ਢਿੱਡ ’ਚ ਹੋਣ ਵਾਲੀ ਗਰਮੀ ਤੋਂ ਪ੍ਰੇਸ਼ਾਨ ਲੋਕ ਇਹ ਘਰੇਲੂ ਨੁਸਖ਼ੇ ਅਪਣਾਉਣ
ਕਾਰਨ -ਤੇਜ਼ ਮਿਰਚ ਮਸਾਲੇ ਵਾਲਾ ਖਾਣਾ ਖਾਣਾ, ਪੇਨ ਕਿਲਰ ਅਤੇ ਦਵਾਈਆਂ ਦਾ ਜ਼ਿਆਦਾ ਸੇਵਨ ਕਰਨਾ, ਸਹੀ ਸਮੇਂ ਤੇ ਖਾਣਾ ਨਾ ਖਾਣਾ, ਚਾਹ ਅਤੇ ਕੌਫ਼ੀ ਦਾ ਜ਼ਿਆਦਾ ਸੇਵਨ ਕਰਨਾ।
ਗਰਮੀ ਦੇ ਮੌਸਮ ਵਿਚ ਅਸੀਂ ਕਈ ਵਾਰ ਅਜਿਹੀਆਂ ਚੀਜ਼ਾਂ ਦਾ ਸੇਵਨ ਕਰ ਲੈਂਦੇ ਹਾਂ ਜਿਨ੍ਹਾਂ ਨਾਲ ਸਾਡੇ ਢਿੱਡ ਵਿਚ ਗਰਮੀ ਅਤੇ ਜਲਣ ਦੀ ਸਮੱਸਿਆ ਹੋ ਜਾਂਦੀ ਹੈ। ਇਸ ਸਮੱਸਿਆ ਨੂੰ ਅਸੀਂ ਸਾਧਾਰਣ ਸਮਝ ਕੇ ਨਜ਼ਰਅੰਦਾਜ਼ ਕਰ ਦਿੰਦੇ ਹਾਂ। ਜੇਕਰ ਇਹ ਸਮੱਸਿਆ ਵਧ ਜਾਵੇ, ਤਾਂ ਇਹ ਗੰਭੀਰ ਵੀ ਹੋ ਸਕਦੀ ਹੈ। ਇਸ ਲਈ ਢਿੱਡ ਵਿਚ ਗਰਮੀ ਅਤੇ ਜਲਣ ਹੋਣ ’ਤੇ ਇਸ ਦਾ ਸਮੇਂ ਸਿਰ ਇਲਾਜ ਕਰਨਾ ਜ਼ਰੂਰੀ ਹੁੰਦਾ ਹੈ। ਢਿੱਡ ਵਿਚ ਗਰਮੀ ਹੋਣ ’ਤੇ ਐਸਿਡ ਬਣਦਾ ਹੈ ਜਿਸ ਨਾਲ ਢਿੱਡ ਵਿਚ ਗੈਸ ਦਰਦ ਅਤੇ ਜਲਣ ਦੀ ਸਮੱਸਿਆ ਹੋਣੀ ਸ਼ੁਰੂ ਹੋ ਜਾਂਦੀ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਢਿੱਡ ਵਿਚ ਗਰਮੀ ਹੋਣ ਦੇ ਮੁੱਖ ਕਾਰਨ ਅਤੇ ਰਾਹਤ ਪਾਉਣ ਲਈ ਅਸਰਦਾਰ ਘਰੇਲੂ ਨੁਸਖ਼ੇ ਦਸਾਂਗੇ:
ਢਿੱਡ ਵਿਚ ਗਰਮੀ ਹੋਣ ਦੇ ਮੁੱਖ ਕਾਰਨ: ਤੇਜ਼ ਮਿਰਚ ਮਸਾਲੇ ਵਾਲਾ ਖਾਣਾ ਖਾਣਾ, ਪੇਨ ਕਿਲਰ ਅਤੇ ਦਵਾਈਆਂ ਦਾ ਜ਼ਿਆਦਾ ਸੇਵਨ ਕਰਨਾ, ਸਹੀ ਸਮੇਂ ਤੇ ਖਾਣਾ ਨਾ ਖਾਣਾ, ਚਾਹ ਅਤੇ ਕੌਫ਼ੀ ਦਾ ਜ਼ਿਆਦਾ ਸੇਵਨ ਕਰਨਾ।
ਢਿੱਡ ਵਿਚ ਗਰਮੀ ਹੋਣ ਦੇ ਮੁੱਖ ਲੱਛਣ: ਸੀਨੇ ਵਿਚ ਵਾਰ ਵਾਰ ਜਲਣ ਮਹਿਸੂਸ ਹੋਣੀ, ਸਾਹ ਲੈਣ ਵਿਚ ਪ੍ਰੇਸ਼ਾਨੀ ਹੋਣੀ, ਮੂੰਹ ਵਿਚ ਖੱਟਾ ਪਾਣੀ ਆਉਣਾ ਅਤੇ ਖੱਟੇ ਡਕਾਰ ਆਉਣਾ, ਘਬਰਾਹਟ ਅਤੇ ਉਲਟੀ ਜਿਹਾ ਮਹਿਸੂਸ ਹੋਣਾ, ਢਿੱਡ ਵਿਚ ਦਰਦ, ਗਲੇ ਵਿਚ ਦਰਦ ਅਤੇ ਜਲਣ ਮਹਿਸੂਸ ਹੋਣੀ, ਢਿੱਡ ਫੁਲਣਾ ਅਤੇ ਕਬਜ਼ ਰਹਿਣੀ, ਸਿਰਦਰਦ ਹੋਣਾ ਅਤੇ ਗੈਸ ਬਣਨੀ।
