ਗੂੜ੍ਹੇ ਰੰਗ ਦੀ ਚਾਕਲੇਟ ਖਾਉ ਅਤੇ ਬੀਮਾਰੀਆਂ ਨਾਲ ਲੜਨ ਦੀ ਤਾਕਤ ਵਧਾਉ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਚਾਕਲੇਟ ਤੋਂ ਮੁੰਹ ਮੋੜਨਾ ਅਸਾਨ ਨਹੀਂ ਹੁੰਦਾ ਪਰ ਮੋਟਾਪੇ ਅਤੇ ਦੰਦਾਂ ਦੀ ਸਿਹਤ ਲਈ ਇਸ ਤੋਂ ਦੂਰੀ ਬਣਾਉਣੀ ਪੈਂਦੀ ਹੈ। ਇਸ ਖ਼ਬਰ ਨੂੰ ਪੜ੍ਹਨ ਤੋਂ ਬਾਅਦ ਤੁਸੀਂ ਨਾ...

Dark Chocolate

ਲਾਸ ਐਂਜਲਸ : ਚਾਕਲੇਟ ਤੋਂ ਮੁੰਹ ਮੋੜਨਾ ਅਸਾਨ ਨਹੀਂ ਹੁੰਦਾ ਪਰ ਮੋਟਾਪੇ ਅਤੇ ਦੰਦਾਂ ਦੀ ਸਿਹਤ ਲਈ ਇਸ ਤੋਂ ਦੂਰੀ ਬਣਾਉਣੀ ਪੈਂਦੀ ਹੈ। ਇਸ ਖ਼ਬਰ ਨੂੰ ਪੜ੍ਹਨ ਤੋਂ ਬਾਅਦ ਤੁਸੀਂ ਨਾ ਸਿਰਫ਼ ਅਰਾਮ ਨਾਲ ਅਪਣੀ ਚਾਕਲੇਟ ਖਾ ਸਕਦੇ ਹੋ ਸਗੋਂ ਤੁਹਾਨੂੰ ਅਜਿਹਾ ਕਰਨ ਤੋਂ ਰੋਕਣ ਵਾਲਿਆਂ ਦਾ ਵੀ ਮੁੰਹ ਬੰਦ ਹੋ ਜਾਵੇਗਾ।

ਹਾਲ ਹੀ 'ਚ ਹੋਏ ਇਕ ਜਾਂਚ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਗੂੜੇ ਰੰਗ ਦੀ ਚਾਕਲੇਟ, ਤਨਾਅ ਨੂੰ ਘੱਟ ਕਰਦੀ ਹੈ ਜਦਕਿ ਮੂਡ, ਯਾਦਦਾਸ਼ਤ ਅਤੇ ਰੋਗ ਰੋਕਣ ਵਾਲਾ ਸਮਰਥਾ ਨੂੰ ਦੁਰੁਸਤ ਕਰਨ 'ਚ ਮਦਦ ਕਰ ਸਕਦੀ ਹੈ।

ਅਧਿਐਨ 'ਚ ਕਿਹਾ ਗਿਆ ਹੈ ਕਿ ਗੂੜ੍ਹੇ ਰੰਗ ਦੀ ਚਾਕਲੇਟ ਖਾਣ ਨਾਲ ਸਰੀਰ 'ਚ ਬੀਮਾਰੀਆਂ ਤੋਂ ਲੜਨ ਦੀ ਸਮਰਥਾ 'ਚ ਵਾਧਾ ਹੁੰਦਾ ਹੈ। ਇਸ ਅਧਿਐਨ ਦੇ ਜ਼ੀਰੀਏ ਇਹ ਦੇਖਣ ਦੀ ਕੋਸ਼ਿਸ਼ ਕੀਤੀ ਗਇ ਕਿ ਇਸ ਤੋਂ ਮਨੁੱਖ ਦੇ ਦਿਮਾਗ,  ਦਿਲ ਅਤੇ ਨਸਾਂ ਅਤੇ ਦਿਮਾਗੀ ਪ੍ਰਣਾਲੀ ਕਿਵੇਂ ਪ੍ਰਭਾਵਤ ਹੁੰਦੇ ਹਨ।

ਚਾਕਲੇਟ 'ਚ ਕਾਫ਼ੀ ਮਾਤਰਾ 'ਚ ਪਾਇਆ ਜਾਣ ਵਾਲਾ ਫ਼ਲੇਵਨਾਇਡ ਇਕ ਕੁਦਰਤੀ ਪੋਸ਼ਣ ਵਾਲਾ ਤੱਤ ਹੈ ਜੋ ਫਲਾਂ, ਸਬਜ਼ੀਆਂ ਅਤੇ ਅਨਾਜਾਂ 'ਚ ਵੀ ਪਾਇਆ ਜਾਂਦਾ ਹੈ। ਮਾਹਰ ਦਾ ਕਹਿਣਾ ਹੈ ਕਿ ਇਹ ਪਹਿਲੀ ਵਾਰ ਸੀ ਜਦੋਂ ਅਸੀਂ ਮਨੁੱਖਾਂ 'ਚ ਇਕ ਨੇਮੀ ਸਰੂਪ ਦੇ ਚਾਕਲੇਟ ਵਾਰ ਦੇ ਰੂਪ 'ਚ ਕੋਕੋ ਦੀ ਜ਼ਿਆਦਾ ਮਾਤਰਾ ਦੇ ਪ੍ਰਭਾਵ ਦਾ ਮੁਲਾਂਕਣ ਲੰਮੇ ਸਮੇਂ ਅਤੇ ਘੱਟ ਸਮੇਂ ਲਈ ਕੀਤਾ ਅਤੇ ਅਸੀਂ ਇਸ ਦੇ ਨਤੀਜਿਆਂ ਤੋਂ ਬਹੁਤ ਉਤਸ਼ਾਹਤ ਹੋਏ।