ਕਣਕ ਦੀ ਰੋਟੀ ਦੀ ਥਾਂ ਮੱਕੀ ਦੇ ਆਟੇ ਦੀ ਰੋਟੀ ਹੈ ਸਰੀਰ ਲਈ ਜ਼ਿਆਦਾ ਫ਼ਾਇਦੇਮੰਦ

ਏਜੰਸੀ

ਜੀਵਨ ਜਾਚ, ਸਿਹਤ

ਮੱਕੀ ਦਾ ਆਟਾ ਅੱਖਾਂ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ ਕਿਉਂਕਿ ਇਸ ਵਿਚ ਵਿਟਾਮਿਨ-ਏ ਹੁੰਦਾ ਹੈ।

Instead of wheat chapati , corn flour chapatiis more beneficial for the body

 

ਬਹੁਤ ਸਾਰੇ ਲੋਕ ਕਣਕ ਦੇ ਆਟੇ ਦੇ ਨਾਲ-ਨਾਲ ਮੱਕੀ ਦੇ ਆਟੇ ਦੀ ਰੋਟੀ ਖਾਣਾ ਪਸੰਦ ਕਰਦੇ ਹਨ। ਮੱਕੀ ਦਾ ਸੇਵਨ ਕਰਨਾ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ ਵਿਚ ਮੌਜੂਦ ਸਾਰੇ ਪੋਸ਼ਟਿਕ ਤੱਤ ਸਿਹਤ ਨੂੰ ਤੰਦਰੁਸਤ ਬਣਾਉਂਦੇ ਹਨ। ਮੱਕੀ ਦੇ ਆਟੇ ਵਿਚ ਵਿਟਾਮਿਨ ਏ,ਬੀ,ਈ, ਅਤੇ ਕਈ ਤਰ੍ਹਾਂ ਦੇ ਮਿਨਰਲਜ਼ ਜਿਵੇਂ ਆਇਰਨ, ਕਾਪਰ, ਜ਼ਿੰਕ, ਮੈਗਨੀਜ਼, ਸੇਲੇਨਿਯਮ ਪੋਟਾਸ਼ੀਅਮ ਆਦਿ ਭਰਪੂਰ ਮਾਤਰਾ ਵਿਚ ਮਿਲ ਜਾਂਦੇ ਹਨ। ਮੱਕੀ ਵਿਚ ਫ਼ਾਈਬਰ ਵੀ ਮਿਲ ਜਾਂਦਾ ਹੈ, ਜਿਸ ਨਾਲ ਸਰੀਰ ਦੀਆਂ ਕਈ ਬਿਮਾਰੀਆਂ ਨੂੰ ਰੋਕਿਆ ਜਾ ਸਕਦਾ ਹੈ।

ਮੱਕੀ ਦਾ ਆਟਾ ਅੱਖਾਂ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ ਕਿਉਂਕਿ ਇਸ ਵਿਚ ਵਿਟਾਮਿਨ-ਏ ਹੁੰਦਾ ਹੈ।  ਜਿਹੜਾ ਕਿ ਅੱਖਾਂ ਦੀ ਰੋਸ਼ਨੀ ਤੇ ਅੱਖਾਂ ਨਾਲ ਜੁੜੀਆਂ ਸਾਰੀਆਂ ਸਮੱਸਿਆਵਾਂ ਨੂੰ ਠੀਕ ਕਰਨ ’ਚ ਲਾਭਕਾਰੀ ਹੁੰਦਾ ਹੈ। ਮੱਕੀ ਦੇ ਪ੍ਰਯੋਗ ਨਾਲ ਸਰੀਰ ਨੂੰ ਉੱਚੀ ਮਾਤਰਾ ਵਿਚ ਊਰਜਾ ਮਿਲਦੀ ਹੈ ਜਿਸ ਕਾਰਨ ਲੋਕਾਂ ਨੂੰ ਭਾਰ ਘੱਟ ਕਰਨ ਵਾਲੀਆਂ ਕਸਰਤਾਂ ਕਰਨ ਵਿਚ ਮਦਦ ਮਿਲਦੀ ਹੈ।  ਇਸ ਕਾਰਨ ਵਿਅਕਤੀ ਨੂੰ ਵਾਰ ਵਾਰ ਭੁੱਖ ਨਹੀਂ ਲਗਦੀ।