ਢਿੱਡ ਨੂੰ ਰਾਹਤ ਅਤੇ ਠੰਢਾ ਰੱਖਣ ਲਈ ਇਨ੍ਹਾਂ ਘਰੇਲੂ ਨੁਸਖ਼ਿਆਂ ਦੀ ਕਰੋ ਵਰਤੋਂ:
- ਆਯੂਰਵੇਦ ਅਨੁਸਾਰ ਰੋਜ਼ਾਨਾ ਤੁਲਸੀ ਦੇ ਪੱਤਿਆਂ ਦਾ ਸੇਵਨ ਕਰਨ ਨਾਲ ਢਿੱਡ ਵਿਚ ਐਸਿਡ ਦੀ ਮਾਤਰਾ ਜ਼ਿਆਦਾ ਨਹੀਂ ਬਣਦੀ। ਤੁਲਸੀ ਦੇ ਪੱਤਿਆਂ ਦਾ ਰੋਜ਼ਾਨਾ ਸੇਵਨ ਕਰਨ ਵਾਲੇ ਲੋਕ ਜ਼ਿਆਦਾ ਤੇਜ਼ ਮਿਰਚ ਮਸਾਲੇ ਆਸਾਨੀ ਨਾਲ ਪਚਾ ਲੈਂਦੇ ਹਨ।
- ਜੇ ਤੁਸੀਂ ਰੋਜ਼ਾਨਾ ਖਾਣਾ ਖਾਣ ਤੋਂ ਬਾਅਦ ਸੌਂਫ ਦਾ ਸੇਵਨ ਕਰਦੇ ਹੋ, ਤਾਂ ਇਸ ਨਾਲ ਢਿੱਡ ਠੰਢਾ ਰਹਿੰਦਾ ਹੈ। ਸੌਂਫ ਦੀ ਤਾਸੀਰ ਠੰਢੀ ਹੁੰਦੀ ਹੈ, ਜੋ ਢਿੱਡ ਦੀ ਜਲਣ ਅਤੇ ਗਰਮੀ ਨੂੰ ਦੂਰ ਕਰਨ ਦਾ ਕੰਮ ਕਰਦੀ ਹੈ। ਐਸੀਡਿਟੀ ਦੀ ਸਮੱਸਿਆ ਹੋਣ ’ਤੇ ਸੌਂਫ਼ ਨੂੰ ਪਾਣੀ ਵਿਚ ਉਬਾਲ ਕੇ ਪੀਉ। ਇਸ ਨਾਲ ਢਿੱਡ ਦੀ ਗਰਮੀ ਦੂਰ ਹੋ ਜਾਵੇਗੀ।
- ਭੀੜ ਵਿਚ ਅਤੇ ਐਸੀਡਿਟੀ ਦੀ ਸਮੱਸਿਆ ਹੋਣ ’ਤੇ ਇਲਾਇਚੀ ਬਹੁਤ ਫ਼ਾਇਦੇਮੰਦ ਹੁੰਦੀ ਹੈ। ਇਲਾਇਚੀ ਢਿੱਡ ਵਿਚ ਐਸਿਡ ਨੂੰ ਕੰਟਰੋਲ ਕਰਨ ਦਾ ਕੰਮ ਕਰਦੀ ਹੈ।
- ਪੁਦੀਨੇ ਦੇ ਪੱਤੇ ਸਾਡੇ ਪਾਚਨ ਤੰਤਰ ਨੂੰ ਮਜ਼ਬੂਤ ਕਰਨ ਦਾ ਕੰਮ ਕਰਦੇ ਹਨ। ਇਸ ਲਈ ਪੁਦੀਨੇ ਦੇ ਪੱਤਿਆਂ ਦਾ ਸੇਵਨ ਕਰਨ ਨਾਲ ਢਿੱਡ ਨੂੰ ਠੰਢਕ ਮਿਲਦੀ ਹੈ। ਤੁਸੀਂ ਚਾਹੋ ਤਾਂ ਪੁਦੀਨੇ ਦੇ ਪੱਤੇ ਪਾਣੀ ਵਿਚ ਉਬਾਲ ਕੇ ਵੀ ਪੀ ਸਕਦੇ ਹੋ।
- ਆਂਵਲੇ ’ਚ ਵਿਟਾਮਿਨ-ਸੀ ਭਰਪੂਰ ਮਾਤਰਾ ਵਿਚ ਮਿਲ ਜਾਂਦਾ ਹੈ, ਜੋ ਸਾਡੇ ਸਰੀਰ ਦੀਆਂ ਬਹੁਤ ਸਾਰੀਆਂ ਬੀਮਾਰੀਆਂ ਨੂੰ ਦੂਰ ਕਰਦਾ ਹੈ। ਇਸ ਲਈ ਰੋਜ਼ਾਨਾ ਆਂਵਲੇ ਜਾਂ ਆਂਵਲੇ ਦੇ ਮੁਰੱਬੇ ਦਾ ਸੇਵਨ ਕਰੋ ਜਿਸ ਨਾਲ ਢਿੱਡ ਦੀ ਗਰਮੀ ਦੂਰ ਹੋ ਜਾਂਦੀ ਹੈ।
- ਢਿੱਡ ਵਿਚ ਗਰਮੀ ਹੋਣ ’ਤੇ ਦਿਨ ਵਿਚ ਘੱਟ ਤੋਂ ਘੱਟ ਦੋ ਵਾਰ ਨਿੰਬੂ ਪਾਣੀ ਦਾ ਸੇਵਨ ਜ਼ਰੂਰ ਕਰੋ। ਇਸ ਨਾਲ ਢਿੱਡ ਦੀ ਗਰਮੀ ਬਹੁਤ ਜਲਦ ਦੂਰ ਹੋ ਜਾਂਦੀ ਹੈ।