ਨਸ਼ਿਆਂ ਦੀ ਗ੍ਰਿਫਤ ਵਿੱਚ ਆਉਣ ਵਾਲੇ ਬੱਚਿਆਂ ਦੀਆਂ ਕੁਝ ਨਿਸ਼ਾਨੀਆਂ

ਏਜੰਸੀ

ਜੀਵਨ ਜਾਚ, ਸਿਹਤ

ਆਮ ਤੌਰ ਤੇ ਉਪਲਬਧ ਦਵਾਈਆਂ, ਉਹਨਾਂ ਦੇ ਗੁਪਤ ਨਾਵਾਂ ਅਤੇ ਨਸ਼ੀਲੇ ਸਾਜ਼ੋ-ਸਮਾਨ ਬਾਰੇ ਮਾਂ-ਬਾਪ ਨੂੰ ਨਿਗਾਹ ਰੱਖਣੀ ਚਾਹੀਦੀ ਹੈ।

Some signs of drug addiction in children

 

ਅੱਜ ਕੱਲ੍ਹ ਦੇ ਭੱਜ-ਨੱਠ ਨਾਲ ਭਰੇ ਜੀਵਨ ਵਿੱਚ ਮਾਂ-ਬਾਪ ਨੂੰ ਦਿਨ ਪ੍ਰਤੀ ਦਿਨ ਵਧੇਰੇ ਚੁਣੌਤੀਆਂ ਮਿਲ ਰਹੀਆਂ ਹਨ। ਸਭ ਤੋਂ ਵੱਡਾ ਡਰ ਜੋ ਅੱਜ ਦੇ ਮਾਂ-ਬਾਪ ਨੂੰ ਸਤਾ ਰਿਹਾ ਹੈ ਉਹ ਹੈ ਨੌਜਵਾਨਾਂ ਦਾ ਨਸ਼ਿਆਂ ਪ੍ਰਤੀ ਵਧ ਰਿਹਾ ਰੁਝਾਨ।  

ਸਰਕਾਰੀ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਭਾਰਤ ਵਿਚ ਤਕਰੀਬਨ 20 ਫੀਸਦੀ ਨਸ਼ੇੜੀ 21 ਸਾਲ ਤੋਂ ਘੱਟ ਉਮਰ ਦੇ ਹਨ। ਏਮਸ ਅਤੇ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਕਰਵਾਏ ਗਏ ਇਕ ਤਾਜ਼ਾ ਸਰਵੇਖਣ ਤੋਂ ਖੁਲਾਸਾ ਹੋਇਆ ਹੈ ਕਿ ਦਿੱਲੀ ਵਿਚ 70 ਲੱਖ ਬੱਚੇ ਸੁੰਘਣ ਵਾਲਾ ਨਸ਼ਾ, ਤੰਬਾਕੂ ਜਾਂ ਗਾਂਜੇ ਦਾ ਨਸ਼ਾ ਕਰਦੇ ਹਨ।

ਹੈਰਾਨੀ ਦੀ ਗੱਲ ਹੈ ਕਿ ਸੁਪਰੀਮ ਕੋਰਟ ਦੇ 2016 ਦੇ ਦਿਸ਼ਾ-ਨਿਰਦੇਸ਼ਾਂ ਦੇ ਬਾਵਜੂਦ, ਸਕੂਲਾਂ 'ਤੇ ਜਾ ਰਹੇ ਬੱਚਿਆਂ ਵਿਚ ਅਲਕੋਹਲ ਅਤੇ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਕਰਨ ਵਾਲੇ ਕੌਮੀ ਕਾਰਜ ਯੋਜਨਾ ਤਿਆਰ ਕਰਨ ਦੇ ਬਾਵਜੂਦ ਇਸ ਸਬੰਧ ਵਿਚ ਸਿਆਸੀ ਨੁਮਾਇੰਦਿਆਂ ਜਾਂ ਵਿੱਦਿਅਕ ਸੰਸਥਾਵਾਂ ਨੇ ਅਜੇ ਤੱਕ ਕੋਈ ਵੀ ਪਹਿਲਕਦਮੀ ਨਹੀਂ ਕੀਤੀ।  

