Health News: ਜੇਕਰ ਤੁਸੀਂ ਰਾਤ ਦੇ ਖਾਣੇ ਤੋਂ ਬਾਅਦ ਖਾਂਦੇ ਹੋ ਮਿੱਠਾ ਤਾਂ ਹੋਵੇਗਾ ਨੁਕਸਾਨ

ਏਜੰਸੀ

ਜੀਵਨ ਜਾਚ, ਸਿਹਤ

ਸ਼ੂਗਰ ਵਾਲੀਆਂ ਡ੍ਰਿੰਕਸ, ਬੇਕਡ ਚੀਜ਼ਾਂ ਜਾਂ ਦੂਜੀਆਂ ਚੀਜ਼ਾਂ ਸਾਡੇ ਲਈ ਜ਼ਹਿਰ ਦੇ ਬਰਾਬਰ ਹਨ

If you eat sweets after dinner, there will be harm

Health News: ਕਿਸੇ ਵੀ ਖਾਣ-ਪੀਣ ਦੀ ਤਲਬ ਕਈ ਵਾਰ ਸਿਰਦਰਦ ਦਾ ਕਾਰਨ ਵੀ ਬਣ ਜਾਂਦੀ ਹੈ। ਕਈ ਚਾਹ, ਆਈਸਕ੍ਰੀਮ ਜਾਂ ਕੌਫੀ ਦੇ ਦੀਵਾਨੇ ਹੁੰਦੇ ਹਨ ਪਰ ਮਿੱਠੇ ਦੇ ਸ਼ੌਕੀਨ ਵੀ ਬਹੁਤ ਸਾਰੇ ਲੋਕ ਹੁੰਦੇ ਹਨ। ਮਿੱਠੇ ਦੀ ਲਾਲਸਾ ਨੂੰ ਸ਼ਾਂਤ ਕਰਨ ਲਈ ਲੋਕ ਅਪਣੀ ਸਿਹਤ ਨੂੰ ਵੀ ਖ਼ਤਰੇ ਵਿਚ ਪਾ ਦਿੰਦੇ ਹਨ। ਇਹ ਜਾਣਦੇ ਹੋਏ ਕਿ ਖੰਡ ਸਾਡੇ ਲਈ ਜ਼ਹਿਰ ਤੋਂ ਘੱਟ ਨਹੀਂ। ਕੁੱਝ ਲੋਕ ਇਕ ਨਹੀਂ ਬਲਕਿ ਦੋ ਰਸਗੁੱਲੇ ਇਕੱਠੇ ਖਾਂਦੇ ਹਨ।

ਇਨ੍ਹਾਂ ਦੇ ਸ਼ੌਕੀਨ ਚਾਹ ਵਿਚ ਤੇਜ਼ ਮਿੱਠਾ ਜਾਂ ਮਿੱਠੇ ਰਸ ਵਿਚ ਡੁੱਬੀ ਜਲੇਬੀ ਨੂੰ ਅਣਗੌਲਿਆਂ ਨਹੀਂ ਕਰ ਪਾਉਂਦੇ। ਰਾਤ ਦੇ ਖਾਣੇ ਜਾਂ ਦੁਪਹਿਰ ਦੇ ਖਾਣੇ ਤੋਂ ਬਾਅਦ, ਮਿੱਠੇ ਦੇ ਸ਼ੌਕੀਨ ਜ਼ਰੂਰ ਕੁੱਝ ਮਿੱਠਾ ਚਾਹੁੰਦੇ ਹਨ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਜੇਕਰ ਅਸੀਂ ਹਰ ਰੋਜ਼ ਰਾਤ ਦੇ ਖਾਣੇ ਤੋਂ ਬਾਅਦ ਮਿੱਠਾ ਖਾਂਦੇ ਹਾਂ ਤਾਂ ਸਾਡੇ ਸਰੀਰ ’ਤੇ ਕੀ ਅਸਰ ਹੁੰਦਾ ਹੈ।

