ਪਿਆਜ਼ ਦੇ ਪਾਣੀ ਨਾਲ ਦੂਰ ਕਰੋ ਬਿਮਾਰੀਆਂ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਠੰਢ ਤੋਂ ਬਚਾਉਂਦਾ ਹੈ

File Photo

ਉਂਜ ਤਾਂ ਮੌਨਸੂਨ ਦਾ ਮੌਸਮ ਬਹੁਤ ਹੀ ਸੁਹਾਵਣਾ ਹੁੰਦਾ ਹੈ ਪਰ ਇਹ ਅਪਣੇ ਨਾਲ ਕਈ ਬੀਮਾਰੀਆਂ ਨੂੰ ਵੀ ਲੈ ਕੇ ਆਉਂਦਾ ਹੈ।  ਮੀਂਹ ਵਿਚ ਭਿੱਜ ਜਾਣ 'ਤੇ ਖੰਘ-ਬੁਖ਼ਾਰ ਹੋਣ ਦਾ ਡਰ ਰਹਿੰਦਾ ਹੈ। ਉਥੇ ਹੀ ਮੱਛਰਾਂ ਦੇ ਕੱਟਣ ਅਤੇ ਗੰਦਗੀ ਨਾਲ ਡੇਂਗੂ ਅਤੇ ਮਲੇਰੀਆ ਹੋਣ ਦਾ ਖ਼ਤਰਾ ਰਹਿੰਦਾ ਹੈ। ਅਜਿਹੇ ਵਿਚ ਇਸ ਮੌਸਮ ਵਿਚ ਅਪਣੇ ਆਪ ਦਾ ਬਚਾਅ ਕਰਨਾ ਵੀ ਬਹੁਤ ਜ਼ਰੂਰੀ ਹੈ।

ਬਸ ਇਸ ਲਈ ਤੁਹਾਨੂੰ ਥੋੜ੍ਹਾ ਜਿਹਾ ਸੁਚੇਤ ਹੋਣਾ ਪਵੇਗਾ। ਇਸ ਮੌਸਮ ਵਿਚ ਜੇਕਰ ਤੁਸੀ ਖੰਘ ਦੀ ਚਪੇਟ ਵਿਚ ਆ ਗਏ ਹੋ ਅਤੇ ਇਹ ਤੁਹਾਡਾ ਪਿੱਛਾ ਹੀ ਨਹੀਂ ਛੱਡ ਰਹੀ ਤਾਂ ਪਿਆਜ਼ ਦੇ ਪਾਣੀ ਦਾ ਇਸਤੇਮਾਲ ਕਰ ਇਸ ਤੋਂ ਰਾਹਤ ਪਾਈ ਜਾ ਸਕਦੀ ਹੈ। ਪਿਆਜ਼ ਦਾ ਪਾਣੀ ਸਰੀਰ ਨੂੰ ਊਰਜਾ ਦਿੰਦਾ ਹੈ ਅਤੇ ਮੀਂਹ ਵਿਚ ਬੀਮਾਰੀਆਂ ਤੋਂ ਵੀ ਬਚਾਉਂਦਾ ਹੈ।

ਪਿਆਜ਼ ਦਾ ਪਾਣੀ ਇਸ ਤਰ੍ਹਾਂ ਕਰੋ ਤਿਆਰ: ਇਕ ਪਿਆਜ਼ ਨੂੰ ਬਰੀਕ ਟੁਕੜਿਆਂ ਵਿਚ ਕੱਟ ਲਵੋ। ਇਨ੍ਹਾਂ ਟੁਕੜਿਆਂ ਨੂੰ ਇਕ ਕਟੋਰੀ ਪਾਣੀ ਵਿਚ ਪਾ ਦਿਉ ਅਤੇ 6-8 ਘੰਟੇ ਤਕ ਛੱਡ ਦਿਉ। ਦਿਨ ਵਿਚ ਦੋ ਵਾਰ 2-3 ਚਮਚ ਪਾਣੀ ਪੀ ਸਕਦੇ ਹੋ। ਇਸ ਨੂੰ ਵਧੀਆ ਬਣਾਉਣ ਲਈ ਇਸ ਵਿਚ ਥੋੜ੍ਹਾ ਸ਼ਹਿਦ ਵੀ ਮਿਲਾ ਸਕਦੇ ਹੋ।

ਪਿਆਜ਼ ਦੇ ਪਾਣੀ ਦੇ ਫ਼ਾਇਦੇ
ਠੰਢ ਤੋਂ ਬਚਾਉਂਦਾ ਹੈ।
ਵਾਇਰਲ ਨਾਲ ਲੜਨ ਵਿਚ ਸਹਾਇਕ ਹੁੰਦਾ ਹੈ।

ਬਲਗ਼ਮ ਨੂੰ ਬਾਹਰ ਕਢਦਾ ਹੈ।
ਰੋਗ ਪ੍ਰਤੀਰੋਧਕ ਸਮਰਥਾ ਵਧਾਉਂਦਾ ਹੈ।
ਸਰੀਰ ਵਿਚ ਪਾਣੀ ਦੀ ਕਮੀ ਨੂੰ ਰੋਕਦਾ ਹੈ।