ਜ਼ਿਆਦਾ ਮਿਰਚ ਖਾਣ ਨਾਲ ਸਿਹਤ ਨੂੰ ਪਹੁੰਚਦਾ ਹੈ ਨੁਕਸਾਨ  

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਕੀ ਤੁਹਾਨੂੰ ਬਹੁਤ ਤਿੱਖਾ ਖਾਣਾ ਪਸੰਦ ਹੈ ਤਾਂ ਸੰਭਲ ਜਾਓ। ਇੱਕ ਅਧਿਐਨ ਦਾ ਦਾਅਵਾ ਹੈ...

Chili

ਚੰਡੀਗੜ੍ਹ: ਕੀ ਤੁਹਾਨੂੰ ਬਹੁਤ ਤਿੱਖਾ ਖਾਣਾ ਪਸੰਦ ਹੈ ਤਾਂ ਸੰਭਲ ਜਾਓ। ਇੱਕ ਅਧਿਐਨ ਦਾ ਦਾਅਵਾ ਹੈ ਕਿ ਰੋਜ਼ਾਨਾ 50 ਗਰਾਮ ਤੋਂ ਜ਼ਿਆਦਾ ਮਿਰਚ ਖਾਣ ਨਾਲ ਡਿਮੈਂਸ਼ੀਆ ਰੋਗ ਦਾ ਖ਼ਤਰਾ ਵਧ ਸਕਦਾ ਹੈ। ਡਿਮੈਂਸ਼ੀਆ ਇੱਕ ਮਾਨਸਿਕ ਬਿਮਾਰੀ ਹੈ। ਇਸ ਵਿਚ ਵਿਅਕਤੀ ਦੀ ਯਾਦਸ਼ਕਤੀ ਕਮਜ਼ੋਰ ਹੋ ਜਾਂਦੀ ਹੈ। ਕਤਰ ਯੂਨੀਵਰਸਿਟੀ ਦੇ ਸ਼ੋਧਕਰਤਾ ਜੁਮਿਨ ਸ਼ੀ ਦੀ ਅਗਵਾਈ ਵਿਚ 55 ਸਾਲ ਤੋਂ ਜ਼ਿਆਦਾ ਉਮਰ ਵਾਲੇ 4572 ਚੀਨੀ ਲੋਕਾਂ 'ਤੇ ਅਧਿਐਨ ਕੀਤਾ ਗਿਆ।

ਇਸ ਵਿਚ ਉਨ੍ਹਾਂ ਲੋਕਾਂ ਦੀ ਯਾਦਸ਼ਕਤੀ ਵਿਚ ਤੇਜ਼ ਗਿਰਾਵਟ ਪਾਈ ਗਈ, ਜੋ ਲੰਬੇ ਸਮੇਂ ਤੋਂ ਰੋਜ਼ਾਨਾ 50 ਗਰਾਮ ਤੋਂ ਜ਼ਿਆਦਾ ਮਿਰਚ ਖਾਣ ਦੇ ਆਦੀ ਸਨ। 50 ਗਰਾਮ ਤੋਂ ਜ਼ਿਆਦਾ ਮਿਰਚ ਖਾਣ ਵਾਲੇ ਲੋਕਾਂ ਦੀ ਯਾਦਸ਼ਕਤੀ ਵਿਚ ਗਿਰਾਵਟ ਦਾ ਦੁੱਗਣਾ ਖ਼ਤਰਾ ਪਾਇਆ ਗਿਆ। ਜੁਮਿਨ ਨੇ ਕਿਹਾ, ਅਸੀਂ ਪਹਿਲਾਂ ਦੇ ਅਧਿਐਨ ਵਿਚ ਦੇਖਿਆ ਕਿ ਮਿਰਚ ਖਾਣਾ ਬਲੱਡ ਪ੍ਰੈਸ਼ਰ ਲਈ ਲਾਹੇਵੰਦ ਹੁੰਦਾ। ਹਾਲਾਂਕਿ ਇਸ ਅਧਿਐਨ ਵਿਚ ਅਸੀਂ ਬਜ਼ੁਰਗਾਂ ਦੀ ਯਾਦਸ਼ਕਤੀ 'ਤੇ ਇਸ ਦਾ ਉਲਟਾ ਅਸਰ ਪਾਇਆ।