ਠੰਢਾ ਦੁੱਧ ਵੀ ਸਿਹਤ ਅਤੇ ਸੁੰਦਰਤਾ ਲਈ ਹੈ ਬਹੁਤ ਫ਼ਾਇਦੇਮੰਦ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਐਸੀਡਿਟੀ ਦੌਰਾਨ ਪੇਟ ਵਿਚ ਜਲਣ ਤੋਂ ਬਚਣ ਲਈ ਠੰਢਾ ਦੁੱਧ ਪੀਣਾ ਬਹੁਤ ਫ਼ਾਇਦੇਮੰਦ ਹੁੰਦਾ ਹੈ

Cold milk is also very beneficial for health and beauty

 

ਮੁਹਾਲੀ : ਹਰ ਕੋਈ ਜਾਣਦਾ ਹੈ ਕਿ ਚੰਗੀ ਨੀਂਦ, ਸਰਦੀ-ਜੁਕਾਮ ਤੋਂ ਬਚਾਅ ਅਤੇ ਹੱਡੀਆਂ ਨੂੰ ਮਜ਼ਬੂਤ ਬਣਾਉਣ ਲਈ ਦੁੱਧ ਪੀਣਾ ਬਹੁਤ ਫ਼ਾਇਦੇਮੰਦ ਹੁੰਦਾ ਹੈ ਜਿਸ ਕਾਰਨ ਆਮ ਤੌਰ ਤੇ ਲੋਕ ਗਰਮ ਦੁੱਧ ਦਾ ਸੇਵਨ ਕਰਦੇ ਨੇ ਪਰ ਕੀ ਤੁਸੀਂ ਜਾਣਦੇ ਹੋ ਠੰਢਾ ਦੁੱਧ ਵੀ ਸਿਹਤ ਅਤੇ ਸੁੰਦਰਤਾ ਲਈ ਬਹੁਤ ਫ਼ਾਇਦੇਮੰਦ ਹੈ। ਠੰਢਾ ਦੁੱਧ ਪੀਣ ਨਾਲ ਜਿਥੇ ਐਸਿਡਿਟੀ ਤੋਂ ਤੁਰਤ ਰਾਹਤ ਮਿਲਦੀ ਹੈ, ਮੋਟਾਪਾ ਘੱਟ ਹੁੰਦਾ ਹੈ, ਉਥੇ ਹੀ ਠੰਢਾ ਦੁੱਧ ਸਰੀਰ ਦੀ ਚਮੜੀ ਨੂੰ ਨਰਮ ਕਰਨ ਲਈ ਵੀ ਵਰਤਿਆ ਜ਼ਾਂਦਾ ਹੈ।  

ਇਹ ਵੀ ਪੜ੍ਹੋ:  ਅੱਜ ਦਾ ਹੁਕਮਨਾਮਾ ( 26 ਫਰਵਰੀ 2023)  

ਐਸੀਡਿਟੀ ਦੌਰਾਨ ਪੇਟ ਵਿਚ ਜਲਣ ਤੋਂ ਬਚਣ ਲਈ ਠੰਢਾ ਦੁੱਧ ਪੀਣਾ ਬਹੁਤ ਫ਼ਾਇਦੇਮੰਦ ਹੁੰਦਾ ਹੈ। ਦੁੱਧ ਵਿਚ ਲੈਕਟਿਕ ਐਸਿਡ ਹੁੰਦਾ ਹੈ ਜੋ ਪੇਟ ਦੀ ਐਸੀਡਿਟੀ ਨੂੰ ਸ਼ਾਂਤ ਕਰਦਾ ਹੈ। ਇਸ ਨਾਲ ਹੀ ਦੁੱਧ ਵਿਚ ਮੌਜੂਦ ਕੈਲਸ਼ੀਅਮ ਐਸਿਡ ਬਣਨ ਨੂੰ ਰੋਕਦਾ ਹੈ। ਐਸੀਡਿਟੀ ਤੋਂ ਛੁਟਕਾਰਾ ਪਾਉਣ ਲਈ ਖਾਣੇ ਤੋਂ ਬਾਅਦ ਠੰਢੇ ਦੁੱਧ ਵਿਚ ਦੋ ਚਮਚ ਇਸਬਗੋਲ ਮਿਲਾ ਕੇ ਪੀਉ ਇਸ ਨਾਲ ਐਸੀਡਿਟੀ ਨਹੀਂ ਹੋਵੇਗੀ।

 

ਇਹ ਵੀ ਪੜ੍ਹੋ: ਪੰਥਕ ਪਾਰਟੀ ਬਣਨੋਂ ਰੋਕਣ ਲਈ ਸੱਭ ਤੋਂ ਵੱਧ ਕਸੂਰਵਾਰ ਅਕਾਲ ਤਖਤ ਤੇ ਸ਼ੋਮਣੀ ਕਮੇਟੀ ਵਾਲੇ!!

ਕਈ ਲੋਕਾਂ ਨੂੰ ਵਾਰ-ਵਾਰ ਭੁੱਖ ਲਗਦੀ ਹੈ ਅਤੇ ਖਾਣਾ ਖਾਣ ਤੋਂ ਬਾਅਦ ਵੀ ਭੁੱਖ ਨਹੀਂ ਮਿਟਦੀ ਤਾਂ ਅਜਿਹੇ ਵਿਚ ਭੁੱਖ ਨੂੰ ਮਿਟਾਉਣ ਲਈ ਠੰਢੇ ਦੁੱਧ ਦਾ ਸੇਵਨ ਕਰੋ। ਇਸ ਨਾਲ ਤੁਸੀਂ ਵਾਰ-ਵਾਰ ਕੁਝ ਖਾਣ ਤੋਂ ਬਚੋਗੇ ਤੇ ਅਪਣਾ ਮੋਟਾਪਾ ਵੀ ਘੱਟ ਕਰ ਸਕੋਗੇ। ਇਸ ਤੋਂ ਇਲਾਵਾ ਠੰਢਾ ਦੁੱਧ ਸਰੀਰ ਦੇ ਤਾਪਮਾਨ ਨੂੰ ਨਾਰਮਲ ਰੱਖਣ ਵਿਚ ਵੀ ਮਦਦ ਕਰਦਾ ਹੈ।  ਦੁੱਧ ਵਿਚ ਮੌਜੂਦ ਲੈਕਟਿਕ ਐਸਿਡ ਤੱਤ ਚਮੜੀ ਨੂੰ ਐਕਸਫ਼ੋਲੇਟ ਕਰਦੇ ਹਨ ਅਤੇ ਚਮੜੀ ਦੀ ਸੁੰਦਰਤਾ ਨੂੰ ਵਧਾਉਣ ਵਿਚ ਮਦਦ ਕਰਦੇ ਹਨ। ਇਸ ਨਾਲ ਖ਼ੂਨ ਦੇ ਗੇੜ ਵਿਚ ਸੁਧਾਰ ਆਉਂਦਾ ਹੈ ਅਤੇ ਚਮੜੀ ਤੋਂ ਵਧੇਰੇ ਤੇਲ ਕੱਢ ਕੇ ਚਮੜੀ ਨੂੰ ਸੁੰਦਰ ਤੇ ਨਰਮ ਬਣਾਉਂਦਾ ਹੈ।