ਥਕਾਣ ਮਿਟਾਉਣ ਤੋਂ ਲੈ ਕੇ ਚਮੜੀ ਦੀ ਬਿਮਾਰੀ ਤਕ, Coffee ਹੈ ਅਸਰਦਾਰ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਅਕਸਰ ਲੋਕਾਂ ਨੂੰ ਥਕਾਵਟ ਦੂਰ ਕਰਨ ਲਈ ਇਕ ਕਪ ਕਾਫ਼ੀ ਦੀ ਜ਼ਰੂਰਤ ਹੁੰਦੀ ਹੈ। ਉਥੇ ਹੀ ਕਈ ਲੋਕ ਅਪਣੇ ਦਿਨ ਜਾਂ ਕਿਸੇ ਵੀ ਕੰਮ ਨੂੰ ਸ਼ੁਰੂ ਕਰਦੇ ਸਮੇਂ ਕਾਫ਼ੀ ਦੀ ਘੁੱਟ ..

Coffee

ਨਵੀਂ ਦਿੱਲੀ: ਅਕਸਰ ਲੋਕਾਂ ਨੂੰ ਥਕਾਵਟ ਦੂਰ ਕਰਨ ਲਈ ਇਕ ਕਪ ਕਾਫ਼ੀ ਦੀ ਜ਼ਰੂਰਤ ਹੁੰਦੀ ਹੈ। ਉਥੇ ਹੀ ਕਈ ਲੋਕ ਅਪਣੇ ਦਿਨ ਜਾਂ ਕਿਸੇ ਵੀ ਕੰਮ ਨੂੰ ਸ਼ੁਰੂ ਕਰਦੇ ਸਮੇਂ ਕਾਫ਼ੀ ਦੀ ਘੁੱਟ ਲੈਣਾ ਬੇਹੱਦ ਪਸੰਦ ਕਰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਾਫ਼ੀ ਕੇਵਲ ਥਕਾਣ ਨੂੰ ਦੂਰ ਹੀ ਨਹੀਂ ਕਰਦੀ ਸਗੋਂ ਤੁਹਾਡੀ ਚਮੜੀ ਲਈ ਵੀ ਬੇਹੱਦ ਅਸਰਦਾਰ ਹੈ।

ਪੈਰਾਂ ਦੀ ਬਦਬੂ ਤੋਂ ਲੈ ਕੇ ਅੱਖਾਂ ਦੇ ਕਾਲੇ ਘੇਰੇ ਨੂੰ ਦੂਰ ਭਜਾਉਣ ਲਈ ਕਾਫ਼ੀ ਕਿਸੇ ਅਚੂਕ ਇਲਾਜ ਤੋਂ ਘੱਟ ਨਹੀਂ ਹੈ। ਅੱਜ ਅਸੀਂ ਤੁਹਾਨੂੰ ਦਸਣ ਜਾ ਰਹੇ ਹਾਂ ਕਿ ਕਿਵੇਂ ਕਾਫ਼ੀ ਦੇ ਇਸਤੇਮਾਲ ਨਾਲ ਚਮੜੀ ਨੂੰ ਸਮਕਦਾਰ ਬਣਾ ਸਕਦੇ ਹੋ। 

ਅੱਖਾਂ ਦੇ ਕਾਲੇ ਘੇਰੇ ਨੂੰ ਦੂਰ ਕਰਦੀ ਹੈ ਕਾਫ਼ੀ 
ਅਕਸਰ ਤੁਸੀਂ ਦੇਖਿਆ ਹੋਵੇਗਾ ਕਿ ਕਈ ਲੋਕ ਅੱਖਾਂ ਦੇ ਹੇਠਾਂ ਹੋਏ ਕਾਲੇ ਘੇਰਿਆਂ ਨੂੰ ਲੈ ਕੇ ਪਰੇਸ਼ਾਨ ਰਹਿੰਦੇ ਹਨ ਅਤੇ ਇਸ ਦੇ ਉਪਰ ਹਜ਼ਾਰਾਂ ਰੁਪਏ ਬਰਬਾਦ ਕਰ ਦਿੰਦੇ ਹਨ।