ਇਕ ਅਧਿਐਨ ਵਿੱਚ ਖੁਲਾਸਾ ਹੋਇਆ ਹੈ ਕਿ ਭਾਰਤ ਵਿਚ ਸਿਰਫ 5% ਬਾਲਗਾਂ ਨੂੰ ਹੀ ਨਸ਼ੇ ਦਾ ਲਈ ਇਲਾਜ ਮਿਲ ਗਿਆ ਹੈ, ਅਤੇ ਉਹਨਾਂ ਨੂੰ ਔਸਤ ਤੌਰ 'ਤੇ, ਨਸ਼ਾ ਕਰਨ ਦੇ ਤਕਰੀਬਨ 5 ਸਾਲਾਂ ਬਾਅਦ ਇਹ ਇਲਾਜ ਅਤੇ ਸਲਾਹ-ਮਸ਼ਵਰਾ ਹਾਸਿਲ ਹੋਇਆ।
ਇੱਕ ਨਸ਼ੇ ਵਿੱਚ ਗ੍ਰਸਤ ਨੌਜਵਾਨ ਦੇ ਆਮ ਸੰਕੇਤਕ ਲੱਛਣਾਂ ਵਿੱਚ ਸ਼ਾਮਲ ਹਨ -

1.  ਲਾਲੀ ਅਤੇ ਸੁਸਤੀ ਨਾਲ ਭਰਪੂਰ ਅੱਖਾਂ
2.   ਸਾਥੀ ਵਿਦਿਆਰਥੀਆਂ ਤੋਂ ਦੂਰੀ
3.   ਅਚਾਨਕ ਭਾਰ ਘਟਣਾ
4.   ਬਹੁਤ ਜ਼ਿਆਦਾ ਜਾਂ ਘੱਟ ਨੀਂਦ
5.   ਲਾਇਲਾਜ ਪੁਰਾਣੀ ਖਾਂਸੀ
6.   ਅਕਸਰ ਪੀਲਾ ਪੈ ਜਾਂਦਾ ਚਿਹਰਾ
7.   ਨਾ ਸਮਝ ਆਉਣ ਵਾਲੀਆਂ ਸੱਟਾਂ

*  ਬੱਚਿਆਂ ਦੇ ਸੁਭਾਅ ਵਿੱਚ ਅਚਾਨਕ ਤਬਦੀਲੀ ਚਿੰਤਾ ਦਾ ਕਾਰਨ ਹੈ -
ਬਚਪਨ ਦੇ ਦੋਸਤਾਂ ਨੂੰ ਛੱਡਣਾ ਅਤੇ ਨਵੇਂ ਦੋਸਤ ਬਣਾਉਣਾ ਕਿਸ਼ੋਰਾਂ ਵਿੱਚ ਕਾਫੀ ਆਮ ਹੁੰਦਾ ਹੈ, ਪਰ ਜੇਕਰ ਬੱਚਾ ਰੋਜ਼ਾਨਾ ਜੀਵਨ ਦੇ ਆਮ ਤਰੀਕਿਆਂ ਤੋਂ ਵੱਖ ਹੋ ਰਿਹਾ ਹੈ ਤਾਂ ਅਜਿਹੇ ਪੜਾਅ ਨਸ਼ਿਆਂ ਨਾਲ ਜੁੜੇ ਹੋ ਸਕਦੇ ਹਨ।  

*   ਸਮਾਜਿਕ ਗਤੀਵਿਧੀਆਂ ਨੂੰ ਛੱਡਣਾ
ਸਮਾਜਿਕ ਗਤੀਵਿਧੀਆਂ, ਸ਼ੌਕ, ਕਸਰਤ ਜਾਂ ਖੇਡਾਂ ਵਿੱਚ ਦਿਲਚਸਪੀ ਨੂੰ ਤਿਆਗਣਾ ਨੋਟਿਸ ਕੀਤਾ ਜਾਣਾ ਚਾਹੀਦਾ ਹੈ।  

*  ਪਰਿਵਾਰਕ ਰਿਸ਼ਤਿਆਂ ਤੋਂ ਦੂਰ ਹੋਣਾ
ਇਕੱਲੇਪਣ, ਆਪਸੀ ਗੱਲਬਾਤ ਦੀ ਕਮੀ, ਇਕੱਲੇਪਣ ਵਿੱਚ ਵਧੇਰੇ ਵਿਚਰਨਾ, ਦਰਵਾਜ਼ੇ ਬੰਦ ਰੱਖਣਾ ਅਤੇ ਅੱਖਾਂ ਚੁਰਾਉਣਾ ਨਸ਼ਿਆਂ ਨਾਲ ਜੁੜਨ ਦੀਆਂ ਨਿਸ਼ਾਨੀਆਂ ਹੋ ਸਕਦੀਆਂ ਹਨ।  

