Health News: ਜੇਕਰ ਤੁਹਾਡੇ ਸੌਂਦੇ ਸਮੇਂ ਚੜ੍ਹਦੀ ਹੈ ਨਾੜ ਤਾਂ ਖਾਉ ਇਹ ਚੀਜ਼ਾਂ, ਹੋਣਗੇ ਫ਼ਾਇਦੇ

ਏਜੰਸੀ

ਜੀਵਨ ਜਾਚ, ਸਿਹਤ

Health News: ਅੱਜ ਅਸੀਂ ਤੁਹਾਨੂੰ ਨਾੜ ਚੜ੍ਹਨ ਦੇ ਮੁੱਖ ਕਾਰਨ ਬਾਰੇ ਦਸਾਂਗੇ:

If you have heartburn while you are sleeping then eat these things, there will be benefits

 

Health News:  ਸਰੀਰ ਵਿਚ ਪੋਸ਼ਕ ਤੱਤਾਂ ਦੀ ਕਮੀ ਕਾਰਨ ਬਹੁਤ ਸਾਰੀਆਂ ਬੀਮਾਰੀਆਂ ਹੋ ਜਾਂਦੀਆਂ ਹਨ, ਜਿਨ੍ਹਾਂ ਵਿਚੋਂ ਕਈ ਬੀਮਾਰੀਆਂ ਬਹੁਤ ਗੰਭੀਰ ਹੁੰਦੀਆਂ ਹਨ। ਇਸ ਪਿੱਛੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਗ਼ਲਤ ਖਾਣ-ਪੀਣ ਅਤੇ ਤਣਾਅ। ਕਈ ਵਾਰ ਇਹ ਛੋਟੀਆਂ-ਛੋਟੀਆਂ ਸਮੱਸਿਆਵਾਂ ਵੀ ਇਨਸਾਨ ਲਈ ਚਿੰਤਾ ਦਾ ਕਾਰਨ ਬਣ ਜਾਂਦੀਆਂ ਹਨ, ਜਿਨ੍ਹਾਂ ਵਿਚੋਂ ਇਕ ਸਮੱਸਿਆ ਹੈ ਸੌਂਦੇ ਸਮੇਂ ਨਾੜ ਦਾ ਚੜ੍ਹ ਜਾਣਾ। ਇਹ ਸਮੱਸਿਆ ਦੇਖਣ ਵਿਚ ਛੋਟੀ ਲਗਦੀ ਹੈ ਪਰ ਜਦੋਂ ਨਾੜ ਚੜ੍ਹਦੀ ਹੈ ਤਾਂ ਕਾਫ਼ੀ ਦਰਦ ਹੁੰਦਾ ਹੈ। ਸਰੀਰ ਵਿਚ ਸੌਂਦੇ ਸਮੇਂ ਨਾੜ ਚੜ੍ਹ ਜਾਣਾ ਇਕ ਆਮ ਸਮੱਸਿਆ ਹੈ। ਇਹ ਸਰੀਰ ਵਿਚ ਕੁੱਝ ਪੋਸ਼ਕ ਤੱਤਾਂ ਦੀ ਘਾਟ ਕਾਰਨ ਹੁੰਦਾ ਹੈ।

ਅੱਜ ਅਸੀਂ ਤੁਹਾਨੂੰ ਨਾੜ ਚੜ੍ਹਨ ਦੇ ਮੁੱਖ ਕਾਰਨ ਬਾਰੇ ਦਸਾਂਗੇ:

ਸਰੀਰ ਵਿਚ ਵਿਟਾਮਿਨ-ਸੀ ਦੀ ਘਾਟ ਕਈ ਸਮੱਸਿਆਵਾਂ ਦਾ ਕਾਰਨ ਬਣਦਾ ਹੈ। ਵਿਟਾਮਿਨ-ਸੀ ਦੀ ਘਾਟ ਸਰਦੀ ਅਤੇ ਜ਼ੁਕਾਮ ਜਿਹੀਆਂ ਸਮੱਸਿਆਵਾਂ ਦੇ ਨਾਲ-ਨਾਲ ਅੱਖਾਂ ’ਤੇ ਕਾਲੇ ਘੇਰਿਆਂ ਦਾ ਮੁੱਖ ਕਾਰਨ ਹੈ। ਵਿਟਾਮਿਨ-ਸੀ ਸਰੀਰ ਵਿਚ ਲਚਕੀਲੇਪਣ ਬਣਾਈ ਰੱਖਣ ਲਈ ਮਦਦ ਕਰਦਾ ਹੈ। ਵਿਟਾਮਿਨ ਸੀ ਸਾਡੇ ਸਰੀਰ ਵਿਚ ਖ਼ੂਨ ਦੀਆਂ ਕੋਸ਼ਿਕਾਵਾਂ ਨੂੰ ਵੀ ਮਜ਼ਬੂਤ ਬਣਾਉਣ ਵਿਚ ਮਦਦ ਕਰਦਾ ਹੈ ਜਿਸ ਨਾਲ ਸਾਡੀ ਚਮੜੀ ਠੀਕ ਰਹਿੰਦੀ ਹੈ। ਇਹੀ ਕਾਰਨ ਹੈ ਜਦੋਂ ਸਾਡੇ ਸਰੀਰ ’ਚ ਖ਼ੂਨ ਦੀਆਂ ਕੋਸ਼ਿਕਾਵਾਂ ਮਜ਼ਬੂਤ ਨਹੀਂ ਹੁੰਦੀਆਂ ਤਾਂ ਨਾੜਾਂ ਕਮਜ਼ੋਰ ਹੋ ਜਾਂਦੀਆਂ ਹਨ ਅਤੇ ਨਾੜ ਚੜ੍ਹਨ ਦੀ ਸਮੱਸਿਆ ਹੋ ਜਾਂਦੀ ਹੈ। ਇਸ ਲਈ ਫ਼ਲ, ਨਿੰਬੂ, ਟਮਾਟਰ, ਪਾਲਕ, ਪੱਤਾ ਗੋਭੀ, ਬਰੋਕਲੀ ਅਤੇ ਹਰੀਆਂ ਪੱਤੇਦਾਰ ਸਬਜ਼ੀਆਂ ਦਾ ਸੇਵਨ ਵੱਧ ਤੋਂ ਵੱਧ ਕਰੋ ।

