Health News: ਚਿਹਰੇ ’ਤੇ ਚਮਕ ਲਿਆਵੇਗਾ ਘਰ ਵਿਚ ਬਣਿਆ ਖੀਰੇ ਦਾ ਫ਼ੇਸ ਪੈਕ

ਏਜੰਸੀ

ਜੀਵਨ ਜਾਚ, ਸਿਹਤ

Health News: ਖੀਰਾ ਵਿਟਾਮਿਨ-ਸੀ ਅਤੇ ਫ਼ੋਲਿਕ ਐਸਿਡ ਵਰਗੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ ਜਿਸ ਕਾਰਨ ਖੀਰੇ ਦੀ ਵਰਤੋਂ ਫ਼ੇਸ ਪੈਕ ਬਣਾਉਣ ਲਈ ਕੀਤੀ ਜਾ ਸਕਦੀ ਹੈ

Homemade cucumber face pack will bring glow to the face

 

Health News: ਖੀਰੇ ਦੀ ਵਰਤੋਂ ਸਾਡੀ ਸਿਹਤ ਲਈ ਕਈ ਪੱਖਾਂ ਤੋਂ ਮਹੱਤਵਪੂਰਨ ਹੈ। ਖੀਰਾ ਵਿਟਾਮਿਨ-ਸੀ ਅਤੇ ਫ਼ੋਲਿਕ ਐਸਿਡ ਵਰਗੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ ਜਿਸ ਕਾਰਨ ਖੀਰੇ ਦੀ ਵਰਤੋਂ ਫ਼ੇਸ ਪੈਕ ਬਣਾਉਣ ਲਈ ਕੀਤੀ ਜਾ ਸਕਦੀ ਹੈ। ਖੀਰੇ ਵਿਚ ਪੌਸ਼ਟਿਕ ਤੱਤ, ਵਿਟਾਮਿਨ ਅਤੇ ਖਣਿਜ ਹੁੰਦੇ ਹਨ। ਖੀਰਾ ਚਮੜੀ ਨੂੰ ਕਈ ਤਰੀਕਿਆਂ ਨਾਲ ਲਾਭ ਪਹੁੰਚਾ ਸਕਦਾ ਹੈ। ਚਿਹਰੇ ’ਤੇ ਖੀਰਾ ਲਗਾਉਣ ਨਾਲ ਸੋਜ, ਮੁਹਾਸੇ ਦੂਰ ਹੋ ਜਾਂਦੇ ਹਨ। ਖੀਰੇ ਵਿਚ 96 ਫ਼ੀ ਸਦੀ ਪਾਣੀ ਹੁੰਦਾ ਹੈ, ਜੋ ਚਮੜੀ ਨੂੰ ਨਮੀ ਦੇਣ ਵਿਚ ਮਦਦ ਕਰਦਾ ਹੈ।

ਜੇਕਰ ਤੁਸੀਂ ਬਹੁਤ ਥੋੜ੍ਹੇ ਸਮੇਂ ਵਿਚ ਅਪਣੀ ਚਮੜੀ ’ਤੇ ਨਿਖਾਰ ਲਿਆਉਣਾ ਚਾਹੁੰਦੇ ਹੋ ਤਾਂ ਨਿਸ਼ਚਤ ਤੌਰ ’ਤੇ ਇਸ ਫ਼ੇਸ ਮਾਸਕ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਵਿਧੀ ਲਈ ਅੱਧਾ ਖੀਰਾ ਲਉ ਅਤੇ ਇਸ ਨੂੰ ਚੰਗੀ ਤਰ੍ਹਾਂ ਛਿੱਲ ਲਉ। ਹੁਣ ਇਸ ਨੂੰ ਫ਼ਿਲਟਰ ਕਰੋ ਅਤੇ ਇਸ ਵਿਚੋਂ ਰਸ ਕੱਢ ਲਉ। ਇਸ ਨੂੰ ਚਿਹਰੇ ’ਤੇ ਲਗਾਉਣ ਤੋਂ ਪਹਿਲਾਂ ਚਿਹਰੇ ਨੂੰ ਚੰਗੀ ਤਰ੍ਹਾਂ ਪਾਣੀ ਨਾਲ ਸਾਫ਼ ਕਰ ਲਉ। ਹੁਣ ਇਸ ਨੂੰ 15 ਮਿੰਟ ਲਈ ਚਿਹਰੇ ’ਤੇ ਲਗਾਉ। ਇਸ ਤੋਂ ਬਾਅਦ ਚਿਹਰੇ ਨੂੰ ਠੰਢੇ ਜਾਂ ਕੋਸੇ ਪਾਣੀ ਨਾਲ ਧੋ ਲਵੋ।