ਅਜਿਹੇ 'ਚ ਕਾਫ਼ੀ ਦੀ ਵਰਤੋਂ ਨਾਲ ਤੁਸੀਂ ਅਸਾਨੀ ਨਾਲ ਨਿਜਾਤ ਪਾ ਸਕਦੇ ਹੋ। ਅਜਿਹੇ 'ਚ ਕਾਫ਼ੀ ਨੂੰ ਪਾਣੀ 'ਚ ਘੋਲੋ ਅਤੇ ਪਾਣੀ ਨੂੰ ਫ਼ਰਿਜ਼ਰ 'ਚ ਰੱਖੋ। ਇਸ ਕਾਫ਼ੀ ਦੇ ਘੋਲ ਦੀ ਬਰਫ਼ ਜਮਣ ਤੋਂ ਬਾਅਦ ਬਰਫ਼ ਦੇ ਟੁਕੜੇ ਨੂੰ ਅੱਖਾਂ ਦੇ ਕਾਲੇ ਘੇਰੇ 'ਤੇ ਰਗੜੋ। ਅਜਿਹਾ ਕਰਨ ਨਾਲ ਅੱਖ ਦੇ ਨੇੜੇ-ਤੇੜੇ ਵਾਲੇ ਖੇਤਰ ਦਾ ਖੂਨ ਸੰਚਾਰ ਵਧਦਾ ਹੈ, ਜਿਸ ਦੇ ਨਾਲ ਤੁਹਾਡੇ ਅੱਖਾਂ ਦੇ ਕਾਲੇ ਘੇਰੇ ਦੂਰ ਹੋਣ ਲਗਦੇ ਹਨ। 

ਸਕਰਬ ਦੀ ਤਰ੍ਹਾਂ ਕਰੋ ਇਸਤੇਮਾਲ
ਉਥੇ ਹੀ ਤੁਸੀਂ ਅਪਣੀ ਚਮੜੀ ਨੂੰ ਨਿਖ਼ਾਰਨ ਲਈ ਕਾਫ਼ੀ ਦੀ ਵਰਤੋਂ ਬਿਹਤਰ ਸਕਰਬ ਦੀ ਤਰ੍ਹਾਂ ਕਰ ਸਕਦੇ ਹੋ। ਇਸ ਦੇ ਲਈ ਕਾਫ਼ੀ 'ਚ ਨਾਰੀਅਲ ਤੇਲ ਜਾਂ ਜੈਤੂਨ ਤੇਲ ਨਾਲ ਮਿਲਾ ਕੇ ਸਕਰਬ ਦੀ ਤਰ੍ਹਾਂ ਵਰਤ ਸਕਦੇ ਹੋ। ਅਜਿਹਾ ਕਰਨ ਨਾਲ ਚਮੜੀ ਤੋਂ ਇਲਾਵਾ ਜ਼ਿਆਦਾ ਤੇਲ ਅਤੇ ਬਲੈਕਹੈਡਸ ਨੂੰ ਹਟਾਉਣ 'ਚ ਮਦਦ ਮਿਲੇਗੀ। 

ਪੈਰਾਂ ਦੀ ਬਦਬੂ ਨੂੰ ਦੂਰ ਭਜਾਉਂਦੀ ਹੈ ਕਾਫ਼ੀ 
ਜੇਕਰ ਤੁਸੀਂ ਅਪਣੇ ਪੈਰਾਂ ਤੋਂ ਆਉਣ ਵਾਲੀ ਬਦਬੂ ਤੋਂ ਪਰੇਸ਼ਾਨ ਰਹਿੰਦੇ ਹੋ ਤਾਂ ਕਾਫ਼ੀ ਤੁਹਾਡੀ ਇਸ ਸਮੱਸਿਆ ਨਾਲ ਅਸਾਨੀ ਤੋਂ ਨਿਜਾਤ ਦਿਵਾ ਸਕਦੀ ਹੈ। ਅਜਿਹਾ ਕਰਨ ਲਈ ਕਾਫ਼ੀ ਨੂੰ ਪਾਣੀ 'ਚ ਘੋਲੋ। ਇਸ ਪਾਣੀ 'ਚ ਅਪਣੇ ਪੈਰਾਂ ਨੂੰ 10-20 ਮਿੰਟ ਤਕ ਡੂਬਾ ਕੇ ਰੱਖੋ। ਫਿਰ ਪੈਰਾਂ ਨੂੰ ਬਾਹਰ ਕੱਢ ਕੇ ਸਾਫ਼ ਕੱਪੜੇ ਨਾਲ ਸਾਫ਼ ਕਰ ਲਵੋ। ਅਜਿਹਾ ਕਰਨ ਨਾਲ ਤੁਹਾਡੇ ਪੈਰਾਂ ਦੀ ਬਦਬੂ ਦੂਰ ਹੋ ਜਾਵੇਗੀ।