ਸਰੀਰ ਵਿਚ ਆਇਰਨ ਦੀ ਘਾਟ ਕਾਰਨ ਵੀ ਸੌਂਦੇ ਸਮੇਂ ਨਾੜ ਚੜ੍ਹ ਜਾਂਦੀ ਹੈ। ਜੇਕਰ ਤੁਹਾਡੇ ਨਾਲ ਇਸ ਤਰ੍ਹਾਂ ਵਾਰ-ਵਾਰ ਹੁੰਦਾ ਹੈ ਤਾਂ ਸਰੀਰ ਵਿਚ ਆਇਰਨ ਦੀ ਘਾਟ ਹੋ ਸਕਦੀ ਹੈ। ਆਇਰਨ ਦੀ ਘਾਟ ਪੂਰਾ ਕਰਨ ਲਈ ਆਇਰਨ ਯੁਕਤ ਸਪਲੀਮੈਂਟ ਅਤੇ ਖਾਣੇ ਦਾ ਸੇਵਨ ਕਰ ਸਕਦੇ ਹੋ। ਸਰੀਰ ਵਿਚ ਆਇਰਨ ਦੀ ਘਾਟ ਹੋਣ ਦੇ ਨਾਲ ਨਾੜ ਚੜ੍ਹਨ ਲਗਦੀ ਹੈ। ਆਇਰਨ ਦੀ ਘਾਟ ਨਾਲ ਸਰੀਰ ਵਿਚ ਕੋਸ਼ਿਕਾਵਾਂ ਨੂੰ ਪੂਰੀ ਮਾਤਰਾ ਵਿਚ ਆਕਸੀਜਨ ਨਹੀਂ ਮਿਲਦੀ, ਜਿਸ ਕਾਰਨ ਨਾੜ ਚੜ੍ਹ ਜਾਂਦੀ ਹੈ । ਆਇਰਨ ਦੀ ਘਾਟ ਪੂਰੀ ਕਰਨ ਲਈ ਹਰੀਆਂ ਪੱਤੇਦਾਰ ਸਬਜ਼ੀਆਂ, ਪਾਲਕ, ਬੀਨਸ, ਦਾਲ, ਨਾਟਸ, ਬ੍ਰਾਊਨ ਰਾਈਸ, ਡਰਾਈਫਰੂਟਸ ਅਤੇ ਸੇਬ ਜ਼ਿਆਦਾ ਤੋਂ ਜ਼ਿਆਦਾ ਖਾਉ।

ਸੌਂਦੇ ਸਮੇਂ ਨਾੜ ਚੜ੍ਹਨ ਦਾ ਮੁੱਖ ਕਾਰਨ ਸਰੀਰ ’ਚ ਖ਼ੂਨ ਦੀ ਘਾਟ ਦਾ ਵੀ ਹੋ ਸਕਦਾ ਹੈ। ਸਰੀਰ ’ਚ ਖ਼ੂਨ ਦੀ ਘਾਟ ਹੋਣ ਨਾਲ ਬਲੱਡ ਸਰਕੁਲੇਸ਼ਨ ਸਹੀ ਤਰੀਕੇ ਨਾਲ ਨਹੀਂ ਹੋ ਪਾਉਂਦਾ, ਜਿਸ ਕਾਰਨ ਅੰਗਾਂ ਵਿਚ ਨਾੜ ਚੜ੍ਹਨ ਲਗਦੀ ਹੈ। ਸਾਡੇ ਸਰੀਰ ਵਿਚ ਮੌਜੂਦ ਖ਼ੂਨ ਕੋਸ਼ਿਕਾਵਾਂ ਵਿਚ ਮੌਜੂਦ ਹੀਮੋਗਲੋਬਿਨ ਸਰੀਰ ਦੇ ਅਲੱਗ-ਅਲੱਗ ਅੰਗਾਂ ਤਕ ਆਕਸੀਜਨ ਪਹੁੰਚਾਉਂਦਾ ਹੈ । ਖ਼ੂਨ ਦੀ ਘਾਟ ਪੂਰੀ ਕਰਨ ਲਈ ਚੁਕੰਦਰ, ਅੰਬ, ਅੰਗੂਰ, ਸੇਬ, ਅਮਰੂਦ, ਹਰੀਆਂ ਸਬਜ਼ੀਆਂ, ਨਾਰੀਅਲ, ਤੁਲਸੀ, ਤਿਲ, ਪਾਲਕ, ਗੁੜ ਅਤੇ ਅੰਡੇ ਦਾ ਸੇਵਨ ਵੱਧ ਤੋਂ ਵੱਧ ਕਰੋ ।