ਤੇਜ਼ ਧੁੱਪ ਅਤੇ ਗਰਮੀ ਤੋਂ ਅੱਖਾਂ ਦਾ ਬਚਾਅ ਕਿਵੇਂ ਕਰੀਏ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਅੱਖਾਂ ਸਾਡੇ ਸਰੀਰ ਦਾ ਸੱਭ ਤੋਂ ਨਾਜ਼ੁਕ ਹਿੱਸਾ ਹੁੰਦੀਆਂ ਹਨ, ਇਸ ਲਈ ਉਸ ਦਾ ਧਿਆਨ ਵੀ ਸਾਨੂੰ ਬਾਖ਼ੂਬੀ ਰਖਣਾ ਚਾਹੀਦਾ ਹੈ। ਗਰਮੀ ਦੀ ਤੇਜ਼ ਧੁੱਪ ਸਾਡੀਆਂ ਅੱਖਾਂ ਨੂੰ...

Take care of your eyes in summers

ਅੱਖਾਂ ਸਾਡੇ ਸਰੀਰ ਦਾ ਸੱਭ ਤੋਂ ਨਾਜ਼ੁਕ ਹਿੱਸਾ ਹੁੰਦੀਆਂ ਹਨ, ਇਸ ਲਈ ਉਸ ਦਾ ਧਿਆਨ ਵੀ ਸਾਨੂੰ ਬਾਖ਼ੂਬੀ ਰਖਣਾ ਚਾਹੀਦਾ ਹੈ। ਗਰਮੀ ਦੀ ਤੇਜ਼ ਧੁੱਪ ਸਾਡੀਆਂ ਅੱਖਾਂ ਨੂੰ ਕਿੰਨਾ ਨੁਕਸਾਨ ਪਹੁੰਚਾ ਸਕਦੀਆਂ ਹਨ ਉਸ ਦਾ ਪਤਾ ਇਹਨਾਂ ਗੱਲ ਨੂੰ ਜਾਣ ਕੇ ਪਤਾ ਲੱਗ ਜਾਵੇਗਾ।

ਗਰਮੀ 'ਚ ਇਹ ਜਾਣਨਾ ਵੀ ਜ਼ਰੂਰੀ ਹੈ ਕਿ ਤੇਜ਼ ਧੁੱਪ ਤੋਂ ਅਪਣੀ ਅੱਖਾਂ ਦਾ ਖ਼ਿਆਲ ਕਿਵੇਂ ਰੱਖ ਸਕਦੇ ਹੋ। ਮਾਹਰਾਂ ਨੇ ਦਸਿਆ ਕਿ ਇਸ ਬਦਲਦੇ ਮੌਸਮ ਅਤੇ ਤੇਜ਼ ਧੁੱਪ, ਭਰੀ ਗਰਮੀ 'ਚ ਅੱਖਾਂ ਦੇ ਬਚਾਅ ਅਤੇ ਉਸ ਦੀ ਦੇਖਭਾਲ ਲਈ ਅਹਿਮ ਜਾਣਕਾਰੀ ਸਾਂਝੀ ਕੀਤੀ ਹੈ, ਜਿਸ ਨਾਲ ਅਸੀਂ ਅਪਣੀ ਅਨਮੋਲ ਅੱਖਾਂ ਨੂੰ ਇਸ ਗਰਮੀ 'ਚ ਨੁਕਸਾਨ ਪੁੱਜਣ ਤੋਂ ਬਚਾ ਸਕਦੇ ਹਾਂ।

ਉਨ੍ਹਾਂ ਦਸਿਆ ਕਿ ਐਲਰਜਿਕ ਰੀਐਕਸ਼ਨ 'ਚ ਸੱਭ ਤੋਂ ਪਹਿਲਾਂ ਅੱਖਾਂ 'ਚ ਪਾਣੀ ਆਉਣਾ, ਚੁਭਨ ਹੋਣਾ ਅਤੇ ਅੱਖਾਂ 'ਚ ਲਾਲੀਮਾ ਆਉਣਾ -  ਇਹ ਤਿੰਨ ਅਜਿਹੇ ਲੱਛਣ ਹਨ, ਜਿਸ ਨਾਲ ਐਲਰਜ਼ੀ ਰੀਐਕਸ਼ਨ ਦਾ ਪਤਾ ਲਗਾਇਆ ਜਾ ਸਕਦਾ ਹੈ। ਉਨ੍ਹਾਂ ਨੇ ਦਸਿਆ ਕਿ ਇਸ ਮੌਸਮ 'ਚ ਸੱਭ ਤੋਂ ਜ਼ਿਆਦਾ ਮੋਸਟ ਕਾਮਨ ਐਲਰਜਿਕ ਕੰਨਜ਼ੈਕੇਟਿਵਾਇਟਿਸ ਹੈ ਜੋ ਪੂਰੀ ਤਰ੍ਹਾਂ ਐਲਰਜਿਕ ਰਿਐਕਸ਼ਨ ਤੋਂ ਹੁੰਦਾ ਹੈ।

ਉਨ੍ਹਾਂ ਨੇ ਕਿਹਾ ਕਿ ਮੌਸਮ ਬਦਲਣ ਦੀ ਵਜ੍ਹਾ ਨਾਲ ਵੀ ਅੱਖਾਂ 'ਚ ਐਲਰਜ਼ੀ ਹੋ ਜਾਂਦੀ ਹੈ। ਇਸ ਦੇ ਬਚਾਅ ਲਈ ਸੱਭ ਤੋਂ ਵਧੀਆ ਤਰੀਕਾ ਹੈ ਕਿ ਅੱਖਾਂ ਨੂੰ ਬਿਲਕੁਲ ਵੀ ਨਾ ਮਲੋ ਅਤੇ ਪਹਿਲਾਂ ਠੰਡੇ ਪਾਣੀ ਨਾਲ ਧੋਅ ਲਵੋ। ਉਸ ਤੋਂ ਬਾਅਦ ਵੀ ਕੋਈ ਮੁਸ਼ਕਲ ਆਉਂਦੀ ਹੈ ਤਾਂ ਇਸ 'ਚ ਜ਼ਰਾ ਵੀ ਲਾਪਰਵਾਹੀ ਨਾ ਕਰਦੇ ਹੋਏ ਅੱਖਾਂ ਦੇ ਮਾਹਰ ਤੋਂ ਸਲਾਹ ਲਵੋ।

ਸੂਰਜ ਦੀ ਤੇਜ਼ ਧੁੱਪ ਅਤੇ ਉਸ ਤੋਂ ਨਿਕਲਣ ਵਾਲੀ ਅਲਟਰਾ ਵਾਇਲੈਟ ਕਿਰਨਾਂ ਨਾਲ ਅੱਖਾਂ ਦਾ ਬਚਾਅ ਵੀ ਬੇਹੱਦ ਜ਼ਰੂਰੀ ਹੈ। ਸੂਰਜ ਦੀ ਅਲਟਰਾ ਵਾਇਲੈਟ ਕਿਰਨਾਂ ਸਾਡੀ ਅੱਖਾਂ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ, ਇਸ ਲਈ ਘਰ ਤੋਂ ਬਾਹਰ ਨਿਕਲਦੇ ਸਮੇਂ ਧੁੱਪ ਦੇ ਚਸ਼ਮੇ ਜ਼ਰੂਰ ਪਾਉਣੇ ਚਾਹੀਦੇ ਹਨ।