ਤੰਦਰੁਸਤ ਦਿਮਾਗ ਲਈ ਪੈਰਾਂ ਦੀ ਕਸਰਤ ਜ਼ਰੂਰੀ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਤੰਦਰੁਸਤ ਦਿਮਾਗ ਅਤੇ ਦਿਮਾਗੀ ਪ੍ਰਣਾਲੀ ਲਈ ਪੈਰਾਂ ਦੀ ਕਸਰਤ ਬਹੁਤ ਜ਼ਰੂਰੀ ਹੈ। ਇਕ ਨਵੀਂ ਜਾਂਚ 'ਚ ਪਤਾ ਚਲਿਆ ਹੈ ਕਿ ਦਿਮਾਗੀ ਪ੍ਰਣਾਲੀ ਨਾਲ ਜੁੜੀ ਸਿਹਤ, ਪੈਰਾਂ...

Foot exercise

ਤੰਦਰੁਸਤ ਦਿਮਾਗ ਅਤੇ ਦਿਮਾਗੀ ਪ੍ਰਣਾਲੀ ਲਈ ਪੈਰਾਂ ਦੀ ਕਸਰਤ ਬਹੁਤ ਜ਼ਰੂਰੀ ਹੈ। ਇਕ ਨਵੀਂ ਜਾਂਚ 'ਚ ਪਤਾ ਚਲਿਆ ਹੈ ਕਿ ਦਿਮਾਗੀ ਪ੍ਰਣਾਲੀ ਨਾਲ ਜੁੜੀ ਸਿਹਤ, ਪੈਰਾਂ ਦੁਆਰਾ ਦਿਮਾਗ ਨੂੰ ਭੇਜੇ ਜਾਣ ਵਾਲੇ ਸੰਕੇਤਾਂ 'ਤੇ ਨਿਰਭਰ ਹੈ। ਜਾਂਚ ਦੇ ਨਤੀਜਿਆਂ ਤੋਂ ਡਾਕਟਰਾਂ ਨੂੰ ਨਵੇਂ ਸੰਕੇਤ ਮਿਲੇ ਹਨ ਕਿ ਕਿਉਂ ਮੋਟਰ ਨਿਊਰਾਨ ਰੋਗ, ਮਲਟੀਪਲ ਸਕਿਲਿਰੋਸਿਸ, ਸਪਾਈਨਲ ਮਸਕੁਲਰ ਐਟਰੋਫ਼ੀ ਅਤੇ ਦੂਜੀ ਦਿਮਾਗੀ ਪ੍ਰਣਾਲੀ ਨਾਲ ਜੁਡ਼ੀ ਬੀਮਾਰੀਆਂ 'ਚ ਮਰੀਜ਼ਾਂ ਦੀ ਸਿਹਤ 'ਚ ਤੇਜ਼ੀ ਨਾਲ ਗਿਰਾਵਟ ਆਉਂਦੀ ਹੈ।

ਸਰੀਰਕ ਕਸਰਤ ਘੱਟ ਹੋਣ ਨਾਲ ਸਰੀਰ ਨੂੰ ਨਵੀਂ ਦਿਮਾਗੀ ਕੋਸ਼ਿਕਾਵਾਂ ਦੇ ਉਤਪਾਦਨ ਵਿਚ ਮੁਸ਼ਕਲ ਹੁੰਦੀ ਹੈ। ਇਹ ਦਿਮਾਗੀ ਕੋਸ਼ਿਕਾਵਾਂ ਵਿਅਕਤੀ ਨੂੰ ਤਨਾਅ ਅਤੇ ਜੀਵਨ ਦੀਆਂ ਚੁਣੋਤੀਆਂ ਤੋਂ ਮੁਕਾਬਲੇ 'ਚ ਮਦਦ ਕਰਦੀਆਂ ਹਨ। ਇਟਲੀ ਦੇ ਮਿਲਾਨ ਯੂਨੀਵਰਸਿਟੀ ਦੇ ਮਾਹਰ ਨੇ ਕਿਹਾ ਕਿ ਸਾਡੀ ਖੋਜ ਇਸ ਵਿਚਾਰ ਦਾ ਸਮਰਥਨ ਕਰਦਾ ਹੈ ਕਿ ਜੋ ਲੋਕ ਭਾਰ ਚੁੱਕਣ ਵਾਲੀਆਂ ਕਸਰਤਾਂ ਕਰਨ ਵਿਚ ਅਸਮਰਥ ਹਨ।

ਬਿਸਤਰੇ 'ਤੇ ਪਏ ਮਰੀਜ਼, ਜਾਂ ਲੰਮੀ ਯਾਤਰਾ ਦੇ ਪੁਲਾੜ ਯਾਤਰੀ - ਉਨ੍ਹਾਂ 'ਚ ਨਾ ਸਿਰਫ਼ ਮਾਸਪੇਸ਼ੀਆਂ ਦਾ ਭਾਰ ਘੱਟਦਾ ਹੈ ਸਗੋਂ ਕੋਸ਼ਿਕਾਵਾਂ ਪੱਧਰ 'ਤੇ ਉਨ੍ਹਾਂ ਦੇ ਸਰੀਰ ਦੀ ਰਸਾਇਣ 'ਚ ਤਬਦੀਲੀਆਂ ਹੋ ਜਾਂਦੀਆਂ ਹਨ ਅਤੇ ਇਥੇ ਤਕ ਕਿ ਉਨ੍ਹਾਂ ਦੇ ਦਿਮਾਗੀ ਪ੍ਰਣਾਲੀ 'ਤੇ ਉਲਟਾ ਪ੍ਰਭਾਵ ਪੈਂਦਾ ਹੈ।