6 ਤਰ੍ਹਾਂ ਦੇ ਲੋਕਾਂ ਨੂੰ ਜ਼ਰੂਰ ਪੀਣਾ ਚਾਹੀਦਾ ਹੈ ਮਸੰਮੀ ਦਾ ਰਸ
ਮਸੰਮੀ ਦਾ ਰਸ ਸਾਰੇ ਮੌਸਮ 'ਚ ਪੀਤਾ ਜਾਂਦਾ ਹੈ ਪਰ ਗਰਮੀਆਂ 'ਚ ਇਸ ਨੂੰ ਪੀਣ ਵਾਲੇ ਲੋਕਾਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ। ਸ਼ਾਇਦ ਤੁਹਾਨੂੰ ਪਤਾ ਨਹੀਂ ਹੋਵੇਗਾ ਕਿ ਮਸੰਮੀ..
ਮਸੰਮੀ ਦਾ ਰਸ ਸਾਰੇ ਮੌਸਮ 'ਚ ਪੀਤਾ ਜਾਂਦਾ ਹੈ ਪਰ ਗਰਮੀਆਂ 'ਚ ਇਸ ਨੂੰ ਪੀਣ ਵਾਲੇ ਲੋਕਾਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ। ਸ਼ਾਇਦ ਤੁਹਾਨੂੰ ਪਤਾ ਨਹੀਂ ਹੋਵੇਗਾ ਕਿ ਮਸੰਮੀ ਦਾ ਇਹ ਜੂਸ ਕਿੰਨਾ ਫ਼ਾਇਦੇਮੰਦ ਹੁੰਦਾ ਹੈ। ਇਸ 'ਚ ਵਿਟਾਮਿਨ ਸੀ, ਪੋਟਾਸ਼ੀਅਮ, ਜ਼ਿੰਕ, ਕੈਲਸ਼ੀਅਮ, ਫ਼ਾਈਬਰ ਪਾਏ ਜਾਂਦੇ ਹਨ।
ਇਸ ਦੇ ਨਾਲ ਹੀ ਇਸ 'ਚ ਕਾਪਰ ਅਤੇ ਆਈਰਨ ਵੀ ਭਰਪੂਰ ਮਾਤਰਾ 'ਚ ਹੁੰਦਾ ਹੈ। ਇਸ ਦੀ ਸੱਭ ਤੋਂ ਚੰਗੀ ਗਲ ਹੈ ਕਿ ਇਸ 'ਚ ਕੈਲੋਰੀ ਅਤੇ ਫੈਟ ਬਹੁਤ ਘੱਟ ਹੁੰਦੇ ਹਨ। ਇਸ ਨੂੰ ਪੀਣ ਦੇ ਬਹੁਤ ਫ਼ਾਈਦੇ ਹਨ ਪਰ ਇਸ 'ਚ ਪਾਏ ਜਾਣ ਵਾਲੇ ਤੱਤਾਂ ਕਾਰਨ ਕੁੱਝ ਲੋਕਾਂ ਨੂੰ ਇਹ ਰਸ ਪੀਣਾ ਹੀ ਚਾਹੀਦਾ ਹੈ।
ਇਸ ਨੂੰ 15 ਦਿਨ ਤਕ ਫ਼ਰਿਜ ਦੇ ਬਾਹਰ ਰੱਖਿਆ ਜਾ ਸਕਦਾ ਹੈ। ਇਹ ਨੀਂਬੂ ਦੀ ਤਰ੍ਹਾਂ ਹੀ ਦਿਖਣ ਵਾਲਾ ਫ਼ਲ ਹੈ ਪਰ ਇਹ ਉਸ ਨਾਲੋਂ ਕਈ ਗੁਣਾ ਲਾਭਦਾਇਕ ਮੰਨਿਆ ਜਾਂਦਾ ਹੈ। ਇਸ ਦੇ ਜੂਸ ਨੂੰ ਜੇਕਰ ਘੱਟ ਤੋਂ ਘੱਟ ਸ਼ੱਕਰ ਜਾਂ ਬਿਨਾਂ ਸ਼ੱਕਰ ਹੀ ਪੀਤਾ ਜਾਵੇ ਤਾਂ ਜ਼ਿਆਦਾ ਫ਼ਾਇਦਾ ਕਰੇਗਾ। ਸ਼ੱਕਰ ਪਾਉਣ ਨਾਲ ਉਸ 'ਚ ਕੈਲੋਰੀਜ਼ ਦੀ ਮਾਤਰਾ ਵੱਧ ਜਾਂਦੀ ਹੈ। ਢਿੱਡ ਦੇ ਮਰੀਜਾਂ, ਚਮੜੀ ਸੰਬਧੀ ਰੋਗਾਂ, ਜੋੜਾਂ ਦੇ ਦਰਦ ਨਾਲ ਪੀਡ਼ਤ ਲੋਕਾਂ ਨੂੰ ਪੀਣਾ ਚਾਹੀਦਾ ਹੈ। ਇਸ ਤੋਂ ਕਬਜ਼ ਨੂੰ ਵੀ ਦੂਰ ਭਜਾਇਆ ਜਾ ਸਕਦਾ ਹੈ।