ਮੱਕੀ ਜਾਂ ਇਸ ਦੇ ਆਟੇ ਦਾ ਸੇਵਨ ਕਰਨ ਨਾਲ ਸਰੀਰ ਨੂੰ ਕਾਫ਼ੀ ਮਾਤਰਾ ਵਿਚ ਵਿਟਾਮਿਨ ਬੀ ਮਿਲਦਾ ਹੈ। ਇਸ ਨਾਲ ਬਲੱਡ ਪ੍ਰੈਸ਼ਰ ਕੰਟਰੋਲ ’ਚ ਰਹਿੰਦਾ ਹੈ ਅਤੇ ਵਿਅਕਤੀ ਨੂੰ ਹਾਈਪਰਟੇਂਸ਼ਨ ਵਰਗੀਆਂ ਸਮੱਸਿਆਵਾਂ ਨਹੀਂ ਹੁੰਦੀਆਂ। ਮੱਕੀ ਦੇ ਆਟੇ ਵਿਚ ਫ਼ਾਈਬਰ ਦੀ ਭਰਪੂਰ ਮਾਤਰਾ ਮਿਲ ਜਾਂਦੀ ਹੈ ਜਿਸ ਨਾਲ ਸਰੀਰ ’ਚ ਮਾੜੇ ਕੈਲੇਸਟਰੋਲ ਦੀ ਮਾਤਰਾ ਘੱਟ ਜਾਂਦੀ ਹੈ। ਇਸ ਨਾਲ ਵਧੀਆ ਕੈਲੇਸਟਰੋਲ ਦੀ ਮਾਤਰਾ ਬਣੀ ਰਹਿੰਦੀ ਹੈ। ਇਸ ਨਾਲ ਪੇਟ ਸਬੰਧਤ ਸਮੱਸਿਆਵਾਂ ਵੀ ਠੀਕ ਹੋ ਜਾਂਦੀਆਂ ਹਨ।

ਮੱਕੀ ਦੇ ਆਟੇ ਵਿਚ ਪੋਸ਼ਟਿਕ ਤੱਤਾਂ ਦੇ ਨਾਲ-ਨਾਲ ਆਇਰਨ ਦਾ ਵੀ ਚੰਗਾ ਸ੍ਰੋਤ ਮਿਲ ਜਾਂਦਾ ਹੈ। ਇਸ ਨਾਲ ਅਨੀਮੀਆ ਵਰਗੇ ਰੋਗਾਂ ਦਾ ਖ਼ਤਰਾ ਘੱਟ ਹੁੰਦਾ ਹੈ। ਮੱਕੀ ਦੇ ਸੇਵਨ ਨਾਲ ਖ਼ੂਨ ਦੀ ਕਮੀ ਨਹੀਂ ਹੁੰਦੀ। ਕਣਕ ਦੀ ਰੋਟੀ ਦੀ ਥਾਂ ਮੱਕੀ ਦੇ ਆਟੇ ਦੀ ਰੋਟੀ ਪਚਣ ਵਿਚ ਕਾਫ਼ੀ ਆਸਾਨ ਹੁੰਦੀ ਹੈ। ਮੱਕੀ ‘ਚ ਮੌਜੂਦ ਫ਼ਾਈਬਰ ਪਾਚਨ ਨੂੰ ਸਹੀ ਰਖਦੇ ਹਨ, ਜੋ ਤੁਹਾਡੇ ਸਰੀਰ ਦੇ ਹਾਨੀਕਾਰਕ ਪਦਾਰਥਾਂ ਨੂੰ ਬਾਹਰ ਕੱਢਣ ਦਾ ਕੰਮ ਕਰਦੇ ਹਨ। ਮੱਕੀ ਦੀ ਰੋਟੀ ਖਾਣ ਨਾਲ ਐਸੀਡਿਟੀ, ਕਬਜ਼ ਤੋਂ ਇਲਾਵਾ ਪੇਟ ਦੀਆਂ ਬਹੁਤ ਸਾਰੀਆਂ ਬੀਮਾਰੀਆਂ ਦੂਰ ਹੁੰਦੀਆਂ ਹਨ।