ਨਾਰੀਅਲ ਤੇਲ ਦੇ ਫ਼ਾਇਦੇ ਹੀ ਫ਼ਾਇਦੇ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਨਾਰੀਅਲ ਦੇ ਤੇਲ ਦੀ ਵਰਤੋਂ ਖਾਣੇ ਤੋਂ ਇਲਾਵਾ ਹੋਰ ਵੀ ਬਹੁਤ ਥਾਵਾਂ 'ਤੇ ਕੀਤੀ ਜਾਂਦੀ ਹੈ। ਇਸ 'ਚ ਐਂਟੀ-ਆਕਸੀਡੈਂਟਸ ਅਤੇ ਫ਼ੈਟ ਕਾਫ਼ੀ ਮਾਤਰਾ 'ਚ ਪਾਏ ਜਾਂਦੇ ਹਨ...

Coconut Oil

ਨਾਰੀਅਲ ਦੇ ਤੇਲ ਦੀ ਵਰਤੋਂ ਖਾਣੇ ਤੋਂ ਇਲਾਵਾ ਹੋਰ ਵੀ ਬਹੁਤ ਥਾਵਾਂ 'ਤੇ ਕੀਤੀ ਜਾਂਦੀ ਹੈ। ਇਸ 'ਚ ਐਂਟੀ-ਆਕਸੀਡੈਂਟਸ ਅਤੇ ਫ਼ੈਟ ਕਾਫ਼ੀ ਮਾਤਰਾ 'ਚ ਪਾਏ ਜਾਂਦੇ ਹਨ। ਨਾਰੀਅਲ ਤੇਲ 'ਚ ਫ਼ੈਟੀ ਐਸਿਡਜ਼ ਦਾ ਭੰਡਾਰ ਹੁੰਦਾ ਹੈ ਅਤੇ ਏ, ਡੀ, ਈ ਵਰਗੇ ਵਿਟਾਮਿਨਜ਼ ਵੀ ਹੁੰਦੇ ਹਨ।

ਨਾਰੀਅਲ 'ਚ ਪਾਏ ਜਾਣ ਵਾਲੇ ਫ਼ੈਟ ਕਾਰਨ ਲੋਕ ਇਸ ਨੂੰ ਖਾਣ 'ਚ ਸੰਕੋਚ ਕਰਦੇ ਹਨ, ਜਦਕਿ ਤਮਾਮ ਮਾਹਰਾਂ ਮੁਤਾਬਕ ਇਹ ਬੇਹੱਦ ਸਿਹਤ-ਬਖਸ਼ਣਹਾਰ ਅਤੇ ਮੋਟਾਪਾ ਘੱਟ ਕਰਨ 'ਚ ਮਦਦਗਾਰ ਹੈ। ਸਿਹਤ ਲਈ ਚੰਗੇਰੇ ਹੋਣ ਦੇ ਨਾਲ-ਨਾਲ ਨਾਰੀਅਲ ਦਾ ਤੇਲ ਖ਼ੂਬਸੂਰਤੀ ਸਬੰਧੀ ਸਮੱਸਿਆਵਾਂ ਲਈ ਵੀ ਬੇਹੱਦ ਫ਼ਾਇਦੇਮੰਦ ਹੈ। 

ਨਾਰੀਅਲ ਤੇਲ ਚਿਹਰੇ ਲਈ ਨੂੰ ਨਮੀ ਪ੍ਰਦਾਨ ਕਰਨ ਦਾ ਕੰਮ ਕਰਦਾ ਹੈ। ਇਹ ਕਿਸੇ ਵੀ ਕਰੀਮ ਦੇ ਮੁਕਾਬਲੇ ਚਮੜੀ 'ਚ ਨਮੀ ਲਿਆਉਣ ਲਈ ਬਿਹਤਰ ਵਿਕਲਪ ਹੈ। ਮੇਕਅਪ ਤੋਂ ਪਹਿਲਾਂ ਪ੍ਰਾਈਮਰ ਦੇ ਰੂਪ 'ਚ ਵੀ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ। ਜੇਕਰ ਤੁਸੀਂ ਗਰਮੀਆਂ 'ਚ ਬੁੱਲ੍ਹਾਂ ਦੇ ਸੁਕਣ ਅਤੇ ਫਟਣ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਨਾਰੀਅਲ ਦਾ ਤੇਲ ਤੁਹਾਨੂੰ ਇਸ ਤੋਂ ਨਿਜਾਤ ਦਿਵਾ ਸਕਦਾ ਹੈ।

ਇਸ ਲਈ ਬਸ ਥੋੜ੍ਹਾ ਜਿਹਾ ਤੇਲ ਲੈ ਕੇ ਬੁੱਲ੍ਹਾਂ 'ਤੇ ਲਗਾਉ। ਕੁੱਝ ਹੀ ਦੇਰ 'ਚ ਇਸ ਦਾ ਅਸਰ ਦਿੱਖਣ ਲਗੇਗਾ। ਅੱਖਾਂ ਦੇ ਹੇਠਾਂ ਸੋਜ ਹੋ ਜਾਣ 'ਤੇ ਨਾਰੀਅਲ ਤੇਲ ਦੀ ਵਰਤੋਂ ਸਭ ਤੋਂ ਵਧੀਆ ਹੁੰਦਾ ਹੈ। ਇਸ ਲਈ ਨਾਰੀਅਲ ਤੇਲ ਨੂੰ ਅੱਖਾਂ ਦੇ ਹੇਠਾਂ ਦੀ ਸੋਜ 'ਤੇ ਲਗਾ ਕੇ ਹਲਕੀ ਮਾਲਸ਼ ਕਰੋ। ਛੇਤੀ ਹੀ ਆਰਾਮ ਮਿਲੇਗਾ।