤੇ ਫਿਰ ਇਸ ਨੂੰ ਪਾਣੀ ਨਾਲ ਧੋ ਲਵੋ। ਇਹ ਉਪਾਅ ਚਮੜੀ ਦੇ ਧੱਫੜ ਕਾਰਨ ਹੋਣ ਵਾਲੀ ਬੇਅਰਾਮੀ ਨੂੰ ਦੂਰ ਕਰਨ ਵਿਚ ਮਦਦ ਕਰੇਗਾ।

ਨਾਰੀਅਲ ਦਾ ਤੇਲ ਚਮੜੀ ਲਈ ਕਾਫ਼ੀ ਫ਼ਾਇਦੇਮੰਦ ਹੁੰਦਾ ਹੈ। ਇਸ ਦੇ ਐਂਟੀਬੈਕਟੀਰੀਅਲ ਅਤੇ ਐਂਟੀ-ਇਨਫਲਾਮੇਟਰੀ ਗੁਣ ਚਮੜੀ ਦੀਆਂ ਵੱਖ-ਵੱਖ ਸਮੱਸਿਆਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਹੱਲ ਕਰ ਸਕਦੇ ਹਨ। ਬਰਸਾਤ ਦੇ ਮੌਸਮ ਵਿਚ ਚਮੜੀ ਦੇ ਧੱਫੜਾਂ ਦਾ ਇਲਾਜ ਕਰਨ ਲਈ, ਥੋੜ੍ਹੇ ਨਾਰੀਅਲ ਦੇ ਤੇਲ ਨੂੰ ਨਰਮੀ ਨਾਲ ਗਰਮ ਕਰੋ ਅਤੇ ਇਸ ਨੂੰ ਪ੍ਰਭਾਵਤ ਥਾਂ ’ਤੇ ਲਗਾਉ। ਇਸ ਨਾਲ ਧੱਫੜ ਅਤੇ ਖਾਰਸ਼ ਦੋਹਾਂ ਤੋਂ ਰਾਹਤ ਮਿਲੇਗੀ।