*  ਰਵੱਈਏ ਵਿੱਚ ਤਬਦੀਲੀ
ਜਿਹੜੇ ਨੌਜਵਾਨ ਨਸ਼ਿਆਂ ਦੀ ਦੁਰਵਰਤੋਂ ਕਰਦੇ ਹਨ ਉਹਨਾਂ ਦੇ ਸੁਭਾਅ ਵਧੇਰੇ ਅਸਥਿਰ ਜਾਂ ਨਾਟਕੀ ਹੋ ਸਕਦੇ ਹਨ। ਅਜਿਹਾ ਬੱਚਾ ਜ਼ਿਆਦਾ ਚਿੜਚਿੜਾ, ਅਪਮਾਨਜਨਕ ਬੋਲੀ ਬੋਲਦਾ, ਜਾਂ ਹਿੰਸਕ ਵੀ ਹੋ ਸਕਦਾ ਹੈ। ਜੇਕਰ ਬੱਚਾ ਸਵੇਰ ਸਮੇਂ ਬੇਚੈਨ ਅਤੇ ਸ਼ਾਮ ਨੂੰ ਸ਼ਾਂਤ ਰਹਿੰਦਾ ਹੈ ਤਾਂ ਇਹ ਨਸ਼ੇ ਦੇ ਲੱਛਣ ਹੋ ਸਕਦੇ ਹਨ।

ਆਮ ਤੌਰ ਤੇ ਉਪਲਬਧ ਦਵਾਈਆਂ, ਉਹਨਾਂ ਦੇ ਗੁਪਤ ਨਾਵਾਂ ਅਤੇ ਨਸ਼ੀਲੇ ਸਾਜ਼ੋ-ਸਮਾਨ ਬਾਰੇ ਮਾਂ-ਬਾਪ ਨੂੰ ਨਿਗਾਹ ਰੱਖਣੀ ਚਾਹੀਦੀ ਹੈ।  

ਜੇਕਰ ਕਦੇ ਬੱਚੇ ਨੂੰ ਤੁਸੀਂ ਬਰਫ਼, ਬੂਮਰ ਜਾਂ ਆਂਟੀ ਹੇਜ਼ਲ ਬਾਰੇ ਗੱਲ ਕਰਦੇ ਸੁਣੋ ਤਾਂ ਚੌਂਕੰਨੇ ਹੋ ਜਾਉ। ਕੀ ਤੁਹਾਨੂੰ ਪਤਾ ਹੈ ਕਿ ਇਹ ਕੋਕੀਨ, ਐੱਲ. ਐੱਸ. ਡੀ. ਅਤੇ ਹੈਰੋਇਨ ਲਈ ਆਮ ਤੌਰ 'ਤੇ ਪ੍ਰਚਲਿਤ ਕੋਡ ਨਾਂਅ ਹਨ ?

ਭਾਰਤ ਵਿਚ ਨੌਜਵਾਨਾਂ ਵਿਚ ਨਸ਼ੀਲੇ ਪਦਾਰਥਾਂ ਦੀ ਵਰਤੋਂ ਬਾਰੇ ਅਧਿਐਨ ਕਰਨ ਵਾਲੀ ਇਕ ਪ੍ਰਮੁੱਖ ਗ਼ੈਰ ਸਰਕਾਰੀ ਸੰਸਥਾ ਨੇ ਇਹ ਸਿੱਟਾ ਕੱਢਿਆ ਹੈ ਪੰਜ ਸਭ ਤੋਂ ਜ਼ਿਆਦਾ ਮਿਲਦੇ ਨਸ਼ੇ ਦੀਆਂ ਕਿਸਮਾਂ ਹੈਰੋਇਨ, ਅਫੀਮ, ਸ਼ਰਾਬ, ਕੈਨਾਬਿਸ ਅਤੇ ਪ੍ਰੋਪੋਸੀਫੇਨ ਹਨ ਜਿਹੜੇ ਨੌਜਵਾਨਾਂ ਨੂੰ ਗ੍ਰਿਫਤ ਵਿੱਚ ਲੈ ਰਹੇ ਹਨ।
ਇਹਨਾਂ ਨਸ਼ੀਲੀਆਂ ਦਵਾਈਆਂ ਤੋਂ ਇਲਾਵਾ, ਬੱਚਿਆਂ ਨੂੰ ਤੰਬਾਕੂ ਵੀ ਬੁਰੀ ਤਰਾਂ ਨਾਲ ਜਕੜ ਰਿਹਾ ਹੈ। ਸੂਬਾਈ ਪੱਧਰ 'ਤੇ ਕੀਤੇ ਗਏ ਸਰਵੇਖਣ ਤੋਂ ਪਤਾ ਲੱਗਾ ਹੈ ਕਿ ਭਾਰਤ ਵਿੱਚ 2 ਕਰੋੜ ਬੱਚੇ ਹਰ ਸਾਲ ਤੰਬਾਕੂ ਦੀ ਲਤ ਦੇ ਸ਼ਿਕਾਰ ਹੁੰਦੇ ਹਨ ਅਤੇ ਤਕਰੀਬਨ ਹਰ ਰੋਜ਼ 55,000 ਬੱਚਿਆਂ ਦੀ ਇਹ ਲੱਤ ਲੱਗ ਰਹੀ ਹੈ।

