ਸਰੀਰ ਅਤੇ ਚਮੜੀ ਨੂੰ ਤੰਦਰੁਸਤ ਰੱਖਣ 'ਚ ਮਦਦਗਾਰ ਹੈ ਗੁਲਾਬ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਗੁਲਾਬ ਦਾ ਫੁਲ ਦੇਖਣ 'ਚ ਜਿਨ੍ਹਾਂ ਸੋਹਣਾ ਅਤੇ ਦਿਲਕਸ਼ ਹੁੰਦਾ ਹੈ, ਉਨਾਂ ਹੀ ਲਾਭਦਾਇਕ ਵੀ ਹੁੰਦਾ ਹੈ। ਭਾਰ ਘਟਾਉਣ ਤੋਂ ਲੈ ਕੇ ਦਿਲ ਦੀ ਬੀਮਾਰੀ ਦੇ ਇਲਾਜ ਤਕ ਗੁਲਾਬ..

Rose is Helpful for health

ਗੁਲਾਬ ਦਾ ਫੁਲ ਦੇਖਣ 'ਚ ਜਿਨ੍ਹਾਂ ਸੋਹਣਾ ਅਤੇ ਦਿਲਕਸ਼ ਹੁੰਦਾ ਹੈ, ਉਨਾਂ ਹੀ ਲਾਭਦਾਇਕ ਵੀ ਹੁੰਦਾ ਹੈ। ਭਾਰ ਘਟਾਉਣ ਤੋਂ ਲੈ ਕੇ ਦਿਲ ਦੀ ਬੀਮਾਰੀ ਦੇ ਇਲਾਜ ਤਕ ਗੁਲਾਬ ਕਾਫ਼ੀ ਪਰਭਾਵੀ ਹੈ। ਗੁਲਾਬ ਦੇ ਫੁਲ ਦੀਆਂ ਪੰਖੜੀਆਂ ਅਤੇ ਉਸ ਤੋਂ ਬਣੇ ਗੁਲਕੰਦ 'ਚ ਕਈ ਰੋਗਾਂ ਨਾਲ ਲੜਨ ਦੀ ਸਮਰਥਾ ਹੁੰਦੀ ਹੈ। ਗੁਲਾਬ ਦੇ ਫੁਲ 'ਚ ਹੋਰ ਵੀ ਪੌਸ਼ਟਿਕ ਤੱਤ ਵਰਗੇ ਫਲੇਵੋਨਾਇਡਜ਼, ਬਾਔਫ਼ਲਵੋਨਾਈਡਜ਼, ਸਿਟਰਿਕ ਐਸਿਡ, ਫ਼ਰਕਟੋਜ਼, ਮੈਲਿਕ ਐਸਿਡ, ਟੈਨਿਨ ਅਤੇ ਜ਼ਿੰਕ ਦੀ ਭਰਪੂਰ ਮਾਤਰਾ ਪਾਈ ਜਾਂਦੀ ਹੈ। 

ਗੁਲਾਬ ਦਿਲ ਨਾਲ ਜੁਡ਼ੀਆਂ ਕਈ ਬੀਮਾਰੀਆਂ 'ਚ ਲਾਭਦਾਇਕ ਹੁੰਦਾ ਹੈ। ਅਰਜੁਨ ਦੇ ਦਰਖ਼ਤ ਦੀ ਛਾਲ ਨੂੰ ਗੁਲਾਬ ਦੀਆਂ ਪੰਖੜੀਆਂ ਦੇ ਨਾਲ ਉਬਾਲ ਕੇ ਕਾੜਾ ਬਣਾ ਲਵੋ। ਇਹ ਕਾੜਾ ਦਿਨ 'ਚ ਅੱਧਾ ਕਪ ਪਿਓ। ਇਸ ਨੂੰ ਪੀਣ ਨਾਲ ਦਿਲ ਨਾਲ ਜੁਡ਼ੀਆਂ ਬੀਮਾਰੀਆਂ ਦੂਰ ਭੱਜਦੀਆਂ ਹਨ ਪਰ ਜੇਕਰ ਤੁਹਾਨੂੰ ਦਿਲ ਦੀ ਕੋਈ ਗੰਭੀਰ ਬਿਮਾਰੀ ਹੈ ਤਾਂ ਬਿਨਾਂ ਡਾਕਟਰ ਦੀ ਸਲਾਹ ਲਏ ਕੋਈ ਨੁਸਖ਼ਾ ਨਾ ਆਪਣਾਓ।