ਆਉ ਜਾਣਦੇ ਹਾਂ: ਸ਼ੂਗਰ ਵਾਲੀਆਂ ਡ੍ਰਿੰਕਸ, ਬੇਕਡ ਚੀਜ਼ਾਂ ਜਾਂ ਦੂਜੀਆਂ ਚੀਜ਼ਾਂ ਸਾਡੇ ਲਈ ਜ਼ਹਿਰ ਦੇ ਬਰਾਬਰ ਹਨ। ਤੁਸੀਂ ਜਿੰਨੀ ਜ਼ਿਆਦਾ ਖੰਡ ਖਾਂਦੇ ਹੋ, ਤੁਹਾਡਾ ਭਾਰ ਵਧਣ ਦੀ ਸੰਭਾਵਨਾ ਵੱਧ ਜਾਂਦੀ ਹੈ। ਇੰਨਾ ਹੀ ਨਹੀਂ ਟਾਈਪ 2 ਡਾਇਬਟੀਜ਼ ਦਾ ਖ਼ਤਰਾ ਵੀ ਵੱਧ ਜਾਂਦਾ ਹੈ। ਦਰਅਸਲ, ਜ਼ਿਆਦਾ ਖੰਡ ਫ਼ੈਟ ਸੈੱਲਾਂ ਨੂੰ ਖ਼ਰਾਬ ਕਰਦੀ ਹੈ ਅਤੇ ਉਹ ਇਕ ਰਸਾਇਣ ਛਡਦੀ ਹੈ ਜੋ ਭਾਰ ਵਧਾਉਂਦੀ ਹੈ।

ਰੀਪੋਰਟਾਂ ਮੁਤਾਬਕ ਸ਼ੂਗਰ ਕਾਰਨ ਸਾਡੀ ਸੰਚਾਰ ਪ੍ਰਣਾਲੀ ਪ੍ਰਭਾਵਤ ਹੁੰਦੀ ਹੈ। ਇਹ ਪ੍ਰਣਾਲੀ ਸਾਡੇ ਸਰੀਰ ਦੇ ਬਲੱਡ ਫਲੋਅ ਨੂੰ ਕੰਟਰੋਲ ਕਰਦੀ ਹੈ। ਪਰ ਜੇਕਰ ਤੁਸੀਂ ਬਹੁਤ ਜ਼ਿਆਦਾ ਮਿੱਠਾ ਖਾਂਦੇ ਹੋ ਜਾਂ ਡਿਨਰ ਤੋਂ ਬਾਅਦ ਅਜਿਹਾ ਕਰਦੇ ਹੋ ਤਾਂ ਇਸ ਤੋਂ ਦੂਰੀ ਬਣਾ ਲਵੋ ਕਿਉਂਕਿ ਇਹ ਤੁਹਾਡੀ ਸਿਹਤ ਨੂੰ ਵੀ ਨੁਕਸਾਨ ਪਹੁੰਚਾ ਸਕਦੀ ਹੈ।

ਮਾਹਰਾਂ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਲਗਾਤਾਰ ਜਾਂ ਰੋਜ਼ਾਨਾ ਮਿਠਾਈ ਖਾਂਦੇ ਹੋ ਤਾਂ ਇਹ ਦਿਲ ਦੀ ਸਿਹਤ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ। ਮੰਨਿਆ ਜਾਂਦਾ ਹੈ ਕਿ ਬਹੁਤ ਜ਼ਿਆਦਾ ਮਿੱਠਾ ਖਾਣਾ ਜਾਂ ਰੋਜ਼ਾਨਾ ਇਸ ਨੂੰ ਖਾਣ ਨਾਲ ਵੀ ਲਿਵਰ ਦੀ ਸਿਹਤ ਨੂੰ ਨੁਕਸਾਨ ਹੁੰਦਾ ਹੈ। ਕਈ ਮਾਮਲਿਆਂ ਵਿਚ ਲੋਕ ਫ਼ੈਟੀ ਲਿਵਰ ਦੇ ਮਰੀਜ਼ ਵੀ ਬਣ ਜਾਂਦੇ ਹਨ। ਮਿੱਠੇ ਦੀ ਆਦਤ ਭਵਿੱਖ ਵਿਚ ਕਈ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਬਣਾ ਸਕਦੀ ਹੈ।