ਸੂਗਰ ਦੇ ਲੱਛਣ ਪਤਾ ਲੱਗਣ 'ਤੇ ਬੱਚਿਆਂ ਦਾ ਇਸ ਤ੍ਰਾਂ ਰਖੋ ਧਿਆਨ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਸੂਗਰ ਸਰੀਰ 'ਚ ‘ਇਨਸੁਲਿਨ’ ਹਾਰਮੋਨ ਦੀ ਲੋੜੀਂਦੀ ਮਾਤਰਾ ਨਾ ਹੋਣ ਕਾਰਨ ਹੁੰਦਾ ਹੈ। ਇਸ ਦੀ ਮਾਤਰਾ ਪੂਰੀ ਨਾ ਹੋਣ 'ਤੇ ਖ਼ੂਨ 'ਚ ਗੁਲੂਕੋਜ਼ ਦੀ ਮਾਤਰਾ ਵਧ ਜਾਂਦੀ ਹੈ...

diabetes in children

ਸੂਗਰ ਸਰੀਰ 'ਚ ‘ਇਨਸੁਲਿਨ’ ਹਾਰਮੋਨ ਦੀ ਲੋੜੀਂਦੀ ਮਾਤਰਾ ਨਾ ਹੋਣ ਕਾਰਨ ਹੁੰਦਾ ਹੈ। ਇਸ ਦੀ ਮਾਤਰਾ ਪੂਰੀ ਨਾ ਹੋਣ 'ਤੇ ਖ਼ੂਨ 'ਚ ਗੁਲੂਕੋਜ਼ ਦੀ ਮਾਤਰਾ ਵਧ ਜਾਂਦੀ ਹੈ। ਸਾਧਾਰਨ ਹਾਲਤ 'ਚ ਖਾਲੀ ਪੇਟ ਖ਼ੂਨ 'ਚ ਗੁਲੂਕੋਜ਼ ਦੀ ਮਾਤਰਾ 110 ਮਿਲੀਗ੍ਰਾਮ ਫ਼ੀ ਸਦੀ ਨਾਲੋਂ ਘੱਟ ਅਤੇ ਖਾਣਾ ਖਾਣ ਤੋਂ ਬਾਅਦ 140 ਮਿਲੀਗ੍ਰਾਮ ਫ਼ੀ ਸਦੀ ਨਾਲੋਂ ਘੱਟ ਹੋਣੀ ਚਾਹੀਦੀ ਹੈ।  

ਸੂਗਰ ਬਹੁਤ ਸਾਰੇ ਲੋਕਾਂ ਨੂੰ ਘੇਰ ਰਹੀ ਹੈ। ਹੁਣ ਤਾਂ ਇਸ ਦੀ ਚਪੇਟ ‘ਚ ਬੱਚੇ ਵੀ ਆ ਰਹੇ ਹਨ। ਬੀਟਾ-ਕੋਸ਼ਿਕਾਵਾਂ ਦੇ ਖ਼ਤਮ ਹੋਣ 'ਤੇ ਸਰੀਰ 'ਚ ਇੰਸੁਲਿਨ ਬਣਨਾ ਬੰਦ ਹੋ ਜਾਂਦਾ ਹੈ ਅਤੇ ਸਰੀਰ 'ਚ ਸੂਗਰ ਦਾ ਪੱਧਰ ਵਧਣ ਲਗਦਾ ਹੈ। ਜੇ ਇਸ ਬਿਮਾਰੀ ਦੇ ਲੱਛਣ ਸਮੇਂ 'ਤੇ ਪਹਿਚਾਣ ਕੇ ਇਸ ਦਾ ਇਲਾਜ ਕੀਤਾ ਜਾਵੇ ਤਾਂ ਬੱਚਿਆਂ ਦਾ ਬਚਪਨ ਦੁਬਾਰਾ ਹੱਸੀ, ਖੇਡ ਵਾਲਾ ਹੋ ਸਕਦਾ ਹੈ ਅਤੇ ਉਹ ਪੜ੍ਹਾਈ 'ਚ ਪਹਿਲੇ ਨੰਬਰ 'ਤੇ ਆ ਸਕਦਾ ਹੈ। ਇਸ ਲਈ ਮਾਤਾ-ਪਿਤਾ ਨੂੰ ਬੱਚਿਆਂ ‘ਚ ਸੂਗਰ ਦੇ ਲੱਛਣ ਪਹਿਚਾਨ ਕੇ ਤੁਰਤ ਇਲਾਜ ਕਰਵਾਉਣ ਦੀ ਜ਼ਰੂਰਤ ਹੈ।