ਗੁਲਾਬ 'ਚ ਕੁਦਰਤੀ ਰੂਪ ਤੋਂ ਵਿਟਮਿਨ ਸੀ ਪਾਇਆ ਜਾਂਦਾ ਹੈ ਜੋ ਹੱਡੀਆਂ ਲਈ ਫ਼ਾਈਦੇਮੰਦ ਹੁੰਦਾ ਹੈ। ਜੋੜਾਂ ਜਾਂ ਹੱਡੀਆਂ ਦੇ ਦਰਦ ਤੋਂ ਪਰੇਸ਼ਾਨ ਲੋਕ ਜੇਕਰ ਹਰ ਦਿਨ ਗੁਲਕੰਦ ਖਾਣ ਤਾਂ ਉਨ੍ਹਾਂ ਨੂੰ ਇਸ ਦਰਦ 'ਚ ਰਾਹਤ ਮਿਲੇਗੀ।

ਗੁਲਾਬ ਦੇ ਫੁਲ ਦੀਆਂ ਪੰਖੜੀਆਂ ਤੋਂ ਬਣੇ ਗੁਲਾਬ ਜਲ ਨਾਲ ਕਬਜ਼ ਵਰਗੀਆਂ ਬੀਮਾਰੀਆਂ ਤੋਂ ਰਾਹਤ ਮਿਲਦੀ ਹੈ।  ਇਹ ਖੂਨ ਨੂੰ ਸਾਫ਼ ਕਰ ਦਿਮਾਗ ਨੂੰ ਸ਼ਾਂਤ ਕਰਦਾ ਹੈ। ਇਸ ਦੇ ਇਲਾਵਾ ਇਹ ਚਿਕਨ ਪਾਕਸ ਹੋਣ 'ਤੇ ਵੀ ਕਾਫ਼ੀ ਰਾਹਤ ਦਿੰਦਾ ਹੈ।

ਗਰਮੀਆਂ 'ਚ ਡਿਹਾਈਡਰੇਸ਼ਨ ਦੀ ਸਮੱਸਿਆ ਆਮ ਗਲ ਹੈ। ਅਜਿਹੇ 'ਚ ਗਰਮੀਆਂ 'ਚ ਗੁਲਕੰਦ ਖਾਣ ਤੋਂ ਸਰੀਰ 'ਚ ਤਾਜ਼ਗੀ ਆਉਂਦੀ ਹੈ ਅਤੇ ਪਾਣੀ ਦੀ ਕਮੀ ਵੀ ਦੂਰ ਹੁੰਦੀ ਹੈ। ਹਰ ਰੋਜ਼ ਗੁਲਕੰਦ ਖਾਣ ਨਾਲ ਸਰੀਰ 'ਚ ਫ਼ੂਰਤੀ ਬਣੀ ਰਹਿੰਦੀ ਹੈ।

ਗੁਲਾਬ 'ਚ ਲੈਕਸੇਟਿਵ ਅਤੇ ਡਿਊਰੇਟਿਕ ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ। ਸਰੀਰ ਦੇ ਮੈਟਾਬਾਲਿਜ਼ਮ ਨੂੰ ਠੀਕ ਕਰਦਾ ਹੈ ਅਤੇ ਢਿੱਡ ਦੇ ਟਾਕਸਿਨਜ਼ ਹਟਾਉਂਦਾ ਹੈ। ਮੈਟਾਬਾਲੀਜ਼ਮ ਤੇਜ਼ ਹੋਣ ਨਾਲ ਸਰੀਰ 'ਚ ਕੈਲਰੀ ਤੇਜ਼ੀ ਨਾਲ ਘੱਟ ਹੁੰਦੀ ਹੈ ਅਤੇ ਭਾਰ 'ਤੇ ਕਾਬੂ ਰੱਖਣ 'ਚ ਮਦਦ ਵੀ ਮਿਲਦੀ ਹੈ।

ਜੇਕਰ ਮੁੰਹ 'ਚ ਛਾਲੇ ਹੋ ਗਏ ਹੋਣ ਤਾਂ ਦਿਨ 'ਚ ਦੋ ਵਾਰ ਗੁਲਕੰਦ ਖਾਓ, ਇਹ ਢਿੱਡ 'ਚ ਜਾ ਕੇ ਠੰਢਕ ਪਹੁੰਚਾਉਂਦਾ ਹੈ ਅਤੇ ਛਾਲਿਆਂ 'ਤੇ ਮਲ੍ਹਮ ਦਾ ਕੰਮ ਕਰਦਾ ਹੈ।

ਗੁਲਾਬ 'ਚ ਐਂਟੀਆਕਸਿਡੈਂਟ ਪਾਇਆ ਜਾਂਦਾ ਹੈ ਜਿਸ ਦੇ ਨਾਲ ਸਰੀਰ 'ਚ ਰੋਗ ਰੋਕਣ ਦੀ ਸਮਰਥਾ ਵੱਧਦੀ ਹੈ।  ਸਵੇਰੇ ਖਾਲੀ ਢਿੱਡ 2 ਜਾਂ 3 ਤਾਜ਼ੇ ਗੁਲਾਬ ਦੀਆਂ ਪੰਖੜੀਆਂ ਖਾਣ ਨਾਲ ਸਰੀਰ ਸਿਹਤਮੰਦ ਬਣਿਆ ਰਹਿੰਦਾ ਹੈ।