2014 ਵਿੱਚ, ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਏਮਜ਼) ਨੇ ਨੈਸ਼ਨਲ ਡਰੱਗ ਡਿਪੈਂਡੈਂਸ ਟਰੀਟਮੈਂਟ ਸੈਂਟਰ (ਐਨ.ਡੀ.ਡੀ.ਟੀ.ਸੀ.) ਦੇ ਨਾਲ ਇੱਕ ਰਿਪੋਰਟ ਜਾਰੀ ਕੀਤੀ ਸੀ ਜਿਸ ਵਿੱਚ ਇੱਕ 4024 ਬੱਚਿਆਂ 'ਤੇ ਸਰਵੇਖਣ ਕੀਤਾ ਗਿਆ ਸੀ ਅਤੇ ਨਤੀਜੇ ਅਨੁਸਾਰ 83.2% ਤੰਬਾਕੂ ਦੀ ਵਰਤੋਂ ਕਰ ਚੁੱਕੇ ਸੀ, 67.7% ਸ਼ਰਾਬ, 35.4% ਕੈਨਾਬਿਸ ਦੀ ਵਰਤੋਂ ਅਤੇ 34.7% ਗੂੰਦ ਅਤੇ ਸੁੰਘਣ ਵਾਲੇ ਤਰਲ ਪਦਾਰਥ ਦਾ ਨਸ਼ਾ ਕਰ ਚੁੱਕੇ ਸਨ।

ਜਿੰਨਾ ਜ਼ਿਆਦਾ ਅਸੀਂ ਆਪਣੇ ਬੱਚਿਆਂ ਨਾਲ ਨਸ਼ਿਆਂ ਦੀ ਲਤ ਅਤੇ ਇਸਦੇ ਦੁਰਪ੍ਰਭਾਵਾਂ ਬਾਰੇ ਗੱਲ ਕਰਨ ਤੋਂ ਦੂਰ ਰਹਿੰਦੇ ਹਾਂ ਜਾਂ ਸਾਡੇ ਸਕੂਲਾਂ ਵਿੱਚ ਨਸ਼ਾਖੋਰੀ ਬਾਰੇ ਜਾਗਰੂਕਤਾ ਵਾਲੇ ਪ੍ਰੋਗਰਾਮਾਂ ਦੀ ਅਣਹੋਂਦ ਨੂੰ ਨਜ਼ਰਅੰਦਾਜ਼ ਕਰਦੇ ਹਾਂ, ਉੱਨਾ ਹੀ ਅਸੀਂ ਨਸ਼ੇ ਦੀ ਮਹਾਮਾਰੀ ਦੇ ਫੈਲਣ ਵਿੱਚ ਯੋਗਦਾਨ ਪਾਉਂਦੇ ਹਾਂ। ਗੱਲ ਸਮਝਣ ਵਾਲੀ ਹੈ ਕਿ ਨਸ਼ਾ ਇੱਕ ਅਜਿਹੀ ਜੇਲ੍ਹ ਹੈ ਜਿੱਥੇ ਤਾਲਾ ਅੰਦਰਲੇ ਪਾਸੇ ਹੀ ਲੱਗਿਆ ਹੋਇਆ ਹੈ।