ਕਬਜ਼ ਦੇ ਰੋਗੀਆਂ ਨੂੰ
ਫ਼ਾਈਬਰਜ਼, ਫ਼ਲੇਵਨਾਈਡ ਹੋਣ ਕਾਰਨ ਮਸੰਮੀ ਢਿੱਡ ਰੋਗਾਂ 'ਚ ਬੇਹੱਦ ਫ਼ਾਇਦੇਮੰਦ ਹੈ। ਇਸ 'ਚ ਭਰਪੂਰ ਮਾਤਰਾ 'ਚ ਫ਼ਾਈਬਰ ਵੀ ਹੁੰਦਾ ਹੈ, ਜੋ ਕਬਜ਼ 'ਚ ਫ਼ਾਈਦੇਮੰਦ ਹੈ। ਕਬਜ਼ ਤੋਂ ਨਿਜਾਤ ਪਾਉਣ ਲਈ ਲੂਣ ਪਾ ਕੇ ਜੂਸ ਪੀਣਾ ਚਾਹੀਦਾ ਹੈ।
ਚਮੜੀ ਦੀ ਸਮੱਸਿਆ ਵਾਲਿਆਂ ਨੂੰ
ਮਸੰਮੀ ਵਿਟਾਮਿਨ ਸੀ ਤੋਂ ਭਰਪੂਰ ਹੋਣ ਕਾਰਨ ਇਹ ਮਸੂੜੇ, ਚਮੜੀ, ਬਾਲ, ਅੱਖਾਂ ਅਤੇ ਨਹੁੰਆਂ ਲਈ ਵੀ ਬੇਹਦ ਫ਼ਾਈਦੇਮੰਦ ਹੁੰਦੀ ਹੈ। ਇਸ ਨਾਲ ਮਸੂੜੇ ਮਜ਼ਬੂਤ ਦੇ ਨਾਲ ਹੀ ਚਮੜੀ ਨੂੰ ਚਮਕਦਾਰ ਬਣਾਉਂਦੀ ਹੈ।
ਦਿਲ ਦੀ ਸਮੱਸਿਆ ਵਾਲਿਆਂ ਨੂੰ
ਮਸੰਮੀ 'ਚ ਫ਼ਾਈਬਰ, ਪੈਕਟੀਨ ਅਤੇ ਵਿਟਾਮਿਨ ਸੀ ਦੇ ਨਾਲ-ਨਾਲ ਕਈ ਹੋਰ ਪੌਸ਼ਟਿਕ ਵਾਲੇ ਤੱਤ ਮੌਜੂਦ ਹੁੰਦੇ ਹਨ, ਜੋ ਕੋਲੈਸਟਰਾਲ ਦੀ ਮਾਤਰਾ ਨੂੰ ਘਟਾਉਂਦੇ ਹਨ। ਜਿਸ ਨਾਲ ਦਿਲ ਦੀਆਂ ਬੀਮਾਰੀਆਂ 'ਚ ਰਾਹਤ ਮਿਲਦੀ ਹੈ।
ਜੋ ਭਾਰ ਘੱਟ ਕਰਨਾ ਚਾਹੁੰਦੇ ਹਨ
ਭਾਰ ਘੱਟ ਕਰਨ ਲਈ ਮਸੰਮੀ ਕਾਫ਼ੀ ਮਦਦਗਾਰ ਹੈ। ਇਸ ਲਈ ਮਸੰਮੀ ਦਾ ਰਸ ਅਤੇ ਸ਼ਹਿਦ ਮਿਲਾ ਕੇ ਪੀਣ ਨਾਲ ਭਾਰ ਤੇਜ਼ੀ ਨਾਲ ਘੱਟਦਾ ਹੈ।
ਜੋੜਾਂ ਦੇ ਦਰਦ ਵਾਲਿਆਂ ਨੂੰ
ਜੋੜਾਂ ਨਾਲ ਸਬੰਧਤ ਸਮੱਸਿਆਵਾਂ 'ਚ ਇਹ ਲਾਭਦਾਇਕ ਹੈ ਕਿਉਂਕਿ ਇਸ 'ਚ ਮੌਜੂਦ ਵਿਟਾਮਿਨ ਸੀ ਕਾਰਟਿਲੇਜ਼ ਦੇ ਡੈਮੇਜ ਨੂੰ ਰੋਕਦਾ ਹੈ।