ਨੇਲ ਪਾਲਿਸ਼ ਨਾਲ ਵੱਧਦਾ ਹੈ ਭਾਰ ?
ਹੱਥਾਂ ਨੂੰ ਸੋਹਣੇ, ਆਕਰਸ਼ਕ ਅਤੇ ਉਸ ਦੀ ਖੂਬਸੂਰਤੀ ਨੂੰ ਵਧਾਉਣ ਲਈ ਔਰਤਾਂ ਨੇਲ ਪਾਲਿਸ਼ ਲਗਾਉਂਦੀਆਂ ਹਨ ਅਤੇ ਕੀ ਤੁਸੀਂ ਜਾਣਦੇ ਹੋ ਕਿ ਨੇਲ ਪਾਲਿਸ਼ ਲਗਾਉਣਾ ਤੁਹਾਡੇ ਲਈ...
ਹੱਥਾਂ ਨੂੰ ਸੋਹਣੇ, ਆਕਰਸ਼ਕ ਅਤੇ ਉਸ ਦੀ ਖੂਬਸੂਰਤੀ ਨੂੰ ਵਧਾਉਣ ਲਈ ਔਰਤਾਂ ਨੇਲ ਪਾਲਿਸ਼ ਲਗਾਉਂਦੀਆਂ ਹਨ ਅਤੇ ਕੀ ਤੁਸੀਂ ਜਾਣਦੇ ਹੋ ਕਿ ਨੇਲ ਪਾਲਿਸ਼ ਲਗਾਉਣਾ ਤੁਹਾਡੇ ਲਈ ਕਿਸੇ ਤਰ੍ਹਾਂ ਨੁਕਸਾਨਦਾਇਕ ਸਾਬਤ ਹੋ ਸਕਦਾ ਹੈ ? ਇਹ ਖ਼ਬਰ ਖਾਸ ਉਨ੍ਹਾਂ ਦੇ ਲਈ ਹੈ, ਜੋ ਅਪਣੇ ਭਾਰ ਨੂੰ ਲੈ ਕੇ ਕਾਫ਼ੀ ਚਿੰਤਤ ਰਹਿੰਦੇ ਹਨ। ਜੀ ਹਾਂ, ਨੇਲ ਪਾਲਿਸ਼ ਲਗਾਉਣ ਨਾਲ ਤੁਹਾਡਾ ਭਾਰ ਵੱਧ ਸਕਦਾ ਹੈ।
ਅਜਿਹਾ ਅਸੀਂ ਨਹੀਂ ਸਗੋਂ ਇਕ ਅਧਿਐਨ ਕਹਿ ਰਿਹਾ ਹੈ। ਤੁਸੀਂ ਭਾਰ ਘੱਟ ਕਰਨ ਲਈ ਘੰਟਿਆਂ ਤੱਕ ਵਰਕਆਉਟ ਕਰਦੇ ਹੋ ਤਾਂ ਹੱਦ ਤੋਂ ਜ਼ਿਆਦਾ ਨੇਲ ਪਾਲਿਸ਼ ਲਗਾਉਣ ਤੋਂ ਵੀ ਜ਼ਰੂਰ ਬਚੋ। ਦਰਅਸਲ, ਨੇਲ ਪਾਲਿਸ਼ ਵਿਚ ਇਸਤੇਮਾਲ ਹੋਣ ਵਾਲਾ ਕੈਮਿਕਲ ਟ੍ਰਿਫੈਨਿਲ ਫਾਸਫੇਟ ਸਰੀਰ ਕਾਫ਼ੀ ਹੱਦ ਤੱਕ ਨੁਕਸਾਨ ਪਹੁੰਚਾਉਂਦਾ ਹੈ। ਇਸ ਨੂੰ ਟੀਪੀਐਚਪੀ ਵੀ ਕਹਿੰਦੇ ਹਨ। ਨੇਚੁਰੋਪੈਥ ਦਾ ਕਹਿਣਾ ਹੈ ਕਿ ਕਈ ਅਧਿਐਨ ਹੋਏ ਹਨ, ਜਿਨ੍ਹਾਂ ਵਿਚ ਇਹ ਗੱਲ ਸਾਹਮਣੇ ਆ ਚੁਕੀ ਹੈ ਕਿ ਨੇਲ ਪਾਲਿਸ਼ ਵਿਚ ਮੌਜੂਦ ਕੈਮਿਕਲ ਟ੍ਰਿਫੈਨਿਲ ਫਾਸਫੇਟ ਜਾਂ ਟੀਪੀਐਚਪੀ ਐਂਡੋਕ੍ਰਾਈਨ ਵਿਚ ਗਡ਼ਬਡ਼ੀ ਪੈਦਾ ਕਰ ਸਕਦਾ ਹੈ।