ਸੂਗਰ ਦੀ ਬਿਮਾਰੀ ਤੋਂ ਪੀੜਤ ਹੋਣ ਤੋਂ ਬਾਅਦ ਬੱਚੇ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਸੂਗਰ ਕੰਟਰੋਲ ਕਰਨ ਲਈ ਇਨਸੁਲਿਨ ਦਾ ਸਹਾਰਾ ਲੈਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਇਸ ਗੰਭੀਰ ਸਮੱਸਿਆ ਨੂੰ ਦੇਖਦੇ ਹੋਏ ਅਤੇ ਬੱਚਿਆਂ ਨੂੰ ਬਿਮਾਰੀ ਤੋਂ ਪੂਰੀ ਤਰ੍ਹਾਂ ਛੁਟਕਾਰਾ ਦਿਵਾਉਣ ਲਈ ਉਹਨਾਂ ਨੇ ਸਟੈੱਮ ਸੈੱਲ ’ਤੇ ਜਾਂਚ ਸ਼ੁਰੂ ਕੀਤੀ ਅਤੇ ਇਸੇ ਜਾਂਚ ਦਾ ਨਤੀਜਾ ਹੈ ਕਿ ਉਹ ਰੀਲੈਬ ਦੇ ਸਹਿਯੋਗ ਨਾਲ ਸੂਗਰ ਪੀੜਤ ਬੱਚਿਆਂ ਦਾ ਇਲਾਜ ਕਰ ਰਹੇ ਹਨ।

ਲੱਛਣ : ਬੱਚਿਆਂ 'ਚ ਸੂਗਰ ਪੱਧਰ ਵਧਣ 'ਤੇ ਉਨ੍ਹਾਂ ਨੂੰ ਵਾਰ-ਵਾਰ ਪਿਆਸ ਲਗਦੀ ਹੈ। ਸੂਗਰ ਦੀ ਸ਼ਿਕਾਇਤ ਹੋਣ 'ਤੇ ਬੱਚਿਆਂ ਨੂੰ ਵਾਰ-ਵਾਰ ਪਿਸ਼ਾਬ ਆਉਂਦਾ ਹੈ। ਉਨ੍ਹਾਂ ਨੂੰ ਵਾਰ-ਵਾਰ ਭੁੱਖ ਲਗਦੀ ਹੈ ਅਤੇ ਖਾਣਾ ਖਾਣ ਤੋਂ ਬਾਅਦ ਵੀ  ਸਰੀਰ ‘ਚ ਊਰਜਾ ਨਹੀਂ ਹੁੰਦੀ। ਸੂਗਰ ਹੋਣ 'ਤੇ ਇੰਨਾ ਕੁੱਝ ਖਾਣ ਦੇ ਬਾਵਜੂਦ ਭਾਰ ਨਹੀਂ ਵਧਦਾ। ਬੱਚੇ ਦੇ ਸਰੀਰ 'ਚ ਇਨਸੁਲਿਨ ਨਾ ਬਣਨ ਕਾਰਨ ਊਰਜਾ ਖ਼ਤਮ ਹੋ ਜਾਂਦੀ ਹੈ ਅਤੇ ਬੱਚਾ ਥਕਿਆ-ਥਕਿਆ ਰਹਿੰਦਾ ਹੈ।

ਸਰੀਰ 'ਚ ਇੰਸੁਲਿਨ ਦੀ ਪੂਰਤੀ ਹੋਣਾ ਸੂਗਰ ਦਾ ਖ਼ਾਸ ਇਲਾਜ ਹੈ ਇਸ ਲਈ ਸਮੇਂ 'ਤੇ ਇਨਸੁਲਿਨ ਲੈਣਾ ਚਾਹੀਦਾ ਹੈ। ਸਮੇਂ 'ਤੇ ਬਲੱਡ ਸੂਗਰ ਸੀ ਜਾਂਚ ਕਰਵਾਉਂਦੇ ਰਹਿਣਾ ਅਤੇ ਇਸ ਹਿਸਾਬ ਨਾਲ ਇਨਸੁਲਿਨ ਦੀ ਮਾਤਰਾ ਘਟਾਉਂਦੇ ਵਧਾਉਂਦੇ ਰਹਿਣਾ ਚਾਹੀਦਾ ਹੈ। ਸਮੇਂ 'ਤੇ ਭੋਜਨ ਕਰਨ ਦੀ ਆਦਤ ਪਾਉ ਅਤੇ ਨਾਲ ਹੀ ਪੋਸ਼ਟਿਕ ਅਹਾਰ ਵੀ ਖਵਾਉ। ਬੱਚੇ ਨੂੰ ਨਿਯਮਿਤ ਕਸਰਤ ਕਰਨ ਲਈ ਬੋਲੋ। ਸੂਗਰ ਦੇ ਡਾਕਟਰ ਦੀ ਮਦਦ ਨਾਲ ਤੁਸੀਂ ਖ਼ੁਦ ਸੂਗਰ ਪੱਧਰ ਜਾਂਚ ਕਰਨਾ ਅਤੇ ਇਨਸੁਲਿਨ ਦਾ ਟੀਕਾ ਲਗਾਉਣਾ ਸਿੱਖੋ। ਇਹ ਤੁਹਾਡੇ ਬੱਚੇ ਦੀ ਸਿਹਤ ਲਈ ਬਹੁਤ ਹੀ ਜ਼ਰੂਰੀ ਹੈ।