ਖ਼ੁਸ਼ਕ ਚਮੜੀ ਲਈ ਖੀਰੇ ਦਾ ਫੇਸ ਪੈਕ ਬਹੁਤ ਫ਼ਾਇਦੇਮੰਦ ਹੁੰਦਾ ਹੈ। ਖੀਰੇ ਨਾਲ-ਨਾਲ ਐਲੋਵੇਰਾ ਵੀ ਚਮੜੀ ਨੂੰ ਹਾਈਡਰੇਟ ਕਰਦਾ ਹੈ। ਖੀਰੇ ਦੇ ਰਸ ਵਿਚ ਦੋ ਚਮਚੇ ਐਲੋਵੇਰਾ ਜੈੱਲ ਮਿਲਾਉ ਅਤੇ ਇਸ ਦਾ ਮਿਸ਼ਰਣ ਤਿਆਰ ਕਰ ਲਉ। ਇਹ ਫ਼ੇਸ ਮਾਸਕ ਲਗਾ ਕੇ ਚਿਹਰੇ ਦੀ ਹਲਕੀ-ਹਲਕੀ ਮਾਲਸ਼ ਕਰੋ। ਮਾਲਸ਼ ਕਰਨ ਤੋਂ ਬਾਅਦ ਇਸ ਨੂੰ 15 ਮਿੰਟ ਲਈ ਚਿਹਰੇ ’ਤੇ ਰਹਿਣ ਦਿਉ। ਇਸ ਤੋਂ ਬਾਅਦ ਚਿਹਰੇ ਨੂੰ ਠੰਢੇ ਪਾਣੀ ਨਾਲ ਧੋ ਲਉ।

ਇਹ ਮਾਸਕ ਮੁਹਾਸਿਆਂ ਵਾਲੀ ਥਾਂ ਲਈ ਬਹੁਤ ਵਧੀਆ ਹੁੰਦਾ ਹੈ। ਖੀਰੇ ਵਿਚ ਐਸਟਿ੍ਰੰਜੈਂਟ ਗੁਣ ਹੁੰਦੇ ਹਨ, ਜਦੋਂ ਕਿ ਓਟਮੀਲ ਚਮੜੀ ਨਾਲ ਮਰੇ ਹੋਏ ਸੈੱਲਾਂ ਨੂੰ ਹਟਾ ਕੇ ਉਸ ਨੂੰ ਐਕਸਫ਼ੋਲੀਏਟ ਕਰਨ ਵਿਚ ਮਦਦ ਕਰਦਾ ਹੈ। ਸ਼ਹਿਦ ਚਮੜੀ ਵਿਚਲੇ ਬੈਕਟੀਰੀਆ ਨੂੰ ਸੰਤੁਲਿਤ ਕਰਨ ਦਾ ਕੰਮ ਕਰ ਸਕਦਾ ਹੈ।

ਇਸ ਵਿਧੀ ਲਈ ਅੱਧਾ ਖੀਰਾ ਲਉ ਅਤੇ ਇਸ ਦਾ ਰਸ ਕੱਢ ਲਉ। ਹੁਣ ਇਸ ਵਿਚ ਇਕ ਚਮਚ ਓਟਮੀਲ ਮਿਲਾਉ ਅਤੇ ਇਸ ਦਾ ਮਿਸ਼ਰਣ ਤਿਆਰ ਕਰ ਲਉ। ਹੁਣ ਇਸ ਵਿਚ ਇਕ ਚਮਚਾ ਸ਼ਹਿਦ ਮਿਲਾਉ ਅਤੇ ਇਸ ਦਾ ਪੇਸਟ ਬਣਾ ਲਉ। ਹੁਣ ਤਿਆਰ ਪੇਸਟ ਨੂੰ ਚਿਹਰੇ ਅਤੇ ਗਰਦਨ ’ਤੇ ਲਗਾਉ ਅਤੇ ਉਂਗਲਾਂ ਨਾਲ ਮਾਲਿਸ਼ ਕਰੋ। ਇਸ ਤੋਂ ਬਾਅਦ ਇਸ ਨੂੰ 15 ਮਿੰਟ ਲਈ ਚਿਹਰੇ ’ਤੇ ਲਗਾਉ ਤੇ ਬਾਅਦ ਵਿਚ ਮੂੰਹ ਨੂੰ ਕੋਸੇ ਪਾਣੀ ਨਾਲ ਧੋ ਲਉ।