ਇਸ ਨਾਲ ਸਰੀਰ ਦੇ ਹਾਰਮੋਨਲ ਸਿਸਟਮ 'ਤੇ ਕਾਫ਼ੀ ਹੱਦ ਤੱਕ ਅਸਰ ਪੈਂਦਾ ਹੈ। ਅਜਿਹੇ ਵਿਚ ਭਾਰ ਤਾਂ ਵਧਦਾ ਹੀ ਹੈ, ਇਸ ਦੇ ਕਾਰਨ ਕਈ ਹੋਰ ਤਰ੍ਹਾਂ ਦੀ ਸਰੀਰਕ ਬੀਮਾਰੀਆਂ ਵੀ ਪੈਦਾ ਹੋ ਸਕਦੀਆਂ ਹਨ। ਦਿਲ ਦੀ ਸਮੱਸਿਆ ਵੱਧ ਸਕਦੀ ਹੈ। ਇਸ ਗੱਲ ਨੂੰ ਸਾਬਤ ਕਰਨ ਲਈ ਅਧਿਐਨ ਵਿਚ ਦੋ ਦਰਜਨ ਤੋਂ ਵੀ ਜ਼ਿਆਦਾ ਔਰਤਾਂ ਨੂੰ ਸ਼ਾਮਿਲ ਕੀਤਾ ਗਿਆ। ਇਨ੍ਹਾਂ ਨੂੰ ਨੇਲ ਪਾਲਿਸ਼ ਲਗਾਈ ਗਿਆ। ਨੇਲ ਪਾਲਿਸ਼ ਲਗਾਉਣ ਦੇ 10 ਤੋਂ 14 ਘੰਟਿਆਂ ਤੋਂ ਬਾਅਦ ਉਨ੍ਹਾਂ ਔਰਤਾਂ ਦੀ ਸਰੀਰ ਵਿਚ ਨੇਲ ਪਾਲਿਸ਼ 'ਚ ਵਰਤਿਆ ਜਾਣ ਵਾਲਾ ਕੈਮਿਕਲ ਟੀਪੀਐਚਪੀ ਪਾਇਆ ਗਿਆ।
ਅਧਿਐਨ ਦੇ ਅਨੁਸਾਰ, ਜੇਕਰ ਲਡ਼ਕੀਆਂ ਅਤੇ ਔਰਤਾਂ ਨੇਲ ਪਾਲਿਸ਼ ਦਾ ਘੱਟ ਇਸਤੇਮਾਲ ਕਰਨ ਤਾਂ ਕਿਸੇ ਵੀ ਤਰ੍ਹਾਂ ਦੇ ਸਰੀਰਕ ਸਮੱਸਿਆਵਾਂ ਤੋਂ ਬੱਚ ਸਕਦੀਆਂ ਹਨ। ਨੇਲ ਪਾਲਿਸ਼ ਲਗਾਉਣ ਦੇ ਕੁੱਝ ਹੀ ਦੇਰ ਬਾਅਦ ਇਸ ਵਿਚ ਮੌਜੂਦ ਕੈਮਿਕਲ ਸਰੀਰ ਦੇ ਅੰਦਰ ਪਰਵੇਸ਼ ਕਰ ਜਾਂਦਾ ਹੈ ਅਤੇ ਅਪਣਾ ਅਸਰ ਦਿਖਾਉਣ ਲਗਦਾ ਹੈ। ਇਸ ਅਧਿਐਨ ਵਿਚ ਖੋਜਕਾਰਾਂ ਨੇ ਲੱਗਭੱਗ 10 ਨੇਲ ਪਾਲਿਸ਼ਾਂ ਦਾ ਟੈਸਟ ਕੀਤਾ। ਉਨ੍ਹਾਂ ਨੇ ਪਾਇਆ ਕਿ ਉਨ੍ਹਾਂ ਵਿਚੋਂ ਕਰੀਬ 8 ਨੇਲ ਪਾਲਿਸ਼ ਵਿਚ ਨੁਕਸਾਨਦਾਇਕ ਕੈਮਿਕਲ ਟ੍ਰਿਫੈਨਿਲ ਫਾਸਫੇਟ ਮੌਜੂਦ ਸੀ।
ਫਿਰ ਮਾਹਰਾਂ ਨੇ ਇਹ ਸਿੱਟਾ ਕੱਢਿਆ ਕਿ ਨੇਲ ਪਾਲਿਸ਼ ਦਾ ਲੇਬਲ ਚੈਕ ਕਰਨ ਤੋਂ ਬਾਅਦ ਹੀ ਉਸ ਨੂੰ ਖਰੀਦਣਾ ਸਮਝਦਾਰੀ ਹੈ। ਕਦੇ ਵੀ ਕਵਾਲਿਟੀ ਨਾਲ ਸਮਝੌਤਾ ਨਹੀਂ ਕਰਨਾ ਚਾਹੀਦਾ ਹੈ। ਲੋਕਲ ਕਵਾਲਿਟੀ ਦੀ ਨੇਲ ਪਾਲਿਸ਼ ਵਿਚ ਅਜਿਹੇ ਕੈਮਿਕਲ ਜ਼ਿਆਦਾ ਰਹਿੰਦੇ ਹਨ, ਇਸ ਲਈ ਬਿਹਤਰ ਹੋਵੇਗਾ ਕਿ ਚੰਗੀ ਕਵਾਲਿਟੀ ਦਾ ਨੇਲ ਪਾਲਿਸ਼ ਲਗਾਓ।