ਪਾਣੀ ਪੀਣ ਦਾ ਸਹੀ ਤਰੀਕਾ ਅਤੇ ਇਸ ਦੇ ਫ਼ਾਇਦੇ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਸਵੇਰੇ ਉਠਦਿਆਂ ਹੀ 4 ਗਲਾਸ ਪਾਣੀ ਪੀਉ।

water

ਮੁਹਾਲੀ: ਚੰਗੀ ਸਿਹਤ ਲਈ ਸੱਭ ਤੋਂ ਜ਼ਿਆਦਾ ਜ਼ਰੂਰੀ ਚੀਜ਼ ਪਾਣੀ ਹੈ ਪਰ ਕੀ ਤੁਹਾਨੂੰ ਇਹ ਪਤਾ ਹੈ ਕਿ ਪਾਣੀ ਪੀਣ ਦਾ ਵੀ ਇਕ ਤਰੀਕਾ ਅਤੇ ਸਮਾਂ ਹੁੰਦਾ ਹੈ? ਪਾਣੀ ਦੀ ਸਹੀ ਮਾਤਰਾ ਦਾ ਸੇਵਨ ਤੁਹਾਡੀ ਉਮਰ ਅਤੇ ਬੁੱਧੀ ਦੋਹਾਂ ਨੂੰ ਵਧਾ ਸਕਦਾ ਹੈ। ਸਵੇਰੇ ਉਠ ਕੇ ਪਾਣੀ ਪੀਣ ਦੇ ਫ਼ਾਇਦਿਆਂ ਦੀ ਸੂਚੀ ਬਹੁਤ ਲੰਮੀ ਹੈ।

ਪਾਣੀ ਪੀਣ ਨਾਲ ਤੁਸੀਂ ਕਈ ਬਿਮਾਰੀਆਂ ਤੋਂ ਛੁਟਕਾਰਾ ਪਾ ਸਕਦੇ ਹੋ ਜਿਵੇਂ ਕਿ-ਸਿਰਦਰਦ, ਸਰੀਰ ਦਾ ਦਰਦ, ਦਿਲ ਦੇ ਰੋਗ, ਗਠੀਆ, ਮਿਰਗੀ, ਮੋਟਾਪਾ, ਕਫ਼ ਦੀ ਖਾਂਸੀ, ਦਮਾ, ਟੀ.ਬੀ., ਗੁਰਦਿਆਂ ਦੇ ਰੋਗ, ਉਲਟੀਆਂ, ਸ਼ੂਗਰ, ਕਬਜ਼, ਅੱਖਾਂ ਦੇ ਰੋਗ, ਕੰਨ ਅਤੇ ਨੱਕ ਦੇ ਰੋਗ। ਇਨ੍ਹਾਂ ਵਿਚ ਕੁੱਝ ਰੋਗ ਸਵੇਰੇ ਉਠ ਕੇ ਪਾਣੀ ਪੀਣ ਨਾਲ ਠੀਕ ਹੋ ਜਾਂਦੇ ਹਨ। ਸਵੇਰੇ ਉਠਦਿਆਂ ਹੀ 4 ਗਲਾਸ ਪਾਣੀ ਪੀਉ।

ਇਸ ਤੋਂ  ਬਾਅਦ ਤੁਸੀਂ ਅਪਣੇ ਦੰਦਾਂ ਨੂੰ ਬਰੱਸ਼ ਕਰ ਲਵੋ। ਬਰੱਸ਼ ਕਰਨ ਮਗਰੋਂ ਤੁਸੀਂ 45 ਮਿੰਟਾਂ ਤਕ ਕੁੱਝ ਵੀ ਖਾਣਾ-ਪੀਣਾ ਨਹੀਂ। 45 ਮਿੰਟਾਂ ਮਗਰੋਂ ਤੁਸੀਂ ਅਪਣਾ ਨਾਸ਼ਤਾ ਜਾਂ ਚਾਹ ਕਾਫ਼ੀ ਲੈ ਸਕਦੇ ਹੋ ਅਤੇ ਅਗਲੇ 2 ਘੰਟਿਆਂ ਲਈ ਕੁੱਝ ਵੀ ਸੇਵਨ ਨਾ ਕਰੋ ਅਤੇ ਇਹੀ ਤਰੀਕਾ ਅਪਣੇ ਦੁਪਹਿਰ ਅਤੇ ਰਾਤ ਦੇ ਖਾਣੇ ਸਮੇਂ ਅਪਣਾਉ। ਇਸ ਤਰੀਕੇ ਨਾਲ ਤੁਸੀਂ ਬਹੁਤ ਜਲਦੀ ਬਲੱਡ ਪ੍ਰੈਸ਼ਰ, ਕਬਜ਼, ਕੈਂਸਰ, ਟੀ.ਬੀ ਵਰਗੀਆਂ ਬਿਮਾਰੀਆਂ ਤੋਂ ਛੁਟਕਾਰਾ ਪਾ ਸਕੋਗੇ।